Realme C35 ਦਾ 6GB ਰੈਮ ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

07/08/2022 1:51:17 PM

ਗੈਜੇਟ ਡੈਸਕ– ਰੀਅਲਮੀ ਨੇ ਆਪਣੀ ਸੀ-ਸੀਰੀਜ਼ ਦੇ ਨਵੇਂ ਫੋਨ Realme C35 ਨੂੰ ਕੁਝ ਦਿਨ ਪਹਿਲਾਂ ਹੀ ਭਾਰਤ ’ਚ ਲਾਂਚ ਕੀਤਾ ਹੈ। ਸ਼ੁਰੂਆਤ ’ਚ ਇਸ ਨੂੰ 4 ਜੀ.ਬੀ. ਰੈਮ +64 ਜ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਲਾਂਚ ਕੀਤਾ ਗਿਆ ਸੀ ਪਰ ਹੁਣ ਕੰਪਨੀ ਨੇ Realme C35 ਨੂੰ 6 ਜੀ.ਬੀ. ਰੈਮ+128 ਜੀ.ਬੀ ਸਟੋਰੇਜ ਵੇਰੀਐਂਟ ’ਚ ਲਾਂਚ ਕਰ ਦਿੱਤਾ ਹੈ। 

Realme C35 ਦੀ ਕੀਮਤ

Realme C35 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਉੱਥੇ ਹੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਫੋਨ ਨੂੰ ਗਲੋਇੰਗ ਬਲੈਕ ਅਤੇ ਗਲੋਇੰਗ ਗਰੀਨ ਰੰਗ ’ਚ ਖਰੀਦਿਆ ਜਾ ਸਕੇਗਾ। ਨਵੇਂ ਵੇਰੀਐਂਟ ਦੀ ਵਿਕਰੀ 8 ਜੁਲਾਈ ਯਾਨੀ ਅੱਜ ਤੋਂ ਰੀਅਲਮੀ ਦੀ ਸਾਈਟ ਅਤੇ ਫਲਿਪਕਾਰਟ ’ਤੇ ਸ਼ੁਰੂ ਹੋ ਗਈ ਹੈ।

Realme C35 ਦੇ ਫੀਚਰਜ਼

Realme C35 ’ਚ ਐਂਡਰਾਇਡ 11 ਅਧਾਰਿਤ ਰੀਅਲਮੀ ਯੂ.ਆਈ. ਆਰ ਐਡੀਸ਼ਨ ਦਿੱਤਾ ਗਿਆ ਹੈ। ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ Unisoc T616 ਆਕਟਾਕੋਰ ਪ੍ਰੋਸੈਸਰ, 6 ਜੀ.ਬੀ. ਤਕ LPDDR4X ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ। ਫੋਨ ਦੇ ਕਿਨਾਰੇ ਆਈਫੋਨ 13 ਸੀਰੀਜ਼ ਦੀ ਤਰ੍ਹਾਂ ਫਲੈਟ ਹਨ, ਹਾਲਾਂਕਿ, ਡਿਸਪਲੇਅ ਕਰਵਡ ਹੈ। 

ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਬਲੈਕ ਐਂਡ ਵਾਈਟ ਪੋਟਰੇਟ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਫੋਨ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5.0, 3.5mm ਹੈੱਡਫੋਨ ਜੈੱਕ ਅਤੇ ਟਾਈਪ-ਸੀ ਪੋਰਟ, ਜੀ.ਪੀ.ਐੱਸ. ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 

Rakesh

This news is Content Editor Rakesh