Realme 6i ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

07/24/2020 5:43:06 PM

ਗੈਜੇਟ ਡੈਸਕ– ਰੀਅਲਮੀ ਨੇ ਭਾਰਤ ’ਚ 6-ਸੀਰੀਜ਼ ਦਾ ਵਿਸਤਾਰ ਕਰਦੇ ਹੋਏ Realme 6i ਨੂੰ ਬਾਜ਼ਾਰ ’ਚ ਉਤਾਰ ਦਿੱਤਾ ਹੈ। Realme 6i ਇਕ ਬਜਟ ਸਮਾਰਟਫੋਨ ਹੈ। ਇਸ ਵਿਚ ਮੀਡੀਆਟੈੱਕ ਦਾ ਹੇਲੀਓ ਜੀ90ਟੀ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 90Hz ਦੀ ਡਿਸਪਲੇਅ ਅਤੇ ਫਾਸਟ ਚਾਰਜਿੰਗ ਸੁਪੋਰਟ ਨਾਲ 4300mAh ਦੀ ਬੈਟਰੀ ਹੈ। ਆਓ ਜਾਣਦੇ ਹਾਂ ਇਸ ਫੋਨ ਬਾਰੇ ਵਿਸਤਾਰ ਨਾਲ।

Realme 6i ਦੀ ਕੀਮਤ
Realme 6i ਨੂੰ ਭਾਰਤ ’ਚ 2 ਮਾਡਲਾਂ ’ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ’ਚੋਂ ਇਕ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ ਦੂਜਾ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਹੈ। ਪਹਿਲੇ ਮਾਡਲ ਦੀ ਕੀਮਤ 12,999 ਰੁਪਏ ਅਤੇ ਦੂਜੇ ਦੀ 14,999 ਰੁਪਏ ਹੈ। ਫੋਨ ਦੀ ਵਿਕਰੀ 31 ਜੁਲਾਈ ਤੋਂ ਫਲਿਪਕਾਰਟ, ਰੀਅਲਮੀ ਅਤੇ ਰਾਇਲ ਕਲੱਬ ’ਤੇ ਹੋਵੇਗੀ। 

Realme 6i ਦੇ ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਨਾਲ ਐਂਡਰਾਇਡ 10 ’ਤੇ ਅਧਾਰਿਤ ਰੀਅਲਮੀ ਯੂਜ਼ਰ ਇੰਟਰਫੇਸ ਮਿਲੇਗਾ। ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਇਸ ਵਿਚ ਮੀਡੀਆਟੈੱਕ ਹੇਲੀਓ ਜੀ90ਟੀ ਪ੍ਰੋਸੈਸਰ ਦਿੱਤਾ ਗਿਆ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 6 ਦਾ ਪ੍ਰੋਟੈਕਸ਼ਨ ਹੈ। 

ਫੋਨ ’ਚ ਰੀਅਰ ’ਚ 4 ਕੈਮਰੇ ਲੱਗੇ ਹਨ ਜਿਨ੍ਹਾਂ ’ਚ ਮੇਨ ਸੈਂਸਰ 48 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਈਡ, ਤੀਜਾ 2 ਮੈਗਾਪਿਕਸਲ ਦਾ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਮਿਲੇਗਾ। ਇਸ ਵਿਚ 4300mAh ਦੀ ਬੈਟਰੀ ਹੈ ਜੋ 30 ਵਾਟ ਤਕ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਹਾਲਾਂਕਿ, ਬਾਕਸ ’ਚ ਤੁਹਾਨੂੰ 20 ਵਾਟ ਦਾ ਹੀ ਚਾਰਜਰ ਮਿਲੇਗਾ। 


Rakesh

Content Editor

Related News