5000mAh ਦੀ ਦਮਦਾਰ ਬੈਟਰੀ ਨਾਲ ਭਾਰਤ ’ਚ ਲਾਂਚ ਹੋਇਆ Realme C31

04/01/2022 2:22:10 PM

ਗੈਜੇਟ ਡੈਸਕ– ਗੈਜੇਟ ਡੈਸਕ– ਰੀਅਲਮੀ ਸੀ31 ਭਾਰਤ ਦਾ ਸਭ ਤੋਂ ਕਿਫਾਇਤੀ ਸਮਾਰਟਫੋਨ ਹੈ ਜਿਸਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ’ਚ ਇਕ ਤੋਂ ਵਧਕੇ ਇਕ ਖੂਬੀਆਂ ਤੁਹਾਨੂੰ ਵੇਖਣ ਨੂੰ ਮਿਲਣ ਵਾਲੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਮਾਰਟਫੋਨ ਨੂੰ ਭਾਰਤ ’ਚ 8,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਅਜਿਹੇ ’ਚ ਇਹ ਇਕ ਸਭ ਤੋਂ ਕਿਫਾਇਤੀ ਸਮਾਰਟਫੋਨ ਹੈ। 

Realme C31 ਦੋ ਰੈਮ ਅਤੇ ਸਟੋਰੇਜ ਆਪਸ਼ਨ ਨਾਲ ਆਉਂਦਾ ਹੈ। 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਹੈ, ਜਦਕਿ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ। Realme C31 ਲਾਈਟ ਸਿਲਵਰ ਅਤੇ ਡਾਰਕ ਗਰੀਨ ਰੰਗਾਂ ’ਚ ਆਉਂਦਾ ਹੈ। ਇਸਦੀ ਵਿਕਰੀ 6 ਅਪ੍ਰੈਲ ਤੋਂ ਫਲਿਪਕਾਰਟ, ਰੀਅਲਮੀ ਦੇ ਆਨਲਾਈਨ ਸਟੋਰਾਂ ਅਤੇ ਤੁਹਾਡੇ ਨਜ਼ਦੀਕੀ ਰਿਟੇਲ ਸਟੋਰਾਂ ’ਤੇ ਹੋਵੇਗੀ। 

Realme C31 ਦੇ ਫੀਚਰਜ਼
Realme C31 ਇਕ ਐਂਟਰੀ-ਲੈਵਲ ਸਮਾਰਟਫੋਨ ਹੈ ਜੋ ਸਿਰਫ਼ ਪਰਫਾਰਮੈਂਸ ਹੀ ਨਹੀਂ ਸਗੋਂ ਚੰਗੀ ਬੈਟਰੀ ਲਾਈਫ ਦੇ ਨਾਲ-ਨਾਲ ਕਈ ਹੋਰ ਖੂਬੀਆਂ ਦੇ ਨਾਲ ਵੀ ਆਉਂਦਾ ਹੈ। ਫਨ ’ਚ 6.5 ਇੰਚ ਦੀ ਐੱਚ.ਡੀ. ਡਿਸਪਲੇਅ ਹੈ। Realme C31 ’ਚ 5000mAh ਦੀ ਬੈਟਰੀ ਹੈ। ਕੰਪਨੀ ਮੁਤਾਬਕ, ਇਹ ਬੈਟਰੀ ਸਟੈਂਡਬਾਈ ਮੋਡ ’ਚ 45 ਦਿਨਾਂ ਤਕ ਚੱਲੇਗੀ। ਬੈਟਰੀ 10W ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜਿਸਦਾ ਮਤਲਬ ਹੈ ਕਿ ਇਸਨੂੰ ਪੂਰਾ ਚਾਰਜ ਹੋਣ ’ਚ ਲਗਭਗ 2 ਘੰਟਿਆਂ ਦਾ ਸਮਾਂ ਲੱਗੇਗਾ। ਇਹ ਫੋਨ 1.82GHz ਫ੍ਰੀਕਵੈਂਸੀ ’ਤੇ ਕਲਾਕ ਕੀਤੇ ਗਏ UnisocT612 ਪ੍ਰੋਸੈਸਰ ਨਾਲ ਲੈਸ ਹੈ। 

Realme C31 ਦੇ ਰੀਅਰ ’ਚ GT 2 ਪ੍ਰੋ-ਸਟਾਈਲ ਕੈਮਰਾ ਸਿਸਟਮ ਹੈ ਜਿਸ ਵਿਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, ਇਕ ਮੈਕ੍ਰੋ ਸੈਂਸਰ ਅਤੇ ਇਕ ਬਲੈਕ-ਐਂਡ-ਵਾਈਟ ਸੈਂਸਰ ਹੈ। ਸੈਲਫੀ ਲਈ, ਤੁਹਾਨੂੰ ਡਿਸਪਲੇਅ ’ਤੇ ਵਾਟਰਡ੍ਰੋਪ ਸਟਾਈਲ ਨੌਚ ਦੇ ਅੰਦਰ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। Realme C31 ਐਂਡਰਾਇਡ 11 ’ਤੇ ਆਧਾਰਿਤ Realme UI R ਸਾਫਟਵੇਅਰ ਦਾ ਇਸਤੇਮਾਲ ਕਰਦਾ ਹੈ। ਫੋਨ ’ਚ ਵਾਈ-ਫਾਈ, ਬਲੂਟੁੱਥ ਅਤੇ ਜੀ.ਪੀ.ਐੱਸ. ਸ਼ਾਮਿਲ ਹਨ। 


Rakesh

Content Editor

Related News