ਰੀਅਲਮੀ ਨਾਰਜ਼ੋ 30 ਸੀਰੀਜ਼ ਤਹਿਤ ਜਲਦ ਲਾਂਚ ਕਰੇਗੀ ਦੋ ਨਵੇਂ ਸਮਾਰਟਫੋਨ

06/15/2021 10:53:13 AM

ਗੈਜੇਟ ਡੈਸਕ– ਰੀਅਲਮੀ ਆਪਣੀ ਨਾਰਜ਼ੋ 30 ਸੀਰੀਜ਼ ਤਹਿਤ ਜਲਦ ਦੋ ਨਵੇਂ ਸਮਾਰਟਫੋਨ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਵਾਲੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੀਰੀਜ਼ ਤਹਿਤ ਲਿਆਏ ਗਏ 4ਜੀ ਫੋਨ ’ਚ ਮੀਡੀਆਟੈੱਕ ਹੀਲੀਓ ਜੀ95 ਪ੍ਰੋਸੈਸਰ ਦਿੱਤਾ ਗਿਆ ਹੋਵੇਗਾ, ਉਥੇ ਹੀ 5ਜੀ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਮਿਲੇਗਾ। ਇਨ੍ਹਾਂ ਫੋਨਾਂ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜੋ ਕਿ 90Hz ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰੇਗੀ, ਇਸ ਤੋਂ ਇਲਾਵਾ ਇਨ੍ਹਾਂ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਜਾਵੇਗਾ। ਇਨ੍ਹਾਂ ਫੋਨਾਂ ਦੇ ਜਲਦ ਲਾਂਚ ਹੋਣ ਦੀ ਜਾਣਕਾਰੀ ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਟਵੀਟ ਕਰਕੇ ਦਿੱਤੀ ਹੈ। 

Realme Narzo 30 4G ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.5-ਇੰਚ ਦੀ ਫੁਲ ਐੱਚ.ਡੀ. ਪਲੱਸ
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਜੀ95
ਰੈਮ    - 6 ਜੀ.ਬੀ.
ਸਟੋਰੇਜ    - 128 ਜੀ.ਬੀ.
ਰੀਅਰ ਕੈਮਰਾ    - 48MP+2MP+2MP ਦਾ ਟ੍ਰਿਪਲ ਕੈਮਰਾ ਸੈੱਟਅਪ
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ Realme UI 2.0
ਬੈਟਰੀ    - 5000mAh (30 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ)

Realme Narzo 30 5G ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.5-ਇੰਚ ਫੁਲ-ਐੱਚ.ਡੀ. ਪਲੱਸ (ਬ੍ਰਾਈਟਨੈੱਸ 600 ਨਿਟਸ), 90Hz ਰਿਫ੍ਰੈਸ਼ ਰੇਟ)
ਪ੍ਰੋਸੈਸਰ    - ਮੀਡੀਆਟੈੱਕ ਡਾਈਮੈਂਸਿਟੀ 700
ਰੈਮ    - 8 ਜੀ.ਬੀ.
ਸਟੋਰੇਜ    - 256 ਜੀ.ਬੀ.
ਰੀਅਰ ਕੈਮਰਾ    - 48MP+2MP+2MP ਦਾ ਟ੍ਰਿਪਲ ਕੈਮਰਾ ਸੈੱਟਅਪ
ਓ.ਐੱਸ.    - ਐਂਡਰਾਇਡ 11 ਆਧਾਰਿਤ Realme UI 2.0
ਬੈਟਰੀ    - 5000mAh (30W ਫਾਸਟ ਚਾਰਜਿੰਗ ਦੀ ਸੁਪੋਰਟ)

Rakesh

This news is Content Editor Rakesh