5,000mAh ਬੈਟਰੀ ਨਾਲ ਰੀਅਲਮੀ ਨੇ ਲਾਂਚ ਕੀਤਾ ਇਹ 5G ਸਮਾਰਟਫੋਨ, ਜਾਣੋ ਕੀਮਤ

09/01/2020 7:22:46 PM

ਗੈਜੇਟ ਡੈਸਕ—ਜੇਕਰ ਤੁਸੀਂ ਵੀ 5ਜੀ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਪਰ ਜ਼ਿਆਦਾ ਕੀਮਤ ਹੋਣ ਕਾਰਣ ਨਹੀਂ ਖਰੀਦ ਪਾ ਰਹੇ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਰੀਅਲਮੀ ਨੇ ਦੁਨੀਆ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਚੀਨ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦਾ ਨਾਂ Realme V3 ਹੈ। ਰੀਅਲਮੀ ਦਾ ਇਹ ਫੋਨ ਤਿੰਨ ਰੈਮ ਅਤੇ ਸਟੋਰੇਜ਼ ਵੇਰੀਐਂਟਸ ’ਚ ਮਿਲੇਗਾ। ਨਾਲ ਹੀ ਇਸ ’ਚ ਸਲਿਮ ਬੇਜਲ ਡਿਜ਼ਾਈਨ ਦਿੱਤਾ ਗਿਆ ਹੈ।

ਸਪੈਸੀਫਿਕੇਸ਼ਨਸ
ਇਸ ’ਚ ਡਿਊਲ ਸਿਮ ਸਪੋਰਟ ਨਾਲ ਐਂਡ੍ਰਾਇਡ 10 ਆਧਾਰਿਤ ਰੀਅਲਮੀ ਯੂ.ਆਈ. ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 6.5 ਇੰਚ ਦੀ ਐੱਚ.ਡੀ.+ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1,600 ਪਿਕਸਲ ਹੈ। ਫੋਨ ’ਚ ਮੀਡੀਆਟੇਕ Dimensity 720 ਪ੍ਰੋਸੈਸਰ ਅਤੇ 8ਜੀ.ਬੀ. ਰੈਮ ਨਾਲ 128ਜੀ.ਬੀ. ਤੱਕ ਦੀ ਸਟੋਰੇਜ਼ ਦਿੱਤੀ ਗਈ ਹੈ।

PunjabKesari

ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ’ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਜਿਨ੍ਹਾਂ ’ਚ ਮੇਨ ਕੈਮਰਾ 13 ਮੈਗਾਪਿਕਸਲ ਦਾ, ਦੂਜਾ 2 ਮੈਗਾਪਿਕਸਲ ਦਾ ਮੈ¬ਕ੍ਰੋ ਅਤੇ ਤੀਸਰਾ ਲੈਂਸ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਫੋਨ ’ਚ 4ਜੀ ਨਾਲ 5ਜੀ ਦਾ ਵੀ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਇਸ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ ਵੀ5.0, ਜੀ.ਪੀ.ਐੱਸ., 3.5 ਐੱਮ.ਐੱਮ. ਦਾ ਹੈੱਡਫੋਨ ਜੈਕ, ਟਾਈਪ-ਸੀ ਚਾਰਜਿੰਗ ਅਤੇ 5,000 ਦੀ ਬੈਟਰੀ ਹੈ ਜੋ 18ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਕੀਮਤ
ਰੀਅਲਮੀ ਵੀ3 ਤਿੰਨ ਵੇਰੀਐਂਟ ’ਚ ਮਿਲੇਗਾ ਜਿਨ੍ਹਾਂ ’ਚ 6GB+64GB ਸਟੋਰੇਜ਼ ਵੇਰੀਐਂਟ ਦੀ ਕੀਮਤ CNY 999 ਭਾਵ ਕਰੀਬ 10,700 ਰੁਪਏ, 6GB+128 GBਵੇਰੀਐਂਟ ਦੀ ਕੀਮਤ CNY 1399 ਭਾਵ ਕਰੀਬ 15,000 ਰੁਪਏ ਅਤੇ 8GB+128GB ਵੇਰੀਐਂਟ ਦੀ ਕੀਮਤ 1599 ਭਾਵ ਕਰੀਬ 17,100 ਰੁਪਏ ਹੈ। ਇਹ ਫੋਨ ਬਲੂ ਅਤੇ ਸਿਲਵਰ ਕਲਰ ਵੇਰੀਐਂਟ ’ਚ ਮਿਲੇਗਾ। ਭਾਰਤ ’ਚ ਇਸ ਫੋਨ ਦੇ ਆਉਣ ਦੀ ਫਿਲਹਾਲ ਕੋਈ ਖਬਰ ਨਹੀਂ ਹੈ।


Karan Kumar

Content Editor

Related News