Realme GT 2 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

04/23/2022 2:24:16 PM

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਨਵੇਂ ਸਮਾਰਟਫੋਨ Realme GT 2 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Realme GT 2 ਨੂੰ ਇਸੇ ਸਾਲ ਫਰਵਰੀ ’ਚ MWC 2022 ’ਚ ਲਾਂਚ ਕੀਤਾ ਗਿਆ ਸੀ। Realme GT 2 ’ਚ 120Hz ਰਿਫ੍ਰੈਸ਼ ਰੇਟ ਵਾਲੀ ਐਮੋਲੇਡ ਡਿਸਪਲੇਅ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਅਤੇ ਇਸ ਵਿਚ ਪੇਪਰ ਟੈੱਕ ਮਾਸਟਰ ਡਿਜ਼ਾਇਨ ਹੈ। ਪੇਪਰ ਵਾਲਾ ਡਿਜ਼ਾਇਨ ਹਾਲ ਹੀ ’ਚ Realme GT 2 Pro ’ਚ ਵੇਖਣ ਨੂੰ ਮਿਲਿਆ ਹੈ। 

Realme GT 2 ਦੀ ਕੀਮਤ
Realme GT 2 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 34,999 ਰੁਪਏ ਹੈ। ਉੱਥੇ ਹੀ 12 ਜ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀਕੀਮਤ 38,999 ਰੁਪਏ ਰੱਖੀ ਗਈ ਹੈ। ਫੋਨ ਨੂੰ ਪੇਪਰ ਗਰੀਨ, ਪੇਪਰ ਵਾਈਟ ਅਤੇ ਸਟੀਲ ਬਲੈਕ ਰੰਗ ’ਚ 28 ਅਪ੍ਰੈਲ ਤੋਂ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। Realme GT 2 ਨੂੰ HDFC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਣ ’ਤੇ 5 ਹਜ਼ਾਰ ਰੁਪਏ ਦਾ ਕੈਸ਼ਬੈਕ ਮਿਲੇਗਾ।

Realme GT 2 ਦੇ ਫੀਚਰਜ਼
Realme GT 2 ’ਚ 6.62 ਇੰਚ ਦੀ ਫੁਲ ਐੱਚ.ਡੀ. ਲੱਸ E4 ਐਮੋਲੇਡ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਡਿਸਪਲੇਅ ਦੀ ਬ੍ਰਾਈਟਨੈੱਸ 1,300 ਨਿਟਸ ਹੈ। ਫੋਨ ’ਚ ਸਨੈਪਡ੍ਰੈਗਨ 8 Gen 1 ਪ੍ਰੋਸੈਸਰ ਹੈ। ਇਸਤੋਂ ਇਲਾਵਾ ਇਸ ਵਿਚ ਹੀਟ ਡਿਸੀਪੇਸ਼ਨ ਤਕਨਾਲੋਜੀ ਅਤੇ ਸਟੇਨਲੈੱਸਸਟੀਲ ਵੈਪਰ ਕੂਲਿੰਗ ਵੀ ਦਿੱਤੀ ਗਈ ਹੈ। ਇ ਫੋਨ ਨੂੰ 3 ਡਿਗਰੀ ਸੈਲਸੀਅਸ ਤਕ ਠੰਡਾ ਕਰ ਸਕਦਾ ਹੈ।

Realme GT 2 ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਜੋ ਕਿ Sony IMX776 ਸੈਂਸਰ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲਦਾ ਮੈਕ੍ਰੋ ਹੈ। ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈ ਫੋਨ ’ਚ Wi-Fi 6, 5G, ਬਲੂਟੁੱਥ 5.2 ਅਤੇ NFC ਦਾ ਸਪੋਰਟ ਹੈ। ਇਸ ਵਿਚ 5000mAh ਦੀ ਬੈਟਰੀ ਹੈ ਜਿਸਦੇ ਨਾਲ 65 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ।

Rakesh

This news is Content Editor Rakesh