Realme ਨੇ ਲਾਂਚ ਕੀਤਾ ਸ਼ਾਨਦਾਰ ਡਿਜ਼ਾਈਨ ਵਾਲਾ ਫੋਨ, ਕੀਮਤ 7,999 ਰੁਪਏ

09/13/2022 4:28:48 PM

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਨਵੇਂ ਐਂਟਰੀ ਲੈਵਲ ਸਮਾਰਟਫੋਨ Realme Narzo 50i Prime ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਆਕਟਾ-ਕੋਰ Unisoc ਪ੍ਰੋਸੈਸਰ ਅਤੇ 5,000mAh ਦੀ ਬੈਟਰੀ ਨਾਲ ਪੇਸ਼ਕੀਤਾ ਗਿਆ ਹੈ। ਫੋਨ ਨੂੰ ਭਾਰਤੀ ਬਾਜ਼ਾਰ ਤੋਂ ਪਹਿਲਾਂ ਮਲੇਸ਼ੀਆ ’ਚ ਲਾਂਚ ਕੀਤਾ ਗਿਆ ਸੀ। 

Realme Narzo 50i Prime ਦੀ ਕੀਮਤ
ਫੋਨ ਨੂੰ ਡਾਰਕ ਬਲਿਊ ਅਤੇ ਮਿੰਟ ਰੰਗ ’ਚ ਲਾਂਚ ਕੀਤਾ ਗਿਆ ਹੈ। ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,999 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਫੋਨ ਨੂੰ 23 ਸਤੰਬਰ ਦੁਪਹਿਰ 12 ਵਜੇ ਤੋਂ ਐਮਾਜ਼ੋਨ ਗ੍ਰੇਟ ਇੰਡੀਅਨ ਸੇਲ ’ਚ ਖਰੀਦਿਆ ਜਾ ਸਕੇਗਾ। ਉਥੇ ਹੀ ਪ੍ਰਾਈਮ ਮੈਂਬਰ ਫੋਨ ਨੂੰ ਇਕ ਦਿਨ ਪਹਿਲਾਂ ਯਾਨੀ 22 ਸਤੰਬਰ ਤੋਂ ਖਰੀਦ ਸਕਦੇ ਹਨ। 

Realme Narzo 50i Prime ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ। ਫੋਨ ’ਚ 88.7 ਫੀਸਦੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ ਮਿਲਦਾ ਹੈ। ਫੋਨ ’ਚ ਐਂਡਰਾਇਡ 11 ਆਧਾਰਿਤ Realme UI Go Edition ਦਿੱਤਾ ਗਿਆ ਹੈ। ਰੀਅਲਮੀ ਦਾ ਇਹ ਫੋਨ Unisoc T612 ਪ੍ਰੋਸੈਸਰ ਅਤੇ 4 ਜੀ.ਬੀ. ਰੈਮ+64 ਜੀ.ਬੀ. ਤਕ UFS 2.2 ਸਟੋਰੇਜ ਆਪਸ਼ਨ ਨਾਲ ਆਉਂਦਾ ਹੈ। 

ਫੋਨ ’ਚ 8 ਮੈਗਾਪਿਕਸਲ ਦਾ ਏ.ਆਈ ਸਿੰਗਲ ਰੀਅਰ ਕੈਮਰਾ ਮਿਲਦਾ ਹੈ ਜੋ ਐੱਲ.ਈ.ਡੀ. ਫਲੈਸ਼ ਲਾਈਟ ਸਪੋਰਟ ਨਾਲ ਆਉਂਦਾ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰੇ ਨਾਲ HDR ਦਾ ਸਪੋਰਟ ਦਿੱਤਾ ਗਿਆ ਹੈ। 

ਫੋਨ ’ਚ 5,000mAh ਦੀ ਬੈਟਰੀ ਦਾ ਸਪੋਰਟ ਮਿਲਦਾ ਹੈ। ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸਨੂੰ 4 ਦਿਨਾਂ ਤਕ ਚਲਾਇਆ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ ਚਾਰਜਿੰਗ ਪੋਰਟ ਬਾਰੇ ਜਾਣਕਾਰੀ ਨਹੀਂ ਦਿੱਤੀ। ਫੋਨ ’ਚ ਕੁਨੈਕਟੀਵਿਟੀ ਲਈ ਬੂਟੁੱਥ ਅਤੇ ਵਾਈ-ਫਾਈ ਦਾ ਸਪੋਰਟ ਦਿੱਤਾ ਹੈ। 

Rakesh

This news is Content Editor Rakesh