25MP ਦੇ ਸੈਲਫੀ ਕੈਮਰੇ ਨਾਲ ਲਾਂਚ ਹੋਇਆ Realme U1, ਜਾਣੋ ਕੀਮਤ

Wednesday, Nov 28, 2018 - 02:45 PM (IST)

25MP ਦੇ ਸੈਲਫੀ ਕੈਮਰੇ ਨਾਲ ਲਾਂਚ ਹੋਇਆ Realme U1, ਜਾਣੋ ਕੀਮਤ

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਆਪਣੀ ਪਛਾਣ ਬਣਾ ਚੁੱਕੀ ਕੰਪਨੀ Realme ਆਪਣੀ ਲੋਕਪ੍ਰਿਅਤਾ ਨੂੰ ਹੋਰ ਵਧਾਉਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ। ਓਪੋ ਦੇ ਇਸ ਸਬ-ਬ੍ਰਾਂਡ ਦੀ ਕੋਸ਼ਿਸ਼ ਹੈ ਕਿ ਹਰ ਪ੍ਰਾਈਜ਼ ਸੈਗਮੈਂਟ ਲਈ ਇਕ ਦਮਦਾਰ ਹੈਂਡਸੈੱਟ ਉਤਾਰਿਆ ਜਾਵੇ। ਹੁਣ ਤਕ ਬਾਜ਼ਾਰ ’ਚ ਕੁਲ ਚਾਰ ਸਮਾਰਟਫੋਨ ਪੇਸ਼ਕਰਨ ਤੋਂ ਬਾਅਦ ਰਿਅਲਮੀ ਨੇ ਸੈਲਫੀ ਦੇ ਦੀਵਾਨਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਕੰਪਨੀ ਨੇ Realme U1 ਸਮਾਰਟਫੋਨ ਲਾਂਚ ਕੀਤਾ ਹੈ। Realme U1 ਇਕ ਸੈਲਫੀ ਕੇਂਦਰਿਤ ਸਮਾਰਟਫੋਨ ਹੈ ਅਤੇ ਨਾਲ ਹੀ ਇਹ ਕੰਪਨੀ ਦੀ ਯੂ-ਸੀਰੀਜ਼ ਦਾ ਪਹਿਲਾ ਫੋਨ ਵੀ ਹੈ। ਇਹ ਫੋਨ ਮੀਡੀਆਟੈੱਕ ਹੀਲੀਓ ਪੀ70 ਪ੍ਰੋਸੈਸਰ ’ਤੇ ਚੱਲਣ ਵਾਲਾ ਦੁਨੀਆ ਦਾ ਪਹਿਲਾ ਫੋਨ ਵੀ ਹੈ। ਰੀਅਲਮੀ ਯੂ1 ਦੀਆਂ ਹੋਰ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ 25 ਮੈਗਾਪਿਕਸਲ ਦਾ ਏ.ਆਈ. ਸੈਲਫੀ ਕੈਮਰਾ, ਡਿਊਲ ਰੀਅਰ ਕੈਮਰਾ ਸੈੱਟਅਪ, 6.3-ਇੰਚ ਦੀ ਵਾਟਰਡ੍ਰੋਪ ਨੌਚ ਡਿਸਪਲੇਅ ਅਤੇ 3500mAh ਦੀ ਬੈਟਰੀ ਹੈ। ਬਾਜ਼ਾਰ ’ਚ Realme U1 ਦੀ ਸਿੱਧੀ ਟੱਕਰ Xiaomi Redmi Note 6 Pro, Nokia 6.1 Plus ਅਤੇ Honor 8X ਵਰਗੇ ਸਮਾਰਟਫੋਨਜ਼ ਨਾਲ ਹੋਵੇਗੀ।

PunjabKesari

Realme U1 ਦੀ ਕੀਮਤ ਤੇ ਲਾਂਚ ਆਫਰ
ਰੀਅਲਮੀ ਯੂ1 ਦੀ ਸ਼ੁਰੂਆਤੀ ਕੀਮਤ 11,999 ਰੁਪਏ ਹੈ। ਇਸ ਕੀਮਤ ’ਚ 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਵਾਲਾ ਵੇਰੀਐਂਟ ਮਿਲੇਗਾ। ਫੋਨ ਦਾ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲਾ ਵੇਰੀਐਂਟ ਵੀ ਹੈ ਜਿਸ ਦੀ ਕੀਮਤ 14,499 ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ 5 ਦਸੰਬਰ ਤੋਂ ਐਕਸਕਲੂਜ਼ਿਵ ਤੌਰ ’ਤੇ ਅਮੇਜ਼ਨ ਇੰਡੀਆ ’ਤੇ ਸ਼ੁਰੂ ਹੋਵੇਗੀ। ਇਹ ਫੋਨ ਬਲਿਊ, ਬਲੈਕ ਅਤੇ ਗੋਲਡ ਰੰਗ ’ਚ ਉਪਲੱਬਧ ਹੋਵੇਗਾ। 

Realme U1 ਦੇ ਫੀਚਰਜ਼
ਫੋਨ ਦੀ ਸਕਰੀਨ 6.3-ਇੰਚ ਦੀ ਹੈ। ਫੁੱਲ-ਐੱਚ.ਡੀ.+ ਰੈਜ਼ੋਲਿਊਸ਼ਨ ਵਾਲੀ ਇਹ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ 19.5:9 ਆਸਪੈਕਟ ਰੇਸ਼ੀਓ ਨਾਲ ਲੈਸ ਹੈ। ਫੋਨ ਐਂਡਰਾਇਡ 8.1 ਓਰੀਓ ’ਤੇ ਆਧਾਰਿਤ ਕਲਰ ਓ.ਐੱਸ. 5.2 ’ਤੇ ਚੱਲੇਗਾ। ਫੋਨ 90.8 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਆਉਂਦਾ ਹੈ। ਸਕਰੀਨ 2.5ਡੀ ਕਰਵਡ ਗਲਾਸ ਅਤੇ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਵਾਲੀ ਹੈ। ਸਮਾਰਟਫੋਨ ’ਚ 2.1 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ70 ਪ੍ਰੋਸੈਸਰ ਦੇ ਨਾਲ ਏ.ਆਰ.ਐੱਮ. ਜੀ72 ਜੀ.ਪੀ.ਯੂ. ਹੈ। ਰੈਮ ਅਤੇ ਸਟੋਰੇਜ ’ਤੇ ਆਧਾਰਿਤ ਦੋ ਆਪਸ਼ਨ ਹਨ- 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦਾ ਹੈ ਅਤੇ ਸੈਕੇਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਐੱਲ.ਈ.ਡੀ. ਫਲੈਸ਼ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ Realme U1 ਪੋਟਰੇਟ ਲਾਈਟਨਿੰਗ, ਸਲੋਅ ਮੋਡ ਵੀਡੀਓ, ਏ.ਆਈ. ਸੀਨ ਡਿਟੈਕਸ਼ਨ ਅਤੇ ਬੋਕੇਹ ਇਫੈਕਟ ਦੇ ਨਾਲ ਆਉਂਦਾ ਹੈ। ਫੋਨ ’ਚ ਏ.ਆਈ. ਫੇਸ ਅਨਲਾਕ ਫੀਚਰ ਵੀ ਹੈ। 

ਫਰੰਟ ਪੈਨਲ ’ਤੇ ਐੱਫ/2.0 ਅਪਰਚਰ ਵਾਲਾ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਸੈਲਫੀ ਕੈਮਰੇ ’ਚ ਬੈਕਲਾਈਟ ਮੋਡ ਫੀਚਰ ਹੋਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਏ.ਆਈ. ਬਿਊਟੀ+ ਮੋਡ ਹੋਣ ਦਾ ਵੀ ਜ਼ਿਕਰ ਹੈ। ਸਮਾਰਟਰ ਗਰੁਪੀ ਫੀਚਰ ਦੀ ਮਦਦ ਨਾਲ ਯੂਜ਼ਰ ਇਕ ਤਸਵੀਰ ’ਚ ਕਈ ਸਬਜੈੱਕਟ ’ਤੇ ਕਸਟਮਾਈਜ਼ਡ ਦਾ ਮਜ਼ਾ ਲੈ ਸਕਦੇ ਹਨ। 


Related News