Realme ਲਿਆ ਰਹੀ 108MP ਕੈਮਰੇ ਵਾਲੇ ਬਜਟ 5G ਫੋਨ, ਇੰਨੀ ਹੋ ਸਕਦੀ ਹੈ ਕੀਮਤ

11/28/2022 2:37:16 PM

ਗੈਜੇਟ ਡੈਸਕ– ਰੀਅਲਮੀ ਜਲਦ ਹੀ ਭਾਰਤ ’ਚ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸਦਾ ਟੀਜ਼ਰ ਅਤੇ ਲਾਂਚ ਤਾਰੀਖ਼ ਵੀ ਦੱਸ ਦਿੱਤੀ ਹੈ। 8 ਦਸੰਬਰ ਨੂੰ Realme 10 Pro ਸੀਰੀਜ਼ ਲਾਂਚ ਹੋਵੇਗੀ। ਇਸ ਸੀਰੀਜ਼ ’ਚ ਦੋ ਫੋਨ ਵੇਖਣ ਨੂੰ ਮਿਲ ਸਕਦੇ ਹਨ। ਸੀਰੀਜ਼ 108 ਮੈਗਾਪਿਕਸਲ ਕੈਮਰਾ, 5ਜੀ ਸਪੋਰਟ ਅਤੇ ਦਮਦਾਰ ਬੈਟਰੀ ਸੈੱਟਅਪ ਨਾਲ ਆਏਗੀ।

ਕੰਪਨੀ ਨੇ ਹਾਲ ਹੀ ’ਚ ਇਨ੍ਹਾਂ ਫੋਨਜ਼ ਨੂੰ ਚੀਨੀ ਬਾਜ਼ਾਰ ’ਚ ਲਾਂਚ ਕੀਤਾ ਹੈ। ਭਾਰਤ ’ਚ ਇਨ੍ਹਾਂ ਫੋਨ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕੋਗੇ। ਮੇਨ ਹਾਈਲਾਈਟਸ ’ਚ ਇਸ ਵਾਰ 108 ਮੈਗਾਪਿਕਸਲ ਕੈਮਰੇ ਤੋਂ ਇਲਾਵਾ ਕਰਵਡ ਡਿਸਪਲੇਅ ਵੀ ਹੈ।

Realme 10 Pro ਦੇ ਸੰਭਾਵਿਤ ਫੀਚਰਜ਼

ਸੀਰੀਜ਼ ਦੇ ਦੋਵੇਂ ਹੀ ਫੋਨ 5ਜੀ ਸਪੋਰਟ ਨਾਲ ਲਾਂਚ ਹੋਣਗੇ। Realme 10 Pro 5ਜੀ ’ਚ 6.72 ਇੰਚ ਦੀ ਫੁਲ ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਮਿਲੇਗੀ। ਇਸ ਵਿਚ 120Hz ਦਾ ਰਿਫ੍ਰੈਸ਼ ਰੇਟ ਹੋਵੇਗਾ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 695 5ਜੀ ਪ੍ਰੋਸੈਸਰ ਮਿਲੇਗਾ, ਜੋ 12 ਜੀਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਆਪਸ਼ਨ ’ਚ ਆਏਗਾ।

ਆਪਟਿਕਸ ਦੀ ਗੱਲ ਕਰੀਏ ਤਾਂ ਇਸ ਵਿਚ 108 ਮੈਗਾਪਿਕਸਲ ਦਾ ਮੇਨ ਲੈੱਨਜ਼ ਅਤੇ 2 ਮੈਗਾਪਿਕਸਲ ਦੇ ਸੈਕੇਂਡਰੀ ਲੈੱਨਜ਼ ਵਾਲਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਫਰੰਟ ’ਚ ਕੰਪਨੀ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ। ਹੈਂਡਸੈੱਟ ਐਂਡਰਾਇਡ 13 ’ਤੇ ਬੇਸਡ ਰੀਅਲਮੀ UI 4.0 ਦੇ ਨਾਲ ਆਏਗਾ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਅਤੇ 33 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਸਕਿਓਰਿਟੀ ਲਈ ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲੇਗਾ।

Rakesh

This news is Content Editor Rakesh