Realme 3 Pro ’ਚ ਸ਼ੂਟ ਕਰ ਸਕੋਗੇ ਸੁਪਰ ਸਲੋ ਮੋਸ਼ਨ ਵੀਡੀਓ, ਮਿਲੀ ਨਵੀਂ ਅਪਡੇਟ

05/02/2019 10:55:30 AM

ਗੈਜੇਟ ਡੈਸਕ– Realme 3 Pro ਨੂੰ ਭਾਰਤ ’ਚ ਲਾਂਚ ਹੋਏ ਅਜੇ ਕੁਝ ਹੀ ਦਿਨ ਹੋਏ ਹਨ। ਕੰਪਨੀ ਨੇ ਇਸ ਨੂੰ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਇਹ ਅਪਡੇਟ ਕੈਮਰਾ ਐਪ ਲਈ ਦੇ ਰਹੀ ਹੈ। ਅਪਡੇਟ ਤੋਂ ਬਾਅਦ ਫੋਨ ਦੇ ਕੈਮਰਾ ਦੀ ਕੁਆਲਿਟੀ ਅਤੇ ਕਲੈਰਿਟੀ ’ਚ ਕਾਫੀ ਸੁਧਾਰ ਕਰਦੇ ਹੋਏ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਲ ਹੀ ਇਸ ਅਪਡੇਟ ਤੋਂ ਬਾਅਦ ਰਿਅਲਮੀ 3 ਪ੍ਰੋ ਯੂਜ਼ਰਜ਼ ਫੋਨ ਦੇ ਕੈਮਰੇ ਨਾਲ 960 ਫਰੇਮ ਪ੍ਰਤੀ ਸੈਕਿੰਡ ’ਤੇ ਸੁਪਰ ਸਲੋ ਮੋਸ਼ਨ ਵੀਡੀਓ ਸ਼ੂਟ ਕਰ ਸਕਣਗੇ।

ਕੰਪਨੀ ਇਸ ਅਪਡੇਟ ਨੂੰ ਓਵਰ ਦਿ ਏਅਰ ਉਪਲੱਬਧ ਕਰਵਾ ਰਹੀ ਹੈ ਅਤੇ ਡਿਵਾਈਸ ’ਚ ਪਹੁੰਚਦੇ ਹੀ ਇਸ ਦਾ ਨੋਟੀਫਿਕੇਸ਼ਨ ਮਿਲ ਜਾਵੇਗਾ। ਇਸ ਅਪਡੇਟ ਨੂੰ ਲੜੀਵਾਰ ਤਰੀਕੇ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਇਹ ਰਿਅਲਮੀ 3 ਪ੍ਰੋ ਦੇ ਸਾਰੇ ਯੂਜ਼ਰਜ਼ ਤਕ ਪਹੁੰਚ ਜਾਵੇਗੀ। 

182MB ਸਾਈਜ਼ ਵਾਲੀ ਇਹ ਅਪਡੇਟ ਫਰਮਵੇਅਰ ਵਰਜਨ  RMX185EX_11A.12 ਨਾਲ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਅਪਡੇਟ ’ਚ ਕੰਪਨੀ ਕੋਈ ਸਕਿਓਰਿਟੀ ਪੈਚ ਨਹੀਂ ਦੇ ਰਹੀ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ ਕਿ ਕੰਪਨੀ ਇਸ ਅਪਡੇਟ ਨੂੰ OTA ਰਾਹੀਂ ਉਪਲੱਬਧ ਕਰਵਾ ਰਹੀ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਚਾਹੁਣ ਤਾਂ ਫੋਨ ਦੀ ਸੈਟਿੰਗਸ ’ਚ ਜਾ ਕੇ ਇਸ ਅਪਡੇਟ ਨੂੰ ਚੈੱਕ ਵੀ ਕਰ ਸਕਦੇ ਹਨ।