ਰੀਅਲਮੀ ਨੇ ਲਾਂਚ ਕੀਤੇ ਇਹ 2 ਨਵੇਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

09/01/2020 10:51:18 PM

ਗੈਜੇਟ ਡੈਸਕ—ਰੀਅਲਮੀ ਐਕਸ7 ਅਤੇ ਰੀਅਲਮੀ ਐਕਸ7 ਪ੍ਰੋ ਨੂੰ ਚੀਨ ’ਚ ਲਾਂਚ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਲਾਂਚਿੰਗ ਇਕ ਵਰਚੁਅਲ ਈਵੈਂਟ ਦੌਰਾਨ ਦਿੱਤੀ ਗਈ। ਇਨ੍ਹਾਂ ਦੋਵਾਂ ਹੀ ਸਮਾਰਟਫੋਨਸ ’ਚ 65ਵਾਟ ਸੁਪਰ ਫਾਸਟ ਚਾਰਜਿੰਗ ਸਮੇਤ ਕਈ ਹੋਰ ਬਿਹਤਰੀਨ ਸਪੈਸੀਫਿਕੇਸ਼ਨ ਦਿੱਤੇ ਗਏ ਹਨ। Realme X7 ਦੇ 6GB + 128GB ਵੇਰੀਐਂਟ ਦੀ ਕੀਮਤ CNY 1,799 ਅਤੇ 8GB + 128GB ਵੇਰੀਐਂਟ ਦੀ ਕੀਮਤ CNY 2,399 ਰੁਪਏ ਰੱਖੀ ਗਈ ਹੈ।

ਇਸ ਨੂੰ ਬਲੂ, ਵ੍ਹਾਈਟ ਅਤੇ ਬਲੂ-ਪਿੰਕ ਗ੍ਰੇਡੀਐਂਟ ’ਚ ਲਾਂਚ ਕੀਤਾ ਗਿਆ ਹੈ। ਦੂਜੇ ਪਾਸੇ Realme X7 Pro ਦੇ 6GB+128GB ਵੇਰੀਐਂਟ ਲਈ CNY 2,199, 8GB+128GB ਵੇਰੀਐਂਟ ਲਈ CNY 2,499 ਅਤੇ  8GB + 256GB ਵੇਰੀਐਂਟ ਲਈ CNY 3,199 ਦੀ ਕੀਮਤ ਰੱਖੀ ਗਈ ਹੈ। ਇਸ ਨੂੰ ਬਲੈਕ, ਵ੍ਹਾਈਟ ਅਤੇ ਬਲੂ-ਪਿੰਕ ਗ੍ਰੇਡੀਐਂਟ ’ਚ ਲਾਂਚ ਕੀਤਾ ਗਿਆ ਹੈ। ਚੀਨ ’ਚ ਇਨ੍ਹਾਂ ਦੀ ਵਿਕਰੀ 11 ਸਤੰਬਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਇਨ੍ਹਾਂ ਦੀ ਅੰਤਰਰਾਸ਼ਟਰੀ ਲਾਂਚਿੰਗ ਲਈ ਸੰਦਰਭ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Realme X7 ਦੇ ਸਪੈਸੀਫਿਕੇਸ਼ਨਸ
ਡਿਊਲ-ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 10 ਬੇਸਡ ਰੀਅਲਮੀ ਯੂ.ਆਈ. ’ਤੇ ਚੱਲਦਾ ਹੈ। ਇਸ ’ਚ 6.4 ਇੰਚ ਫੁਲ ਐੱਚ.ਡੀ.+HD+ (1,080x2,400 ਪਿਕਸਲ) AMOLED ਡਿਸਪਲੇਅ ਦਿੱਤੀ ਗਈ ਹੈ। ਨਾਲ ਇਸ ’ਚ 180 ਟੱਚ ਸੈਂਪਲਿੰਗ ਰੇਟ ਵੀ ਦਿੱਤਾ ਗਿਆ ਹੈ। Realme X7 ’ਚ  8GB LPDDR4X ਤੱਕ ਰੈਮ ਅਤੇ Mali-G57 GPU ਨਾਲ ਆਟਕਾ-ਕੋਰ Dimensity 800U ਪ੍ਰੋਸੈਸਰ ਮੌਜੂਦ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ ’ਚ ਕਵਾਡ ਕੈਮਰਾ ਮੌਜੂਦ ਹੈ।

ਇਸ ਦਾ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਨਾਲ ਹੀ ਇਸ ’ਚ 8 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਬਲੈਕ ਐਂਡ ਵ੍ਹਾਈਟ ਪੋਟਰੇਟ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈ¬ਕ੍ਰੋ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 32 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ 65ਵਾਟ ਸੁਪਰ ਫਾਸਟ ਚਾਰਜਿੰਗ ਦਾ ਸਪੋਰਟ ਵੀ ਦਿੱਤਾ ਗਿਆ ਹੈ।

Realme X7 Pro ਦੇ ਸਪੈਸੀਫਿਕੇਸ਼ਨਸ
ਇਸ ’ਚ 6.55 ਇੰਚ ਫੁੱਲ-HD+ AMOLED ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਇਸ ’ਚ 5th ਜਨਰੇਸ਼ਨ ਕਾਰਨਿੰਗ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਵੀ ਮੌਜੂਦ ਹੈ। ਇਸ ਸਮਾਰਟਫੋਨ ’ਚ 9-ਕੋਰ ਮਾਲੀ-ਜੀ77 ਗ੍ਰਾਫਿਕਸ ਪ੍ਰੋਸੈਸਰ ਨਾਲ ਆਕਟਾ-ਕੋਰ Dimensity 1000+ ਪ੍ਰੋਸੈਸਰ ਮੌਜੂਦ ਹੈ। ਫੋਟੋਗ੍ਰਾਫੀ ਅਤੇ ਵੀਡੀਓ ਕਾਲਿੰਗ ਇਸ ਦੇ ਰੀਅਰ ’ਚ ਕਵਾਡ ਕੈਮਰਾ ਸੈਟਅਪ ਸ਼ਾਮਲ ਕੀਤਾ ਗਿਆ ਹੈ। ਇਸ ਦਾ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਦਾ ਹੈ।

ਇਸ ਤੋਂ ਇਲਾਵਾ ਇਸ ’ਚ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਬਲੈਕ ਐਂਡ ਵ੍ਹਾਈਟ ਪੋਟਰੇਟ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈ¬ਕ੍ਰੋ ਕੈਮਰਾ ਦਿੱਤਾ ਗਿਆ ਹੈ। ਇਸ ਦੇ ਫਰੰਟ ਚ ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਇਸ ਦੀ ਬੈਟਰੀ 4,500 ਐੱਮ.ਏ.ਐੱਚ. ਦੀ ਹੈ ਅਤੇ ਇਥੇ 65ਵਾਟ ਚਾਰਜਿੰਗ ਦਾ ਸਪੋਰਟ ਮੌਜੂਦ ਹੈ।

Karan Kumar

This news is Content Editor Karan Kumar