Realme ਨੇ ਭਾਰਤ ''ਚ ਲਾਂਚ ਕੀਤਾ PaySa , ਮਿਲੇਗਾ ਪਰਸਨਲ ਅਤੇ ਬਿਜ਼ਨੈੱਸ ਲੋਨ

12/17/2019 7:33:47 PM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਓਪੋ ਦੀ ਸਬਸਿਡਰੀ ਰੀਅਲਮੀ ਨੇ ਭਾਰਤ 'ਚ ਅੱਜ ਨਵੇਂ ਸਮਾਰਟਫੋਨ ਅਤੇ ਈਅਰ ਬੱਡਸ ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਇਥੇ Realme PaySa ਵੀ ਲਾਂਚ ਕਰ ਦਿੱਤਾ ਹੈ। ਹਾਲ ਹੀ 'ਚ ਭਾਰਤ 'ਚ Xiaomi ਨੇ Mi Credit ਲਾਂਚ ਕੀਤਾ ਸੀ ਅਤੇ ਹੁਣ Realme ਨੇ ਇਸ ਦੇ ਜਵਾਬ 'ਚ ਇਹ ਸਰਵਿਸ ਪੇਸ਼ ਕਰ ਦਿੱਤੀ ਹੈ।

Realme PaySa ਨੂੰ ਯੂਜ਼ਰ ਅਤੇ ਛੋਟੇ ਵਪਾਰੀਆਂ ਲਈ ਪੇਸ਼ ਕੀਤਾ ਗਿਆ ਹੈ। ਇਸ ਦੇ ਲਈ ਕੰਪਨੀ ਨੇ ਓਪੋ ਦੀ ਫਿਨਸ਼ੈੱਲ ਨਾਲ ਪਾਰਟਨਰਸ਼ਿਪ ਕੀਤੀ ਹੈ। Realme PaySa ਦੀ ਐਪ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਸ ਐਪ ਰਾਹੀਂ ਯੂਜ਼ਰਸ ਨੂੰ ਫ੍ਰੀ ਕ੍ਰੈਡਿਟ ਸਕੋਰਸ ਮਿਲ ਪਾਵੇਗਾ। ਕੰਪਨੀ ਨੇ ਲਾਂਚ ਦੌਰਾਨ ਕਿਹਾ ਕਿ ਰੀਅਲਮੀ ਭਾਰਤ 'ਚ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ 'ਚ ਫਾਈਨੈਂਸ਼ੀਅਲ ਸਰਵਿਸ ਇੰਡਿਵਿਜ਼ੁਅਲ ਅਤੇ ਛੋਟੇ ਵਪਾਰੀਆਂ ਲਈ ਲਾਂਚ ਕੀਤਾ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਐਪ ਰਾਹੀਂ ਪਰਸਨਲ ਅਤੇ ਬਿਜ਼ਨੈੱਸ ਲੋਨ ਲਿਆ ਜਾ ਸਕਦਾ ਹੈ।

ਰੀਅਲਮੀ ਨੇ ਕਿਹਾ ਕਿ  Realme PaySa ਸਰਵਿਲ ਲੈਂਡਿੰਗ ਸੇਵਿੰਗ ਸਮੇਤ ਸੇਵਿੰਗ ਪ੍ਰੋਟੈਕਸ਼ਨ ਵਰਗੀ ਸਰਵਿਸ ਵੀ ਦੇਵੇਗੀ। ਰੀਅਲਮੀ ਦੇ ਸੀ.ਈ.ਓ. ਮਾਧਵ ਸੇਠ ਨੇ ਕਿਹਾ ਕਿ ਪੇਮੈਂਟ ਹੋਵੇ ਜਾਂ ਨਿਵੇਸ਼ Realme PaySa ਐਪ ਸਾਰਿਆਂ ਤਰ੍ਹਾਂ ਦੀਆਂ ਟ੍ਰਾਂਜੈਕਸ਼ਨ ਦਾ ਆਪਸ਼ਨ ਪ੍ਰੋਟੈਕਸ਼ਨ ਨਾਲ ਦੇਵੇਗੀ। Realme PaySa ਰਾਹੀਂ ਕਸਟਮਰਸ 1 ਰੁਪਏ ਤੋਂ ਲੈ ਕੇ 8,000 ਰੁਪਏ ਤਕ ਦਾ ਪਰਸਨਲ ਲੋਨ ਲੈ ਸਕਦੇ ਹਨ। ਇਸ ਦੇ ਲਈ ਕੰਪਨੀ ਨੇ ਭਾਰਤ ਦੀ ਇਕ ਕੰਪਨੀ EarlySalary ਨਾਲ ਪਾਰਟਨਰਸ਼ਿਪ ਕੀਤੀ ਹੈ। Realme PaySa ਐਪ ਨੂੰ ਆਮ ਯੂਜ਼ਰਸ ਅਤੇ ਛੋਟੇ ਵਪਾਰੀ ਗੂਗਲ ਪਲੇਅ ਸਟੋਰ ਤੋਂ ਫ੍ਰੀ ਡਾਊਨਲੋਡ ਕਰ ਸਕਦੇ ਹਨ।

Karan Kumar

This news is Content Editor Karan Kumar