ਰੀਅਲਮੀ ਵਾਚ ''ਚ 14 ਸਪੋਰਟਸ ਮੋਡ ਨਾਲ ਮਿਲੇਗਾ ਕੈਮਰਾ ਤੇ ਮਿਊਜ਼ਿਕ ਕੰਟਰੋਲ

05/21/2020 2:20:45 PM

ਗੈਜੇਟ ਡੈਸਕ— ਰੀਅਲਮੀ ਦੇ 2 ਧਾਂਸੂ ਪ੍ਰੋਡਕਟ ਆ ਰਹੇ ਹਨ। ਇਹ 'ਰੀਅਲਮੀ ਵਾਚ' ਅਤੇ 'ਰੀਅਲਮੀ ਟੀਵੀ' ਹਨ। ਰੀਅਲਮੀ ਦੇ ਇਨ੍ਹਾਂ ਪ੍ਰੋਡਕਟਸ ਨੂੰ 25 ਮਈ ਨੂੰ ਹੋਣ ਵਾਲੇ ਆਨਲਾਈਨ ਈਵੈਂਟ 'ਚ ਲਾਂਚ ਕੀਤਾ ਜਾਵੇਗਾ। ਇਸ ਵਿਚਕਾਰ ਰੀਅਲਮੀ ਵਾਚ ਅਤੇ ਟੀਵੀ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਰੀਅਲਮੀ ਵਾਚ 'ਚ 1.4 ਇੰਚ ਦੀ ਕਲਰ ਟੱਚਸਕਰੀਨ ਡਿਸਪਲੇਅ ਹੋਵੇਗੀ। ਇਹ ਸਮਾਰਟ ਵਾਚ ਆਪਣੇ ਹਿਸਾਬ ਨਾਲ ਵਾਚ ਦੀ ਲੁਕ ਨੂੰ ਕਸਟਮਾਈਜ਼ ਕਰ ਸਕੋਗੇ। ਰੀਅਲਮੀ ਵਾਚ, ਕਲਾਸਿਕ ਅਤੇ ਫੈਸ਼ਨ ਸਟ੍ਰੈਪ 'ਚ ਆਏਗੀ। ਹਾਲਾਂਕਿ, ਫੈਸ਼ਨ ਸਟ੍ਰੈਪ ਸ਼ੁਰੂਆਤ 'ਚ ਉਪਲੱਬਧ ਨਹੀਂ ਹੋਵੇਗਾ। ਰੀਅਲਮੀ ਦਾ ਕਹਿਣਾ ਹੈ ਕਿ ਆਪਣੇ ਪ੍ਰਾਈਜ਼ ਸੈਗਮੈਂਟ 'ਚ ਇਹ ਘੜੀ ਸਭ ਤੋਂ ਵੱਡੀ ਸਕਰੀਨ ਦੇ ਨਾਲ ਆਏਗੀ। 

14 ਸਪੋਰਟਸ ਮੋਡ ਦੇ ਨਾਲ ਆਏਗੀ ਰੀਅਲਮੀ ਵਾਚ
ਰੀਅਲਮੀ ਦੀ ਸਮਾਰਟ ਵਾਚ ਦੀ ਸਕਰੀਨ 'ਚ ਟਾਈਮ, ਤਰੀਕ ਅਤੇ ਦਿਨ, ਮੌਸਮ, ਡੇਲੀ ਸਟੈੱਪ ਕਾਊਂਟ, ਖਰਚ ਕੀਤੀ ਜਾਣ ਵਾਲੀ ਕੈਲਰੀ ਅਤੇ ਡੇਲੀ ਐਵਰੇਜਹਾਰਟ ਰੇਟ ਦਿਖਾਏਗਾ। ਰੀਅਲਮੀ ਦੀ ਸਮਾਰਟ ਵਾਚ ਦਾ ਡਾਇਲ ਸਿੰਗਲ ਬਲੈਕ ਰੰਗ 'ਚ ਆਏਗਾ। ਉਥੇ ਹੀ ਇਸ ਦੇ ਸਟਰੈਪ ਬਲੈਕ, ਬਲਿਊ, ਰੈੱਡ ਅਤੇ ਗਰੀਨ ਰੰਗ 'ਚ ਮਿਲਣਗੇ। ਰੀਅਲਮੀ ਵਾਚ ਤੁਹਾਨੂੰ ਜ਼ਿਆਦਾ ਫਿੱਟ ਬਣਾਉਣ 'ਚ ਮਦਦ ਕਰੇਗੀ। ਇਹ ਘੜੀ ਇੰਟੈਲੀਜੈਂਟ ਟ੍ਰੈਕਿੰਗ ਸਹੂਲਤ ਦੇ ਨਾਲ ਆਏਗੀ ਅਤੇ ਇਸ ਵਿਚ 14 ਸਪੋਰਟਸ ਮੋਡ ਹੋਣਗੇ, ਜੋ ਕਿ ਤੁਹਾਡੀ ਐਕਟਿਵਿਟੀ ਨੂੰ ਟ੍ਰੈਕ ਕਰਨ 'ਚ ਮਦਦ ਕਰਨਗ। ਇਨ੍ਹਾਂ 14 ਸਪੋਰਟਸ ਮੋਡ 'ਚ ਫੁੱਟਬਾਲ, ਕ੍ਰਿਕਟ, ਰਨਿੰਗ, ਵਾਕ, ਟ੍ਰੇਡਮਿਲ, ਬੈਡਮਿੰਟਨ, ਐਰੋਬਿਕ ਕੈਪਸਿਟੀ, ਫਿੱਟਨੈੱਸ, ਬਾਸਕੇਟਬਾਲ, ਟੇਬਲ ਟੈਨਿਸ, ਬਾਈਕ ਸ਼ਾਮਲ ਹਨ। 

PunjabKesari

ਹਾਰਟ ਰੇਟ ਨੂੰ ਵੀ ਟ੍ਰੈਕ ਕਰੇਗੀ ਸਮਾਰਟ ਵਾਚ
ਰੀਅਲਮੀ ਵਾਚ ਤੁਹਾਡੇ ਹਾਰਟ ਰੇਟ ਨੂੰ ਵੀ ਟ੍ਰੈਕ ਕਰੇਗੀ। ਵਾਚ 'ਚ ਰੀਅਲ-ਟਾਈਮ ਹਾਰਟ ਰੇਟ ਮਾਨੀਟਰ ਅਤੇ ਬਲੱਡ ਆਕਸੀਜਨ ਲੈਵਲ ਮਾਨੀਟਰ ਹੋਵੇਗਾ, ਜੋ ਕਿ ਐਪ 'ਚ ਤੁਹਾਡੇ ਸਾਰੇ ਡਾਟਾ ਨੂੰ ਰਿਕਾਰਡ ਕਰੇਗਾ। ਤੁਸੀਂ ਰੀਅਲਮੀ ਲਿੰਗ ਸਮਾਰਟ ਐਪ 'ਚ ਸਮਾਰਟ ਵਾਚ ਵਲੋਂ ਰਿਕਾਰਡ ਕੀਤੇ ਗਏ ਡਾਟਾ ਅਤੇ ਐਕਟਿਵਿਟੀਜ਼ ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਰੀਅਲਮੀ ਵਾਚ ਤੁਹਾਨੂੰ ਵਟਸਐਪ, ਇੰਸਟਾਗ੍ਰਾਮ, ਟਿਕਟਾਕ, ਯੂਟਿਊਬ, ਮੈਸੇਂਜਰ, ਜੀਮੇਲ, ਫੇਸਬੁੱਕ, ਟਵਿਟਰ ਦੇ ਨੋਟੀਫਿਕੇਸ਼ੰਸ ਨੂੰ ਵੀ ਸੁਪੋਰਟ ਕਰੇਗੀ। ਨਾਲ ਹੀ ਰੀਅਲਮੀ ਦੀ ਘੜੀ ਇਨਕਮਿੰਗ ਕਾਲਸ 'ਤੇ ਵੀ ਤੁਹਾਨੂੰ ਅਲਰਟ ਕਰੇਗੀ। 

PunjabKesari

ਰੀਅਲਮੀ ਦੀ ਸਮਾਰਟ ਵਾਚ ਕੈਮਰਾ ਅਤੇ ਮਿਊਜ਼ਿਕ ਕੰਟਰੋਲ ਦੇ ਨਾਲ ਆਏਗੀ, ਜਿਸ ਨਾਲ ਯੂਜ਼ਰ ਘੜੀ ਨੂੰ ਕੈਮਰਾ ਸ਼ਟਰ ਬਟਨ ਦੇ ਨਾਲ-ਨਾਲ ਮਿਊਜ਼ਿਕ ਚਲਾਉਣ, ਟ੍ਰੈਕ ਚੇਂਜ ਕਰਨ ਅਤੇ ਉਸ ਦੀ ਆਵਾਜ਼ ਘੱਟ-ਵਧ ਕਰ ਸਕੋਗੇ। ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਇਸ ਸਮਾਰਟ ਵਾਚ ਦੀ ਕੀਮਤ 5,000 ਰੁਪਏ ਦੇ ਕਰੀਬ ਹੋ ਸਕਦੀ ਹੈ।


Rakesh

Content Editor

Related News