ਰੇਜ਼ਰ ਨੇ ਲਾਂਚ ਕੀਤਾ ਬਿਹਤਰੀਨ ਫੀਚਰਜ਼ ਵਾਲਾ ਗੇਮਿੰਗ ਲੈਪਟਾਪ

10/23/2016 12:30:24 PM

ਜਲੰਧਰ- ਜੇਕਰ ਤੁਸੀਂ ਵੀ ਬਿਹਤਰੀਨ ਫੀਚਰਜ਼ ਵਾਲਾ ਗੇਮਿੰਗ ਲੈਪਟਾਪ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਰੇਜ਼ਰ ਨੇ ਨਵੇਂ ਬਲੇਡ ਪ੍ਰੋ ਲੈਪਟਾਪ ਨੂੰ ਪੇਸ਼ ਕੀਤਾ ਹੈ ਜੋ ਬੇਹੱਦ ਪਾਵਰਫੁੱਲ ਹੈ। ਇਸ ਵਿਚ ਮਕੈਨਿਕਲ ਕੀ-ਬੋਰਡ ਲੱਗਾ ਹੈ ਜੋ ਅਲਟਰਾ-ਲੋਅ ਪ੍ਰੋਫਾਇਲ ਮਕੈਨਿਕਲ ਸਵਿੱਚਿਜ਼ ਦੇ ਨਾਲ ਆਉਂਦਾ ਹੈ। ਇਸ ਵਿਚ ਵੱਡਾ ਟੱਚਪੈਡ ਲੱਗਾ ਹੇ ਜੋ ਗੇਮਜ਼ ਖੇਡਣ ਲਈ ਸਹੀ ਹੈ। 
ਫੀਚਰਜ਼ ਦੀ ਗੱਲ ਕਰੀਏ ਤਾਂ ਰੇਜ਼ਰ ਬਲੇਡ ਪ੍ਰੋ ''ਚ 17.3-ਇੰਚ ਦੀ 4ਕੇ ਡਿਸਪਲੇ ਲੱਗੀ ਹੈ ਜਿਸ ਦੇ ਨਾਲ ਨਵਿਦਿਆ ਜੀ-ਸਿੰਗ ਸਪੋਰਟ ਮਿਲਦਾ ਹੈ। ਇਸ ਵਿਚ ਇੰਟੈਲ ਕੋਰ ਆਈ7 6700 ਐੱਚ.ਕਿਊ. ਪ੍ਰੋਸੈਸਰ, ਨਵਿਦਿਆ ਜੀ.ਟੀ.ਐਕਸ. 1080 ਗ੍ਰਾਫਿਕਸ ਕਾਰਡ, 32ਜੀ.ਬੀ. ਡੀ.ਡੀ.ਆਰ. 4 ਰੈਮ ਅਤੇ ਪੀ.ਸੀ.ਆਈ.ਈ. ਐੱਮ.2 ਐੱਸ.ਐੱਸ.ਡੀ. ਸਟੋਰੇਜ (512 ਜੀ.ਬੀ. ਤੋਂ ਲੈ ਕੇ 2 ਟੀ.ਬੀ. ਤਕ) ਦਿੱਤੀ ਗਈ ਹੈ। 
ਵਾਇਰਲੈੱਸ ਕੁਨੈਕਟੀਵਿਟੀ ਲਈ ਡਬਲਸ਼ਾਟ ਪ੍ਰੋ ਕਾਰਡ, ਗੀਗਾਬੀਟ ਈਥਰਨੈੱਟ ਮਿਲਦੀ ਹੈ। ਐੱਚ.ਡੀ.ਐੱਮ.ਆਈ. ਆਊਟਪੁਟ, 3 ਯੂ.ਐੱਸ.ਬੀ. 3.0 ਪੋਰਟਸ, ਐੱਸ.ਡੀ. ਕਾਰਡ ਰੀਡਰ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ ਜੋ ਥੰਡਰਬੋਲਟ 3 ਜੈੱਕ ਤੋਂ ਤੇਜ਼ ਹੈ। ਰੇਜ਼ਰ ਬਲੇਡ ਪ੍ਰੋ 22.5 ਐੱਮ.ਐੱਮ. ਮੋਟਾ ਅਤੇ ਇਸ ਦਾ ਭਾਰ 3.54 ਕਿਲੋਗ੍ਰਾਮ ਹੈ ਹਾਲਾਂਕਿ ਇਹ ਮੋਟਾ ਹੈ ਪਰ ਜੀ.ਟੀ.ਐਕਸ 1080 ਦੇ ਨਾਲ ਆਉਣ ਵਾਲਾ ਇਹ ਸਭ ਤੋਂ ਪਤਲਾ ਲੈਪਟਾਪ ਹੈ। ਇਸ ਦੀ ਵਿਕਰੀ ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਸ਼ੁਰੂਆਤੀ ਕੀਮਤ 3,699 ਡਾਲਰ (ਕਰੀਬ 2,47,631 ਰਪੁਏ) ਹੈ।