ਰੀਅਲਮੀ ਦੇ ਨਵੇਂ ਵਾਇਰਲੈੱਸ ਈਅਰਫੋਨ ਲਾਂਚ, 17 ਘੰਟਿਆਂ ਤਕ ਚੱਲੇਗੀ ਬੈਟਰੀ

05/20/2021 3:48:03 PM

ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਵਾਇਰਲੈੱਸ ਨੈੱਕਬੈਂਡ ਰੀਅਲਮੀ ਬਡਸ ਵਾਇਰਲੈੱਸ 2 ਨਿਓ ਨੂੰ ਸ਼੍ਰੀਲੰਕਾ ’ਚ ਲਾਂਚ ਕਰ ਦਿੱਤਾ ਹੈ। ਰੀਅਲਮੀ ਦੇ ਇਸ ਨੈੱਕਬੈਂਡ ਦੀ ਬੈਟਰੀ ਨੂੰ ਲੈ ਕੇ 17 ਘੰਟਿਆਂ ਦਾ ਦਾਅਵਾ ਕੀਤਾ ਗਿਆ ਹੈ। ਸ਼੍ਰੀਲੰਕਾ ’ਚ ਇਸ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਵਿਚ 88ms ਦਾ ਸੁਪਰ ਲੋਅ ਲੈਟੇਸੀ ਮੋਡ ਹੈ। ਇਸ ਤੋਂ ਇਲਾਵਾ ਇਸ ਨੂੰ ਵਾਟਰ ਰੈਸਿਸਟੈਂਟ ਲਈ ਆਈ.ਪੀ.ਐਕਸ. 4 ਦੀ ਰੇਟਿੰਗ ਮਿਲੀ ਹੈ। 

ਕੀਮਤ
ਰੀਅਲਮੀ ਬਡਸ ਵਾਇਰਲੈੱਸ 2 ਨਿਓ ਦੀ ਕੀਮਤ 8,279 ਸ਼੍ਰੀਲੰਕਨ ਰੁਪਏ (ਕਰੀਬ 3,000 ਰੁਪਏ) ਹੈ। ਇਸ ਦੀ ਵਿਕਰੀ daraz.com ’ਤੇ ਹੋ ਰਹੀ ਹੈ। ਇਸ ਨੂੰ ਤਿੰਨ ਰੰਗਾਂ ’ਚ ਖ਼ਰੀਦਿਆ ਜਾ ਸਕਦਾ ਹੈ  ਜਿਨ੍ਹਾਂ ’ਚ ਕਾਂਡੀ ਬਲੈਕ, ਕਾਂਡੀ ਬਲਿਊ ਅਤੇ ਕਾਂਡੀ ਗਰੀਨ ਸ਼ਾਮਲ ਹਨ। 

ਖੂਬੀਆਂ
ਰੀਅਲਮੀ ਬਡਸ ਵਾਇਰਲੈੱਸ 2 ਨਿਓ ਦਾ ਫ੍ਰੀਕਵੈਂਸੀ ਰੇਂਜ 20Hz ਤੋਂ 20,000KHz ਹੈ। ਇਸ ਵਿਚ ਦਿੱਤੇ ਗਏ ਡ੍ਰਾਈਵਰ ਦਾ ਸਾਈਜ਼ 11.2mm ਹੈ। ਇਸ ਦੀ ਬੈਟਰੀ ਨੂੰ ਲੈ ਕੇ 17 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਰੀਅਲਮੀ ਦਾ ਦਾਅਵਾ ਹੈ ਕਿ ਸਿਰਫ਼ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 120 ਮਿੰਟਾਂ ਦਾ ਪਲੇਅਬੈਕ ਮਿਲੇਗਾ। ਚਾਰਜਿੰਗ ਲਈ ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਦੋ ਘੰਟਿਆਂ ’ਚ ਇਸ ਨੂੰ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਇਸ ਦਾ ਕੁਲ ਭਾਰ 23.1 ਗ੍ਰਾਮ ਹੈ। ਇਸ ਨੈੱਕਬੈਂਡ ਨੂੰ ਰੀਅਲਮੀ ਲਿੰਗ ਐਪ ਨਾਲ ਵੀ ਆਪਰੇਟ ਕੀਤਾ ਜਾ ਸਕੇਗਾ। 


Rakesh

Content Editor

Related News