'ਗਰਮੀ ਨਾਲ ਘੱਟ ਜਾਂਦੀ ਹੈ ਇਲੈਕਟ੍ਰਿਕ ਵਾਹਨਾਂ ਦੀ ਰੇਂਜ', ਅਧਿਐਨ 'ਚ ਕੀਤਾ ਗਿਆ ਦਾਅਵਾ

07/26/2023 9:02:30 PM

ਟੈਕ ਡੈਸਕ: ਭਾਰਤ ਵਿਚ ਇਲੈਕਟ੍ਰਿਕ ਵਾਹਨਾਂ (EV) ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ, ਵਾਹਨਾਂ 'ਚ ਮਿਲਣ ਵਾਲੀ ਘੱਟ ਰੇਂਜ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਨੂੰ ਅਪਣਾਉਣ ਤੋਂ ਰੋਕਦੀ ਹੈ। ਮੌਸਮ ਇਲੈਕਟ੍ਰਿਕ ਵਾਹਨਾਂ ਦੀ ਰੇਂਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਗਰਮ ਮੌਸਮ ਵਿਚ ਇਲੈਕਟ੍ਰਿਕ ਵਾਹਨਾਂ ਦੀ ਰੇਂਜ ਘੱਟ ਜਾਂਦੀ ਹੈ।
ਆਓ ਜਾਣਦੇ ਹਾਂ ਅਧਿਐਨ 'ਚ ਕੀ-ਕੀ ਜਾਣਕਾਰੀ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ - Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, UAE ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ

ਸਿਆਟਲ ਸਥਿਤ ਰਿਕਰੈਂਟ ਦੇ ਅਧਿਐਨ ਮੁਤਾਬਕ ਗਰਮੀਆਂ ਦੇ ਮੌਸਮ 'ਚ ਇਲੈਕਟ੍ਰਿਕ ਵਾਹਨਾਂ ਦੀ ਰੇਂਜ ਘੱਟ ਜਾਂਦੀ ਹੈ। ਅਧਿਐਨ ਮੁਤਾਬਕ 38 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ 'ਚ ਇਲੈਕਟ੍ਰਿਕ ਵਾਹਨ ਦੀ ਰੇਂਜ 31 ਫੀਸਦੀ ਤਕ ਘੱਟ ਸਕਦੀ ਹੈ। ਇਸ ਕਾਰਨ ਗਰਮੀ ਦੇ ਮੌਸਮ 'ਚ ਇਲੈਕਟ੍ਰਿਕ ਵਾਹਨ ਘੱਟ ਰੇਂਜ ਦਿੰਦੇ ਹਨ। ਹਾਲਾਂਕਿ ਇਸ ਅਧਿਐਨ ਲਈ ਕਿਹੜੇ ਵਾਹਨਾਂ ਦੀ ਵਰਤੋਂ ਕੀਤੀ ਗਈ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਇੰਝ ਮਾਪੀ ਜਾਂਦੀ ਹੈ ਇਲੈਟ੍ਰਿਕ ਵਾਹਨਾਂ ਦੀ ਰੇਂਜ

ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਦੀ ਰੇਂਜ ਦੀ ਜਾਂਚ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ (ARAI) ਦੁਆਰਾ ਕੀਤੀ ਜਾਂਦੀ ਹੈ। ARAI ਰੇਂਜ ਟੈਸਟ ਇਕ ਸਿਮੂਲੇਸ਼ਨ ਟ੍ਰੈਕ 'ਤੇ ਆਦਰਸ਼ ਸਥਿਤੀਆਂ ਵਿਚ ਕੀਤਾ ਜਾਂਦਾ ਹੈ ਜਿਸ ਵਿਚ ਡਰਾਈਵਿੰਗ ਕਰਦੇ ਸਮੇਂ ਹਵਾ ਦੀ ਗੜਬੜੀ ਅਤੇ ਜਾਮ ਦੀ ਸਥਿਤੀ ਨਹੀਂ ਹੁੰਦੀ ਹੈ। ਟੈਸਟ ਵਿਚ ਵਰਤੀਆਂ ਗਈਆਂ ਇਲੈਕਟ੍ਰਿਕ ਕਾਰਾਂ 31 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਸਪੀਡ ਨਾਲ 10 ਕਿਲੋਮੀਟਰ ਅਤੇ 19 ਮਿੰਟ ਲਈ ਚਲਾਈਆਂ ਜਾਂਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra