Realme X ਤੇ Realme X Lite ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਸ

05/15/2019 9:17:03 PM

ਗੈਜੇਟ ਡੈਸਕ-ਰੀਅਲਮੀ ਨੇ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਨੇ ਫਲੈਗਸ਼ਿਪ ਸਮਾਰਟਫੋਨ ਰੀਅਲਮੀ ਐਕਸ ਅਤੇ ਰੀਅਲਮੀ ਐਕਸ ਲਾਈਟ ਲਾਂਚ ਕੀਤੇ ਹਨ। ਰੀਅਲਮੀ ਨੇ ਇਹ ਸਮਾਰਟਫੋਨ ਚੀਨ 'ਚ ਲਾਂਚ ਕੀਤੇ ਹਨ। ਰੀਅਲਮੀ ਐਕਸ ਲਾਈਟ ਦੇ ਸਪੈਸੀਫਿਕੇਸ਼ਨਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਰੀਅਲਮੀ 3 ਪ੍ਰੋ ਦਾ ਰੀਬ੍ਰੈਂਡਡ ਵਰਜ਼ਨ ਹੈ। ਰੀਅਲਮੀ 3 ਪ੍ਰੋ ਨੂੰ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ।

ਰੀਅਲਮੀ ਐਕਸ ਦੇ ਫੀਚਰਸ
ਰੀਅਲਮੀ ਐਕਸ 'ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਅਤੇ ਇਸ ਦਾ ਐਸਪੈਕਟ ਰੇਸ਼ੀਓ 19.5:9 ਹੈ। ਇਸ 'ਚ ਏਮੋਲੇਡ ਡਿਸਪਲੇਅ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਸਮਾਰਟਫੋਨ 'ਚ ਟ੍ਰੈਂਡ ਦੇ ਲਿਹਾਜ ਨਾਲ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ। ਇਸ 'ਚ ਕੁਆਲਕਾਮ ਸਨੈਪਡਰੈਗਨ 710 ਚਿਪਸੈੱਟ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਐਡਰੀਨੋ 616 ਜੀ.ਪੀ.ਯੂ. ਹੈ। ਇਸ ਫੋਨ 'ਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। 

ਕੈਮਰਾ
ਰੀਅਲਮੀ ਐਕਸ 'ਚ ਫੋਟੋਗ੍ਰਾਫੀ ਲਈ 48 ਮੈਗਾਪਿਕਸਲ ਦਾ ਮੁੱਖ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਾਰ  Sony IMX586 ਸੈਂਸਰ ਯੂਜ਼ ਕੀਤਾ ਹੈ। ਫੋਨ ਦੇ ਰੀਅਰ 'ਚ ਦੋ ਕੈਮਰੇ ਹਨ। ਪਹਿਲਾਂ 48 ਮੈਗਾਪਿਕਸਲ ਦਾ ਹੈ ਜਦਕਿ ਦੂਜਾ ਕੈਮਰਾ 5 ਮੈਗਾਪਿਕਸਲ ਦਾ ਡੈਪਥ ਹੈ। ਕੰਪਨੀ ਮੁਤਾਬਕ ਇਸ 'ਚ ਆਰਟੀਫੀਸ਼ਅਲ ਇੰਟੈਲੀਜੈਂਸੀ ਦਾ ਵੀ ਸਪੋਰਟ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਪਾਪ-ਅਪ ਫਰੰਟ ਕੈਮਰਾ ਦਿੱਤਾ ਗਿਆ ਹੈ।  ਇਸ 'ਚ ਵੀ ਓਪੋ ਦੀ ਫਾਸਟ ਚਾਰਜਿੰਗ ਟੈਕ  VOOC 3.0  ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 80 ਮਿੰਟ 'ਚ ਸਮਾਰਟਫੋਨ ਨੂੰ ਫੁਲ ਚਾਰਜ ਕਰ ਦੇਵੇਗੀ। ਬਿਹਤਰ ਸਾਊਂਡ ਕੁਆਲਟੀ ਲਈ ਇਸ 'ਚ Dolby Atmos ਦੀ ਵਰਤੋਂ ਕੀਤੀ ਗਈ ਹੈ। ਇਹ ਸਮਰਾਟਫੋਨ ਐਂਡ੍ਰਾਇਡ ਪਾਈ ਬੇਸਡ ਕਲਰ ਓ.ਐੱਸ. 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 

ਰੀਅਲਮੀ ਐਕਸ ਲਾਈਟ ਦੇ ਫੀਚਰਸ
ਇਸ 'ਚ 6.3 ਇੰਚ ਦਾ ਫੁਲ ਐੱਚ.ਡੀ.+ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2340x1080 ਪਿਕਸਲ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਨਾਲ ਪਾਵਰਡ ਹੈ। ਸਮਾਰਟਫੋਨ ਗੂਗਲ ਦੇ ਲੇਟੈਸਟ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,045 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ  VOOC 3.0 ਫਲੈਸ਼ ਚਾਰਜ ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ।

ਕੈਮਰਾ
ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਬੈਕ 'ਚ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਕੈਮਰੇ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 25 ਮੈਗਾਪਿਕਸਲ ਦਾ ਫਰੰਟ ਕੈਮਰ ਦਿੱਤਾ ਗਿਆ ਹੈ। 

ਰੀਅਲਮੀ ਐਕਸ ਅਤੇ ਰੀਅਲਮੀ ਐਕਸ ਲਾਈਟ ਦੀ ਕੀਮਤ
ਚੀਨ 'ਚ ਰੀਅਲਮੀ ਐਕਸ ਦੀ ਸ਼ੁਰੂਆਤੀ ਕੀਮਤ (ਲਗਭਗ 15,300 ਰੁਪਏ) ਹੈ। ਦੂਜੇ ਵੇਰੀਐਂਟ 'ਚ 6ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ਼ ਮੈਮੋਰੀ ਦਿੱਤੀ ਗਈ ਹੈ ਅਤੇ ਇਸ ਦੀ ਕੀਮਤ 1599 ਯੁਆਨ (ਲਗਭਗ 16,300 ਰੁਪਏ) ਹੈ। ਉੱਥੇ ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1799 ਯੁਆਨ (ਲਗਭਗ 18,300 ਰੁਪਏ) ਰੱਖੀ ਗਈ ਹੈ। ਉੱਥੇ ਹੀ ਗੱਲ ਕਰੀਏ ਰੀਅਲਮੀ ਐਕਸ ਲਾਈਟ ਦੀ ਕੀਮਤ ਦੀ ਤਾਂ ਇਸ ਦੇ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,199 ਯੁਆਨ (ਕਰੀਬ 12,000 ਰੁਪਏ), 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,299 ਯੁਆਨ (ਕਰੀਬ 13,000 ਰੁਪਏ) ਅਤੇ ਇਸ ਦੇ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,499 ਯੁਆਨ (ਕਰੀਬ 15,000 ਰੁਪਏ) ਰੱਖੀ ਗਈ ਹੈ।

Karan Kumar

This news is Content Editor Karan Kumar