Realme Smart TV ਭਾਰਤ 'ਚ ਲਾਂਚ, ਕੀਮਤ 12,999 ਰੁਪਏ ਤੋਂ ਸ਼ੁਰੂ

05/25/2020 4:05:50 PM

ਗੈਜੇਟ ਡੈਸਕ— ਰੀਅਲਮੀ ਨੇ ਸੋਮਵਾਰ ਨੂੰ ਆਖਿਰਕਾਰ ਆਪਣੇ ਸਮਾਰਟ ਟੀਵੀ ਤੋਂ ਪਰਦਾ ਚੁੱਕ ਦਿੱਤਾ ਹੈ। ਸਮਾਰਟ ਟੀਵੀ ਤੋਂ ਇਲਾਵਾ ਸੋਮਵਾਰ ਨੂੰ ਇਕ ਆਨਲਾਈਨ ਈਵੈਂਟ 'ਚ ਕੰਪਨੀ ਨੇ 3 ਹੋਰ ਪ੍ਰੋਡਕਟਸ- ਰੀਅਲਮੀ ਬਡਸ ਏਅਰ ਨੀਓ, ਰੀਅਲਮੀ ਵਾਚ ਅਤੇ ਰੀਅਲਮੀ ਪਾਵਰ ਬੈਂਕ 2 ਵੀ ਲਾਂਚ ਕੀਤੇ ਹਨ। ਰੀਅਲਮੀ ਸਮਾਰਟ ਟੀਵੀ ਤਹਿਤ ਕੰਪਨੀ ਨੇ 43 ਇੰਚ ਫੁਲ ਐੱਚ.ਡੀ. ਅਤੇ 32 ਇੰਚ ਐੱਚ.ਡੀ. ਰੈਡੀ ਮਾਡਲ ਪੇਸ਼ ਕੀਤੇ ਹਨ। 

ਖੂਬੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਵਾਂ ਟੀਵੀਆਂ 'ਚ ਕ੍ਰੋਮਾ ਬੂਸਟ ਪਿਕਚਰ ਇੰਜਣ ਫੀਚਰ ਹੈ ਜਿਸ ਨਾਲ ਓਵਰਆਲ ਪਿਕਚਰ ਕੁਆਲਿਟੀ ਬਿਹਤਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਬ੍ਰਾਈਟਨੈੱਸ, ਕਲਰ, ਕੰਟਰਾਸਟ ਵੀ ਸੁਧਾਰਣ ਦਾ ਦਾਅਵਾ ਕੀਤਾ ਗਿਆ ਹੈ। ਰੀਅਲਮੀ ਸਮਾਰਟ ਟੀਵੀ ਬੇਜ਼ਲ-ਲੈੱਸ ਡਿਜ਼ਾਈਨ ਦੇ ਨਾਲ ਆਉਂਦੇ ਹਨ। ਇਨ੍ਹਾਂ ਦੀ ਮੋਟਾਈ 8.7 ਮਿਲੀਮੀਟਰ ਹੈ ਅਤੇ ਇਨ੍ਹਾਂ 'ਚ ਐੱਜ-ਟੂ-ਐੱਜ ਪੈਨਲ ਕਵਰ ਪਰਤ ਹੈ।



ਕੀਮਤ
ਰੀਅਲਮੀ ਸਮਾਰਟ ਟੀਵੀ ਦੇ 32 ਇੰਚ ਸਕਰੀਨ ਵਾਲੇ ਮਾਡਲ ਦੀ ਕੀਮਤ 12,999 ਰੁਪਏ ਹੈ। ਉਥੇ ਹੀ 43 ਇੰਚ ਵਾਲੇ ਮਾਡਲ ਦੀ ਕੀਮਤ 21,999 ਰੁਪਏ ਹੈ। ਦੋਵਾਂ ਟੀਵੀਆਂ ਦੀ ਵਿਕਰੀ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਮ 'ਤੇ 2 ਜੂਨ ਤੋਂ ਸ਼ੁਰੂ ਹੋਵੇਗੀ। 



ਟੀਵੀ ਦੀਆਂ ਖੂਬੀਆਂ
ਟੀਵੀ ਦੇ 43 ਇੰਚ ਮਾਡਲ 'ਚ 43 ਇੰਚ (1920x1080 ਪਿਕਸਲ) ਫੁਲ ਐੱਚ.ਡੀ. ਡਿਸਪਲੇਅ ਅਤੇ 178 ਡਿਗਰੀ ਵਿਊਇੰਗ ਐਂਗਲ, ਐੱਚ.ਡੀ.ਆਰ. 10 ਦਿੱਤੇ ਗਏ ਹਨ। ਉਥੇ ਹੀ 32 ਇੰਚ ਵਾਲੇ ਮਾਡਲ 'ਚ 32 ਇੰਚ (1366x768 ਪਿਕਸਲ) ਐੱਚ.ਡੀ. ਡਿਸਪਲੇਅ ਹੈ ਜਿਸ ਦਾ ਵਿਊਇੰਗ ਐਂਗਲ 178 ਡਿਗਰੀ ਹੈ। ਦੋਵਾਂ ਟੀਵੀਆਂ 'ਚ ਸਟੈਂਡਰਡ, ਵਿਵਿਡ,ਸਪੋਰਟ, ਮੂਵੀ, ਗੇਮ ਅਤੇ ਐਨਰਜੀ ਵੇਵਿੰਗ ਵਰਗੇ 7 ਡਿਸਪਲੇਅ ਮੋਡ ਹਨ। ਇਨ੍ਹਾਂ 'ਚ 1.1 ਗੀਗਾਹਰਟਜ਼ ਕਵਾਡ-ਕੋਰ ਕਾਰਟੈਕਸ ਏ53 ਮੀਡੀਆਟੈੱਕ ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਮਾਲੀ-470 ਐੱਮ.ਪੀ.3 ਜੀ.ਪੀ.ਯੂ. ਹੈ। ਰੈਮ 1 ਜੀ.ਬੀ. ਜਦਕਿ ਸਟੋਰ 8 ਜੀ.ਬੀ. ਦੀ ਹੈ। 

ਰੀਅਲਮੀ ਦੇ ਇਨ੍ਹਾਂ ਸਮਾਰਟ ਟੀਵੀਆਂ 'ਚ ਕ੍ਰੋਮਕਾਸਟ ਬਿਲਟਇਨ ਦੇ ਨਾਲ ਐਂਡਰਾਇਡ ਟੀਵੀ 9.0, ਨੈੱਟਫਲਿਕਸ, ਯੂਟਿਊਬ, ਪ੍ਰਾਈਮ ਵੀਡੀਓ ਅਤੇ ਲਾਈਵ ਚੈਨਲ ਵਰਗੇ ਐਪਸ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਕੁਨੈਕਟੀਵਿਟੀ ਲਈ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ 5,3 ਐੱਚ.ਡੀ.ਐੱਮ.ਆਈ., 2 ਯੂ.ਐੱਸ.ਬੀ., ਈਦਰਨੈੱਟ ਸਪੋਰਟ ਦਿੱਤੇ ਗਏ ਨਹ। ਇਨ੍ਹਾਂ ਟੀਵੀਆਂ 'ਚ ਸਾਊਂਡ ਲਈ 12 ਵਾਚ ਦੇ 2 ਸਪੀਕਰ ਹਨ। ਡਾਲਬੀ ਆਡੀਓ ਐੱਮ.ਐੱਸ.12 ਬੀ ਵੀ ਸਾਊਂਡ ਨੂੰ ਬਿਹਤਰੀਨ ਕਰਨ ਲਈ ਹੈ।

Rakesh

This news is Content Editor Rakesh