ਰੱਖੜੀ ’ਤੇ ਆਪਣੀ ਭੈਣ ਨੂੰ ਤੋਹਫੇ ’ਚ ਦਿਓ ਇਹ ਕਮਾਲ ਦੇ ਗੈਜੇਟਸ

08/14/2019 3:56:23 PM

ਗੈਜੇਟ ਡੈਸਕ– ਇਸ ਰੱਖੜੀ ’ਤੇ ਜੇਕਰ ਤੁਹਾਡੇ ਮਨ ’ਚ ਇਹ ਸਵਾਲ ਘੁੰਮ ਰਿਹਾ ਹੈ ਕਿ ਤੁਸੀਂ ਆਪਣੀ ਭੈਣ ਨੂੰ ਕੀ ਗਿਫਟ ਦਈਏ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਗੈਜੇਟਸ ਬਾਰੇ ਦੱਸਣ ਵਾਲੇ ਹਾਂ ਜੋ ਰੱਖੜੀ ਗਿਫਟ ਦੇ ਤੌਰ ’ਤੇ ਤੁਹਾਡੀ ਭੈਣ ਦੇ ਕਾਫੀ ਕੰਮ ਆਉਣਗੇ। 

ਸਮਾਰਟ ਵਿਅਰੇਬਲ
ਅੱਜ ਦੇ ਦੌਰ ’ਚ ਸਮਾਰਟ ਬੈਂਡਸ ਅਤੇ ਫਿਟਨੈੱਸ ਟ੍ਰੈਕਰਜ਼ ਲੋਕਾਂ ਦੇ ਦਿਨਾਂ ’ਤੇ ਛਾਏ ਹੋਏ ਹਨ। ਸ਼ਾਓਮੀ, ਫਿਟਬਿਟ ਅਤੇ ਆਨਰ ਨੇ ਬਾਜ਼ਾਰ ’ਚ ਕੁਝ ਫਿਟਨੈੱਸ ਬੈਂਡਸ ਉਪਲੱਬਧ ਕੀਤੇ ਹਨ ਜੋ ਕਾਫੀ ਉਪਯੋਗੀ ਵੀ ਹਨ। ਸਮਾਰਟ ਬੈਂਡਸ ਜਿਵੇਂ ਕਿ Mi Band 3, Honor Band 5, Noise Color Fit 2 ਜਾਂ ਫਿਰ Fitbit Charge 3 ਨੂੰ ਕਈ ਰੰਗਾਂ ’ਚ ਉਪਲੱਬਧ ਕੀਤਾ ਗਿਆ ਹੈ ਯਾਨੀ ਤੁਸੀਂ ਇਨ੍ਹਾਂ ਨੂੰ ਆਪਣੀ ਭੈਣ ਨੂੰ ਉਸ ਦੇ ਪਸੰਦੀਦਾ ਰੰਗ ’ਚ ਗਿਫਟ ਕਰ ਸਕਦੇ ਹੋ। 

ਡਿਜੀਟਲ ਕੈਮਰਾ
ਜੇਕਰ ਤੁਹਾਡੀ ਭੈਣ ਨੂੰ ਫੋਟੋਗ੍ਰਾਫੀ ਕਰਨਾ ਕਾਫੀ ਪਸੰਦ ਹੈ ਤਾਂ ਤੁਸੀਂ ਉਸ ਨੂੰ ਡਿਜੀਟਲ ਕੈਮਰਾ ਗਿਫਟ ਕਰ ਸਕਦੇ ਹੋ। ਬਾਜ਼ਾਰ ’ਚ ਪੁਆਇੰਟ ਐਂਡ ਸ਼ੂਟ ਕੈਮਰੇ ਤੋਂ ਲੈ ਕੇ ਟਾਪ-ਆਫ-ਦਿ-ਲਾਈਨ DSLR ਕੈਮਰੇ ਉਪਲੱਬਧ ਹਨ। ਇਸ ਰੱਖੜੀ ’ਤੇ Canon EOS 1500D ਅਤੇ Fujifilm Instax Mini 8 ’ਤੇ ਕਾਫੀ ਛੋਟ ਵੀ ਮਿਲ ਰਹੀ ਹੈ। 

ਹੈੱਡਫੋਨਜ਼
ਅੱਜ ਦੇ ਦੌਰ ’ਚ ਹਰ ਕਿਸੇ ਨੂੰ ਮਿਊਜ਼ਿਕ ਸੁਣਨਾ ਪਸੰਦ ਹੈ। ਅਜਿਹੇ ’ਚ ਤੁਸੀਂ ਆਪਣੀ ਭੈਣ ਨੂੰ ਬਿਹਤਰੀਨ ਹੈੱਡਫੋਨ ਜਾਂ ਈਅਰਫੋਨਜ਼ ਵੀ ਗਿਫਟ ਕਰ ਸਕਦੇ ਹੋ। ਬਾਜ਼ਾਰ ’ਚ Bose SoundSport, MI IN-EAR Headphones, SkullCandy Method ਅਤੇ Sony MDR-XB30EX ਈਅਰਫੋਨਜ਼ ਉਪਲੱਬਧ ਹਨ ਜਿਨ੍ਹਾਂ ਨੂੰ ਇਕ ਚੰਗੀ ਆਪਸ਼ਨ ਕਿਹਾ ਜਾ ਸਕਦਾ ਹੈ। 

ਸਮਾਰਟ ਸਪੀਕਰ
ਅਮੇਜ਼ ਈਕੋ ਡਾਟ ਜਾਂ ਗੂਗਲ ਹੋਮ ਵਰਗੇ ਸਮਾਰਟ ਸਪੀਕਰ ਵੀ ਕਾਫੀ ਟ੍ਰੈਂਡ ’ਚ ਹਨ। ਇਨ੍ਹਾਂ ਨੂੰ ਬੋਲ ਕੇ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਮਦਦ ਨਾਲ ਯੂਜ਼ਰਜ਼ ਅਲਾਰਮ ਲਗਾ ਸਕਦੇ ਹਨ। ਇਨ੍ਹਾਂ ਸਪੀਕਰਜ਼ ਨੂੰ ਗਿਫਟ ਕਰਨਾ ਵੀ ਇਕ ਚੰਗਾ ਆਪਸ਼ਨ ਹੋ ਸਕਦਾ ਹੈ।