Realme ਲਿਆ ਰਹੀ 50MP ਕੈਮਰੇ ਵਾਲਾ ਸਸਤਾ ਸਮਾਰਟਫੋਨ, ਇਸ ਦਿਨ ਹੋਵੇਗਾ ਲਾਂਚ

09/04/2022 1:28:05 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਰੀਅਲਮੀ ਨੇ ਆਪਣੇ ਐਂਟਰੀ ਲੈਵਲ ਸਮਾਰਟਫੋਨ Realme C33 ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ 6 ਸਤੰਬਰ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਇਸ ਫੋਨ ਦੇ ਨਾਲ ਕੰਪਨੀ Realme Buds Air 3S ਵਾਇਰਲੈੱਸ ਈਅਰਬਡਸ ਅਤੇ Realme Watch 3 Pro ਨੂੰ ਵੀ ਲਾਂਚ ਕਰੇਗੀ। 

Realme C33 ਦੀ ਸੰਭਾਵਿਤ ਕੀਮਤ ਤੇ ਫੀਚਰਜ਼
Realme C33 ਨੂੰ 6 ਸਤੰਬਰ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ। ਫੋਨ ਨੂੰ ਸਲਿਮ ਬਾਡੀ ਅਤੇ ਸ਼ਾਨਦਾਰ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਨਾਲ ਹੀ ਫੋਨ ਨੂੰ ਤਿੰਨ ਕਲਰ ਆਪਸ਼ਨ- ਨੀਲੇ, ਕਾਲੇ ਅਤੇ ਗੋਲਡ ’ਚ ਪੇਸ਼ ਕੀਤਾ ਜਾਵੇਗਾ। 

ਫੋਨ ਨੂੰ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਨ ਨੂੰ ਐਂਡਰਾਇਡ 12 ਅਤੇ Unisoc ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ। ਫੋਨ ’ਚ 50 ਮੈਗਾਪਿਕਸਲ ਡਿਊਲ ਏ.ਆਈ. ਕੈਮਰਾ ਸੈੱਟਅਪ ਮਿਲੇਗਾ। ਨਾਲ ਹੀ ਫੋਨ ’ਚ 2 ਮੈਗਾਪਿਕਸਲ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਮੈਕ੍ਰੋ ਸ਼ੂਟਰ ਦਿੱਤਾ ਜਾਵੇਗਾ। 

ਫੋਨ ’ਚ 5000mAh ਦੀ ਬੈਟਰੀ ਦਿੱਤੀ ਜਾਵੇਗੀ। ਕੰਪਨੀ ਦਾ ਦਾਅਵਾ ਹੈ ਕਿ ਫੋਨ ਨੂੰ ਇਕ ਵਾਰ ਪੂਰਾ ਚਾਰਜ ਕਰਨ ’ਤੇ ਸਟੈਂਡਬਾਈ ਮੋਡ ’ਤੇ 37 ਦਿਨਾਂ ਤਕ ਦਾ ਬੈਕਅਪ ਮਿਲੇਗਾ। ਫੋਨ ’ਚ ਸਕਿਓਰਿਟੀ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਵੀ ਮਿਲੇਗਾ। 

Rakesh

This news is Content Editor Rakesh