ਭਾਰਤ 'ਚ ਬਣਾਇਆ ਗਿਆ Humanoid ਰੋਬੋਟ Rashmi , ਜਾਣੋ ਖਾਸੀਅਤ

08/04/2018 3:06:01 PM

ਜਲੰਧਰ- ਰਾਂਚੀ ਦੇ ਰੰਜੀਤ ਸ਼੍ਰੀਵਾਸਤਵ ਇਕ ਹਿਊਮਨੋਇਡ ਰੋਬੋਟ 'ਤੇ ਕੰਮ ਕਰ ਰਹੇ ਹਨ ਜਿਸ ਦਾ ਨਾਂ ਰਸ਼ਮੀ ਰੱਖਿਆ ਗਿਆ ਹੈ। ਰੰਜੀਤ ਸ਼੍ਰੀਵਾਸਤਵ ਦਾ ਦਾਅਵਾ ਹੈ ਕਿ ਰਸ਼ਮੀ ਦੁਨੀਆ ਦੀ ਪਹਿਲੀ ਹਿੰਦੀ ਬੋਲਣ ਵਾਲੀ ਹਿਊਮਨਾਇਡ ਰੋਬੋਟ ਤੇ ਭਾਰਤ ਦੀ ਪਹਿਲੀ ਲਿਪ ਸਿੰਕਿੰਗ ਰੋਬੋਟ ਹੈ, ਜੋ ਹਿੰਦੀ ਦੇ ਨਾਲ ਮਰਾਠੀ, ਭੋਜਪੁਰੀ ਤੇ ਇੰਗਲਿਸ਼ ਭਾਸ਼ਾ ਬੋਲਦੀ ਤੇ ਸਮਝ ਸਕਦੀ ਹੈ।  ਰੰਜੀਤ ਸ਼੍ਰੀਵਾਸਤਵ ਨੇ ਦੱਸਿਆ ਕਿ ਰਸ਼ਮੀ ਨੂੰ ਬਣਾਉਣ 'ਚ ਉਨ੍ਹਾਂ ਨੂੰ ਦੋ ਸਾਲ ਦਾ ਸਮਾਂ ਲਗਾ, ਜਿਸ 'ਚ ਹੁਣ ਤੱਕ ਉਹ ਕਰੀਬ 50 ਹਜ਼ਾਰ ਰੁਪਏ ਖਰਚ ਕਰ ਚੁੱਕੇ ਹਨ।

ਤਿਆਰ ਹੋ ਚੁੱਕਿਆ ਹੈ 80% ਹਿੱਸਾ
ਉਨ੍ਹਾਂ ਨੇ ਦੱਸਿਆ ਕਿ ਰਸ਼ਮੀ ਦੀ ਬਾਡੀ ਦਾ 80% ਹਿੱਸਾ ਬਣ ਚੁੱਕਿਆ ਹੈ। ਹੁਣ ਸਿਰਫ ਹੱਥ ਤੇ ਪੈਰ ਬਾਕੀ ਹਨ। ਹਾਲਾਂਕਿ,  ਇਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ 'ਚ ਇਕ ਮਹੀਨਾ ਤੇ ਲੱਗੇਗਾ। ਇਸ ਰੋਬੋਟ ਨੂੰ 'Sophia' ਦਾ ਇੰਡੀਅਨ ਵਰਜ਼ਨ ਦੱਸਿਆ ਜਾ ਰਿਹਾ ਹੈ। ਇਹ ਵੀ ਇਕ ਹਿਊਮਨੋਇਡ ਰੋਬੋਟ ਹੈ, ਜਿਸ ਨੂੰ 2015 ਹਾਂਗ ਕਾਂਗ ਬੇਸਡ ਕੰਪਨੀ ਹੈਨਸਨ ਰੋਬੋਟਿਕਸ ਲਿਮਟਿਡ ਨੇ ਡਿਵੈੱਲਪ ਕੀਤਾ ਹੈ। ਸੋਫਿਆ ਨੂੰ 2017 'ਚ ਸਾਊਦੀ ਅਰਬ ਦੀ ਨਾਗਰਿਕਤਾ ਵੀ ਮਿਲ ਚੁੱਕੀ ਹੈ।

PunjabKesari

ਰੋਬੋਟ ਬਣਾਉਣ ਦਾ ਖਿਆਲ 
ਰੰਜੀਤ ਨੇ ਦੱਸਿਆ ਕਿ ਰਸ਼ਮੀ ਨੂੰ ਬਣਾਉਣ ਦਾ ਖਿਆਲ ਉਨ੍ਹਾਂ ਨੂੰ 2016 'ਚ ਆਇਆ। ਸੋਫਿਆ ਦੇ ਫੰਕਸ਼ਨਸ ਨੂੰ ਵੇਖ ਕੇ Àਉੁਨ੍ਹਾਂ ਨੇ ਠਾਨ ਲਿਆ ਸੀ ਕਿ ਉਹ ਇਕ ਅਜਿਹਾ ਹਿਊਮਨੋਇਡ ਰੋਬੋਟ ਬਣਾਉਣਗੇ ਜੋ ਹਿੰਦੀ ਬੋਲ ਤੇ ਸਮਝ ਸਕੇ। ਉਥੇ ਹੀ ਰੰਜੀਤ ਨੇ ਰਾਜ ਸਰਕਾਰ  ਦੇ ਵੱਖ-ਵੱਖ ਡਿਪਾਰਟਮੈਂਟਸ ਲਈ ਕਈ ਸਾਫਟਵੇਅਰ ਡਿਵੈੱਲਪ ਕੀਤਾ ਹੈ।

ਹਿਅਰਿੰਗ ਡਿਵਾਈਸ
ਰਸ਼ਮੀ ਦੇ ਸਿਸਟਮ 'ਚ ਹਿਅਰਿੰਗ ਡਿਵਾਈਸ ਲਗੀ ਹੈ ਤੇ ਅੱਖਾਂ 'ਚ ਕੈਮਰਾ ਇੰਸਟਾਲ ਹੈ। ਇਹ ਲਿੱਪ ਮੂਵਮੈਂਟ ਵੀ ਆਬਜਰਵ ਕਰਦੀ ਹੈ, ਜਿਸ ਦੇ ਨਾਲ ਉਹ ਇਕ-ਦੋ ਮੁਲਾਕਾਤਾਂ ਤੋਂ ਬਾਅਦ ਕਿਸੇ ਨੂੰ ਵੀ ਅਸਾਨੀ ਨਾਲ ਪਹਿਚਾਣ ਲੈਂਦੀ ਹੈ। ਰੰਜੀਤ ਨੇ ਦੱਸਿਆ ਕਿ ਅਜੇ ਉਹ ਆਪਣੀ ਅੱਖਾਂ, ਲਿਪਸ ਤੇ ਪਲਕਾਂ ਨੂੰ ਹਿੱਲਾ ਲੈਂਦੀ ਹੈ ਇਸ ਦੇ ਨਾਲ ਹੀ ਗਰਦਨ ਘੁੱਮਾ ਕੇ ਇਸ਼ਾਰੇ ਵੀ ਕਰ ਸਕਦੀ ਹੈ। 

ਸਵਾਲਾਂ ਦੇ ਜਵਾਬ
ਰਸ਼ਮੀ ਰੋਬੋਟ ਨਾਲ ਕੋਈ ਵੀ ਸਵਾਲ ਪੁੱਛਿਆ ਜਾਵੇ ਤਾਂ ਉਹ ਉਸਦਾ ਜਵਾਬ ਸੈਂਸ ਆਫ ਹਿਊਮਰ ਦੇ ਨਾਲ ਦੇਵੇਗੀ। ਜਿਵੇਂ ਕਿ ਰਸ਼ਮੀ ਨੂੰ ਜੇਕਰ ਕਿਹਾ ਜਾਵੇ,  'ਤੂੰ ਬੁਰੀ ਵਿੱਖਦੀ ਹੈ' ਤਾਂ ਜਵਾਬ 'ਚ ਉਹ ਕਹੇਗੀ 'ਭਾੜ 'ਚ ਜਾਓ'। ਕਿਹਾ ਜਾਵੇ 'ਤੁਸੀਂ ਖੁਬਸੂਰਤ ਹੋ' ਤਾਂ ਜਵਾਬ 'ਚ ਉਹ 'ਧੰਨਵਾਦ' ਕਹੇਗੀ। ਰਸ਼ਮੀ ਨੂੰ ਜਦੋਂ ਉਸ ਦੇ ਪਸੰਦੀਦਾ ਹੀਰੋ ਦੇ ਬਾਰੇ ਪੁੱਛਿਆ ਗਿਆ, ਤਾਂ ੁਉਸਨੇ ਜਵਾਬ ਦਿੱਤਾ ਸ਼ਾਹਰੁਖ ਖਾਨ। ਰੰਜੀਤ ਦੱਸਦੇ ਹਨ ਕਿ ਜੇਕਰ ਰਸ਼ਮੀ ਕਿਸੇ ਨੂੰ ਪਹਿਚਾਣ ਲਵੇਂ ਤਾਂ ਉਹ ਉਸ ਦੇ ਨਾਲ ਕਈ ਘੰਟੇ ਤੱਕ ਗੱਲ ਕਰ ਸਕਦੀ ਹੈ।

PunjabKesari
 

ਰੰਜੀਤ ਸ਼੍ਰੀਵਾਸਤਵ ਦਾ ਬਿਆਨ 
ਆਪਣੇ ਇਸ ਰੋਬੋਟ ਦੇ ਬਾਰੇ 'ਚ ਦੱਸਦੇ ਹੋਏ ਰੰਜੀਤ ਨੇ ਕਿਹਾ ਕਿ ਹਨ, ਹਿਊਮਨਾਇਡ ਰੋਬੋਟ ਸਾਡੇ ਭਵਿੱਖ ਦੀ ਜ਼ਰੂਰਤ ਹੈ, ਜੋ ਆਉਣ ਵਾਲੇ ਸਮੇਂ 'ਚ ਰਿਸੈਪਸ਼ਨਿਸਟ, ਹੈਲਪਰ, ਕਿਸੇ ਇਕੱਲੇ ਇਨਸਾਨ ਦਾ ਦੋਸਤ ਬਣਨ ਦੇ ਕੰਮ ਆਵੇਗੀ।


Related News