ਅੱਜ ਭਾਰਤ ''ਚ ਲਾਂਚ ਹੋਵੇਗਾ Realme 5s ਸਮਾਰਟਫੋਨ

11/20/2019 1:52:38 AM

ਗੈਜੇਟ ਡੈਸਕ—ਚਾਰ ਕੈਮਰਾ ਸੈਂਸਰ ਵਾਲਾ Realme 5s ਭਾਰਤ 'ਚ ਅੱਜ ਰੀਅਲਮੀ ਦੇ ਫਲੈਗਸ਼ਿਪ ਡਿਵਾਈਸ ਰੀਅਲਮੀ ਐਕਸ2 ਪ੍ਰੋ ਨਾਲ ਲਾਂਚ ਹੋਣ ਜਾ ਰਿਹਾ ਹੈ। ਇਸ ਦੇ ਕੁਝ ਸਪੈਸੀਫਿਕੇਸ਼ਨਸ ਸ਼ੇਅਰ ਕੀਤੇ ਹਨ ਅਤੇ ਆਪਣੇ ਅਗਲੇ ਬਜਟ ਡਿਵਾਈਸ ਲਈ ਮਾਰਕੀਟ 'ਚ ਹਾਈਪ ਕ੍ਰਿਏਟ ਕਰ ਰਿਹਾ ਹੈ। ਰੀਅਲਮੀ 5ਐੱਸ 'ਚ ਆਫੀਸ਼ਅਲੀ ਕਵਾਡ ਕੈਮਰਾ ਸੈਟਅਪ ਕਨਫਰਮ ਹੋ ਚੁੱਕਿਆ ਹੈ ਨਾਲ ਹੀ ਇਸ ਡਿਵਾਈਸ ਦਾ 48 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਵੀ ਕੰਪਨੀ ਹਾਈਲਾਈਟ ਕਰ ਰਹੀ ਹੈ। ਬਾਕੀ ਕਨਫਰਮ ਫੀਚਰਸ 'ਚ ਇਸ ਡਿਵਾਈਸ ਦੀ 5,000 ਐੱਮ.ਏ.ਐੱਚ. ਬੈਟਰੀ ਅਤੇ ਕੁਆਲਕਾਮ ਸਨੈਪਡਰੈਗਨ 665 ਚਿਪਸੈੱਟ ਵੀ ਸ਼ਾਮਲ ਹੈ।

ਨਵੇਂ ਰੀਅਲਮੀ 5ਐੱਸ ਨੂੰ ਭਾਰਤ 'ਚ 20 ਨਵੰਬਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੇ ਈਵੈਂਟ 'ਚ ਲਾਂਚ ਕੀਤਾ ਜਾਵੇਗਾ। ਦੁਪਹਿਰ 12:30 ਵਜੇ ਈਵੈਂਟ 'ਚ ਰੀਅਲਮੀ ਐਕਸ2 ਪ੍ਰੋ ਫਲੈਗਸ਼ਿਪ ਫੋਨ ਵੀ ਲਾਂਚ ਹੋਣ ਵਾਲਾ ਹੈ, ਨਾਲ ਹੀ ਕੰਪਨੀ ਕਈ ਸਰਪ੍ਰਾਈਜ਼ ਅਨਾਊਂਸਮੈਂਟਸ ਵੀ ਕਰ ਸਕਦੀ ਹੈ। ਰੀਅਲਮੀ 5ਐੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਹੁਣ ਤਕ ਕੋਈ ਭਰੋਸੇਮੰਦ ਲੀਕ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਸ ਨੂੰ ਬਜਟ ਸੈਗਮੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਹ ਸ਼ਾਓਮੀ ਰੈੱਡਮੀ ਨੋਟ 8 ਨੂੰ ਟੱਕਰ ਦੇ ਸਕਦਾ ਹੈ।

ਸਪੈਸੀਫਿਕੇਸ਼ਨਸ
ਨਾਂ ਤੋਂ ਹੀ ਸਪਸ਼ੱਟ ਹੈ ਕਿ ਰੀਅਲਮੀ 5ਐੱਸ ਪਹਿਲੇ ਲਾਂਚ ਕੀਤੇ ਗਏ ਰੀਅਲਮੀ 5 ਦਾ ਅਪਗ੍ਰੇਡ ਹੋ ਸਕਦਾ ਹੈ ਅਤੇ ਕੁਝ ਛੋਟੇ ਬਦਲਾਅ ਇਸ 'ਚ ਦੇਖਣ ਨੂੰ ਮਿਲਣਗੇ। ਫਲਿੱਪਕਾਰਟ 'ਤੇ ਇਸ ਡਿਵਾਈਸ ਨੂੰ ਟੀਜ਼ ਕੀਤਾ ਗਿਆ ਹੈ ਅਤੇ ਇਸ ਦਾ ਡਿਜ਼ਾਈਨ ਵੀ ਸਾਹਮਣੇ ਆ ਚੁੱਕਿਆ ਹੈ। ਰੀਅਲਮੀ 5 ਦੀ ਤਰ੍ਹਾਂ ਹੀ ਇਸ 'ਚ ਕੰਪਨੀ ਦਾ ਸਿਗਨੇਚਰ ਡਾਇਮੰਡ ਕਟ ਪੈਟਰਨ ਯੂਜ਼ਰਸ ਨੂੰ ਮਿਲੇਗਾ। ਇਸ ਮਹੀਨੇ ਦੀ ਸ਼ੁਰੂਆਤ 'ਚ ਰੀਅਲਮੀ ਨੇ ਦੱਸਿਆ ਕਿ ਰੀਅਲਮੀ 5ਐੱਸ 'ਚ 6.51 ਇੰਚ ਦੀ ਐੱਚ.ਡੀ.+ਡਿਸਪਲੇਅ ਵਾਟਰਡਰਾਪ ਨੌਚ ਦਿੱਤੀ ਜਾਵੇਗੀ।

ਆਫੀਸ਼ੀਅਲ ਟੀਜ਼ਰ 'ਚ ਪਹਿਲੇ ਹੀ ਸਾਹਮਣੇ ਆ ਚੁੱਕਿਆ ਹੈ ਕਿ ਇਸ ਡਿਵਾਈਸ 'ਚ ਕਵਾਡ ਕੈਮਰਾ ਦਿੱਤਾ ਜਾਵੇਗਾ, ਜਿਸ 'ਚ ਵੱਡਾ ਅਪਗ੍ਰੇਡ 48 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਦੇ ਤੌਰ 'ਤੇ ਦਿੱਤਾ ਗਿਆ ਹੈ। ਪਿਛਲੇ ਰੀਅਲਮੀ 5 'ਚ ਕਵਾਡ ਕੈਮਰਾ ਸੈਟਅਪ ਜ਼ਰੂਰ ਸੀ ਪਰ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਿੱਤਾ ਗਿਆ ਸੀ। ਨਾਲ ਹੀ ਕਨਫਰਮ ਹੋਇਆ ਹੈ ਕਿ ਇਸ ਡਿਵਾਈਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਯੂਜ਼ਰਸ ਨੂੰ ਮਿਲੇਗੀ। ਹਾਲਾਂਕਿ ਫਾਸਟ ਚਾਰਜਿੰਗ ਨੂੰ ਲੈ ਕੇ ਆਫੀਸ਼ਅਲੀ ਕੁਝ ਨਹੀਂ ਕਿਹਾ ਗਿਆ ਹੈ। ਰੀਅਲਮੀ ਆਫੀਸ਼ਅਲੀ ਦੱਸ ਚੁੱਕਿਆ ਹੈ ਕਿ ਡਿਵਾਈਸ 'ਚ ਕੁਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਬਾਕੀ ਡੀਟੇਲਸ ਲਾਂਚ ਵੇਲੇ ਸ਼ੇਅਰ ਕੀਤੀਆਂ ਜਾਣਗੀਆਂ।

Karan Kumar

This news is Content Editor Karan Kumar