Realme 5s ਦੀ ਸੇਲ ਅੱਜ, ਲਾਂਚ ਆਫਰ ’ਚ ਹੋ ਸਕਦੈ 9 ਹਜ਼ਾਰ ਤਕ ਦਾ ਫਇਦਾ

11/30/2019 10:22:19 AM

ਗੈਜੇਟ ਡੈਸਕ– ਰਿਅਲਮੀ ਦਾ ਨਵਾਂ ਬਜਟ ਸਮਾਰਟਫੋਨ Realme 5s ਅੱਜ ਸੇਲ ’ਚ ਮਿਲੇਗਾ। ਸੇਲ ਦੀ ਸ਼ੁਰੂਆਤ ਦੁਪਹਿਰ ਨੂੰ 12 ਵਜੇ ਤੋਂ ਫਲਿਪਕਾਰਟ ’ਤੇ ਹੋਵੇਗੀ। ਪਿਛਲੇ ਹਫਤੇ ਲਾਂਚ ਹੋਇਆ ਇਹ ਸਮਾਰਟਫੋਨ ਘੱਟ ਕੀਮਤ ’ਚ 5,000mAh ਦੀ ਬੈਟਰੀ, ਸ਼ਾਨਦਾਰ ਕੈਮਰਾ ਸੈੱਟਅਪ ਅਤੇ ਦਮਦਾਰ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਅੱਜ ਦੀ ਸੇਲ ’ਚ ਕੰਪਨੀ ਇਸ ਫੋਨ ਨੂੰ ਆਕਰਸ਼ਕ ਲਾਂਚ ਆਫਰ ’ਚ ਉਪਲੱਬਧ ਕਰਾਉਣ ਵਾਲੀ ਹੈ। 

ਮਿਲਣਗੇ ਇਹ ਆਫਰ
Realme 5s ਦੋ ਵੇਰੀਐਂਟ ’ਚ ਆਉਂਦਾ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 10,999 ਰੁਪਏ ਹੈ। ਇਸ ਫੋਨ ਨੂੰ ਅੱਜ ਬੈਸਟ ਡੀਲ ਅਤੇ ਲਾਂਚ ਆਫਰ ਦੇ ਨਾਲ ਖਰੀਦਿਆ ਜਾ ਸਕਦਾ ਹੈ। ਐੱਚ.ਡੀ.ਐੱਫ.ਸੀ. ਬੈਂਕ ਦੇ ਡੈਬਿਟ ਕਾਰਡ ਰਾਹੀਂ ਸ਼ਾਪਿੰਗ ਕਰਨ ’ਤੇ 10 ਫੀਸਦੀ ਅਤੇ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਕਰਨ ’ਤੇ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਫਲਿਪਕਾਰਟ ਇਸ ਫੋਨ ਨੂੰ ਨੋ-ਕਾਸਟ ਈ.ਐੱਮ.ਆਈ. ’ਚ ਖਰੀਦਣ ਦਾ ਆਪਸ਼ਨ ਵੀ ਦੇ ਰਿਹਾ ਹੈ। ਇਸ ਦੇ ਨਾਲ ਹੀ ਐਕਸਚੇਂਜ ਆਫਰ ’ਚ ਇਸ ਨੂੰ ਖਰੀਦਣ ’ਤੇ 9,250 ਰੁਪਏ ਤਕ ਦਾ ਫਾਇਦਾ ਹੋ ਸਕਦਾ ਹੈ। 

ਫੀਚਰਜ਼
ਫੋਨ ’ਚ 1600x720 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.5 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਅਤੇ ਇਹ ਗੋਰਿੱਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। 4 ਜੀ.ਬੀ. ਰੈਮ ਦੇ ਨਾਲ ਆਉਣ ਵਾਲਾ ਇਹ ਫੋਨ ਸਨੈਪਡ੍ਰੈਗਨ 665 ਐੱਸ.ਓ.ਸੀ. ਪ੍ਰੋਸੈਸਰ ਨਾਲ ਲੈਸ ਹਾ। Realme 5s ’ਚ 128 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ ਜਿਸ ਨੂੰ ਲੋੜ ਪੈਣ ’ਤੇ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਦੇ ਨਾਲ 8 ਮੈਗਾਪਿਕਸਲ ਦਾ ਵਾਈਡ-ਐਂਗਲ ਸ਼ੂਟਰ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ ਇਕ 2 ਮੈਗਾਪਿਕਸਲ ਦਾ ਪੋਟਰੇਟ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਬਿਹਤਰ ਸੈਲਫੀ ਲਈ ਫਰੰਟ ਕੈਮਰੇ ’ਚ HDR, ਏ.ਆਈ. ਬਿਊਟੀਫਿਕੇਸ਼ਨ ਅਤੇ ਟਾਈਮ ਲੈਪਸ ਫੀਚਰ ਦਿੱਤਾ ਗਿਆ ਹੈ। 


Related News