ਭਾਰਤ ’ਚ ਸ਼ਾਓਮੀ ਲਈ ਵੱਡਾ ਖਤਰਾ ਬਣ ਰਹੀ ਰਿਅਲਮੀ

01/11/2020 1:01:48 PM

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਸ਼ਾਓਮੀ ਨੂੰ ਸਖਤ ਟੱਕਰ ਦੇਣ ਲਈ ਰਿਅਲਮੀ ਕੰਪਨੀ ਹਰ ਸੰਭਵ ਕੋਸ਼ਿਸ਼ ’ਚ ਜੁਟੀ ਹੈ। ਰਿਅਲਮੀ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਸ਼ਾਓਮੀ ਦੇ Mi ਫਿੱਟਨੈੱਸ ਬੈਂਡ ਦੇ ਮੁਕਾਬਲੇ ਉਹ ਆਪਣੇ ਕਿਫਾਇਤੀ ਬੈਂਡ ਭਾਰਤੀ ਬਾਜ਼ਾਰ ’ਚ ਉਤਾਰੇਗੀ, ਉਥੇ ਹੀ ਇਕ ਨਵੀਂ ਖਬਰ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਸ਼ਾਓਮੀ ਦੇ Mi TV ਦੇ ਮੁਕਾਬਲੇ ’ਚ ਰਿਅਲਮੀ ਇਸ ਸਾਲ ਭਾਰਤੀ ਬਾਜ਼ਾਰ ’ਚ ਆਪਣਾ ਸਸਤਾ ਸਮਾਰਟ ਟੀਵੀ ਲਾਂਚ ਕਰਨ ਵਾਲੀ ਹੈ। 

ਨਵੇਂ ਪ੍ਰੋਡਕਟਸ ’ਚ ਹੱਥ ਆਜ਼ਮਾ ਰਹੇ ਸਮਾਰਟਫੋਨ ਬ੍ਰਾਂਡ
ਭਾਰਤ ’ਚ ਸਮਾਰਟਫੋਨ ਬ੍ਰਾਂਡ ਕਾਫੀ ਤੇਜ਼ੀ ਨਾਲ ਵਿਅਰੇਬਲਸ, ਲੇਪਟਾਪਸ, ਟੀਵੀ ਅਤੇ ਹੋਰ ਪ੍ਰੋਡਕਟਸ ’ਚ ਆਪਣਾ ਹੱਥ ਆਜ਼ਮਾ ਰਹੇ ਹਨ। 
- ਰਿਅਲਮੀ ਦਾ ਆਉਣ ਵਾਲੀ ਟੀਵੀ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲਾ ਹੋ ਸਕਦਾ ਹੈ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਵਿਚ ਨੈੱਟਫਲਿਕਸ ਅਤੇ ਦੂਜੇ ਪਾਪੁਲਰ ਕੰਟੈਂਟ ਪਲੇਟਫਾਰਮ ਦੀ ਸੁਪੋਰਟ ਦਿੱਤੀ ਜਾਂਦੀ ਹੈ ਜਾਂ ਨਹੀਂ।