ਭਾਰਤ ''ਚ ਜਲਦ ਲਾਂਚ ਹੋਵੇਗਾ Realme X3, ਕੰਪਨੀ ਨੇ ਜਾਰੀ ਕੀਤਾ ਟੀਜ਼ਰ

06/16/2020 10:43:04 PM

ਗੈਜੇਟ ਡੈਸਕ—Realme X3 ਨੂੰ ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਦੇ ਲਈ ਕੰਪਨੀ ਨੇ ਟੀਜ਼ਰ ਜਾਰੀ ਕਰ ਦਿੱਤਾ ਹੈ। ਰੀਅਲਮੀ ਐਕਸ 3 ਦੀ ਲੀਕਸ ਸਾਹਮਣੇ ਰਹੀ ਹੈ ਪਰ ਇਸ ਦੇ ਬਾਰੇ 'ਚ ਫਿਲਹਾਲ ਜ਼ਿਆਦਾ ਜਾਣਕਾਰੀ ਮੌਜੂਦਾ ਨਹੀਂ ਹੈ। ਹਾਲਾਂਕਿ ਕੰਪਨੀ ਨੇ ਯੂਰਪ 'ਚ ਪਿਛਲੇ ਮਹੀਨੇ Realme X3 SuperZoom ਨੂੰ ਲਾਂਚ ਕਰ ਦਿੱਤਾ ਸੀ। ਰੀਅਲਮੀ ਐਕਸ3 ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ। ਉਮੀਦ ਹੈ ਕਿ ਸੁਪਰਜ਼ੂਮ ਵੇਰੀਐਂਟ ਦੀ ਲਾਂਚਿੰਗ ਵੀ ਨਾਲ ਹੀ ਕੀਤੀ ਜਾਵੇਗੀ।

ਰੀਅਲਮੀ ਦੇ ਸੀ.ਈ.ਓ. ਮਾਧਨ ਸੇਠ ਨੇ ਆਪਣੇ ਟਵਿੱਟਰ ਅਕਾਊਂਟ ਨਾਲ ਰੀਅਲਮੀ ਐਕਸ3 ਦੀ ਲਾਂਚਿੰਗ ਲਈ ਟੀਜ਼ਰ ਜਾਰੀ ਕੀਤਾ ਹੈ। ਫਿਲਹਾਲ ਲਾਂਚ ਦੀ ਤਾਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਨਾਲ ਹੀ ਕੰਪਨੀ ਨੇ ਫੋਨ ਦੇ ਕਿਸੇ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਨਹੀਂ ਦਿੱਤੀ ਹੈ। ਰੀਅਲਮੀ ਐਕਸ3 ਨੂੰ ਗੂਗਲ ਪਲੇਅ ਕੰਸੋਲ ਲਿਸਟਿੰਗ ਅਤੇ ਬੀ.ਆਈ.ਐੱਸ. ਸਰਟੀਫਿਕੇਸ਼ਨ ਸਾਈਟ 'ਤੇ ਹਾਲ ਹੀ 'ਚ ਸਪਾਟ ਕੀਤਾ ਗਿਆ ਸੀ। ਇਥੇ ਇਕ ਰੀਅਲਮੀ ਐਕਸ3 ਪ੍ਰੋ ਮਾਡਲ ਵੀ ਹੈ। ਇਸ ਨੂੰ ਵੀ TUV Rheinlandਸਾਈਟ 'ਤੇ ਹਾਲ ਹੀ 'ਚ ਦੇਖਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਡਿਊਲ-ਸੈਲ ਬੈਟਰੀ ਅਤੇ 50W/65W ਫਾਸਟ ਚਾਰਜਿੰਗ ਨਾਲ ਆਵੇਗਾ। ਉਮੀਦ ਹੈ ਕਿ ਇਸ ਨੂੰ ਵੀ ਭਾਰਤ 'ਚ ਰੀਅਲਮੀ ਐਕਸ3 ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਹਾਲ ਹੀ 'ਚ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ Realme X3 SuperZoom ਨੂੰ ਭਾਰਤ 'ਚ ਮਿਡ-ਜੂਨ 'ਚ ਲਾਂਚ ਕੀਤਾ ਜਾਵੇਗਾ। ਅਜਿਹੇ 'ਚ ਇਸ ਵੇਰੀਐਂਟ ਨੂੰ ਵੀ ਨਾਲ ਹੀ ਲਾਂਚ ਕੀਤੇ ਜਾਣ ਦੀ ਸੰਭਾਵਨਾ ਦਿਖ ਰਹੀ ਹੈ।

Realme X3 SuperZoom ਦੇ ਸਪੈਸੀਫਿਕੇਸ਼ਨਸ
ਫਿਲਹਾਲ Realme X3 ਸੀਰੀਜ਼ ਦੇ ਸਿਰਫ ਇਸ ਸਮਾਰਟਫੋਨ ਦੇ ਕੰਫਰਮਡ ਸਪੈਸੀਫਿਕੇਸ਼ਨ ਹਨ। ਇਸ 'ਚ ਐਂਡ੍ਰਾਇਡ 10 ਬੇਸਡ Realme UI, 120Hz ਰਿਫ੍ਰੇਸ਼ ਰੇਟ ਨਾਲ 6.6 ਇੰਚ ਫੁਲ-HD+ (1,080x2,400 ਪਿਕਸਲ) LCD ਡਿਸਪਲੇਅ, ਆਕਟਾ-ਕੋਰ ਕੁਆਲਕਾਮ ਸਨੈਪਡਰਾਗਨ 855 ਪਲੱਸ ਪ੍ਰੋਸੈਸਰ, 12ਜੀ.ਬੀ. ਤੱਕ ਰੈਮ, 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, ਡਿਊਲ ਫਰੰਟ ਕੈਮਰਾ ਅਤੇ 30ਵਾਟ ਫਾਸਟ ਚਾਰਜਿੰਗ ਨਾਲ 4,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Karan Kumar

This news is Content Editor Karan Kumar