ਕੁਆਲਕਾਮ ਸਨੈਪਡ੍ਰੈਗਨ 855 'ਚ ਹੋਵੇਗਾ ਡੈਡੀਕੇਟਿਡ NPU

08/19/2018 5:00:59 PM

ਜਲੰਧਰ— ਆਰਟੀਫਿਸ਼ੀਅਲ ਇੰਟੈਲੀਜੈਂਸ ਇਕ ਅਜਿਹਾ ਫੰਕਸ਼ਨ ਹੈ ਜਿਸ ਨੂੰ ਲਗਾਤਾਰ ਸਮਾਰਟਫੋਨ ਕੰਪਨੀਆਂ ਆਪਣੇ ਸਮਾਰਟਫੋਨ 'ਚ ਇਸਤੇਮਾਲ ਕਰ ਰਹੀਆਂ ਹਨ। ਇਸ ਦੇ ਨਤੀਜੇ ਵਜੋਂ ਚਿੱਪਸੈੱਟ ਮੈਨਿਊਫੈਕਚਰਰ ਇਸ ਨੂੰ ਆਪਣੇ ਪਲੇਟਫਾਰਮ 'ਤੇ ਇੰਟੀਗ੍ਰੇਟ ਕਰਨ 'ਤੇ ਕੰਮ ਕਰ ਰਹੇ ਹਨ, ਜਿਸ ਨਾਲ ਗਾਹਕਾਂ ਨੂੰ ਬਿਹਤਰ ਪਰਫਾਰਮੈਂਸ ਮਿਲੇਗੀ। ਅੱਜ ਹਰ ਵੱਡੀ ਕੰਪਨੀ ਏ.ਆਈ. ਸਿਸਟਮ (ਆਰਟੀਫਿਸ਼ੀਅਲ ਇੰਟੈਲੀਜੈਂਸ) 'ਤੇ ਕੰਮ ਕਰ ਰਹੀ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਭਵਿੱਖ 'ਚ ਟੈਕਨਾਲੋਜੀ ਬੜੇ ਕੰਮ ਆਏਗੀ ਅਤੇ ਇਸ ਨਾਲ ਉਨ੍ਹਾਂ ਨੂੰ ਨਵੇਂ ਇਨੋਵੇਸ਼ਨ ਦਾ ਮੌਕਾ ਮਿਲੇਗਾ। ਕੰਪਨੀਆਂ ਕੈਮਰੇ ਨੂੰ ਇਸ ਨਾਲ ਇੰਟੀਗ੍ਰੇਟ ਕਰਨ 'ਚ ਲੱਗੀਆਂ ਹੋਈਆਂ ਹਨ।

ਹੁਣ ਅਜਿਹੀਆਂ ਅਫਵਾਹਾਂ ਹਨ ਕਿ ਕੁਆਲਕਾਮ ਸਨੈਪਡ੍ਰੈਗਨ 855 ਪਲੇਟਫਾਰਮ 'ਤੇ ਇਸ ਪ੍ਰੋਸੈਸਿੰਗ ਚਿੱਪ ਨੂੰ ਇੰਟੀਗ੍ਰੇਟ ਕਰਨ 'ਤੇ ਕੰਮ ਕਰ ਰਹੀ ਹੈ। ਨਵੀਂ ਰਿਪੋਰਟ ਮੁਤਾਬਕ ਚਿੱਪ 'ਚ ਐੱਨ.ਪੀ.ਯੂ. ) ਨਿਊਰਲ ਪ੍ਰੋਸੈਸਿੰਗ ਯੂਨਿਟ) ਇੰਟੀਗ੍ਰੇਟ ਹੋਵੇਗਾ। ਅਜੇ ਤਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਆਪਰੇਸ਼ਨ ਪ੍ਰੋਸੈਸ ਨੂੰ ਸੀ.ਪੀ.ਯੂ. ਅਤੇ ਡੀ.ਐੱਸ.ਪੀ. ਨੂੰ ਸੌਂਪ ਦਿੱਤਾ ਗਿਆ ਸੀ। ਹਾਲਾਂਕਿ ਇਕ ਡੈਡੀਕੇਟਿਡ ਐੱਨ.ਪੀ.ਯੂ. ਨਾਲ ਨਿਸ਼ਚਿਤ ਤੌਰ 'ਤੇ ਪਰਫਾਰਮੈਂਸ 'ਚ ਸੁਧਾਰ ਦੇਖਣ ਨੂੰ ਮਿਲੇਗਾ। ਹਾਲਾਂਕਿ ਡੈਡੀਕੇਟਿਡ ਐੱਨ.ਪੀ.ਯੂ. ਨਾਲ ਡਿਵਾਈਸ ਦੀ ਪਰਫਾਰਮੈਂਸ ਕਿੰਨੀ ਵਧੇਗੀ ਅਜੇ ਇਸ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।

WinFuture ਦੀ ਰਿਪੋਰਟ ਮੁਤਾਬਕ ਕੁਆਲਕਾਮ ਸਨੈਪਡ੍ਰੈਗਨ 855 ਨੂੰ ਦਸੰਬਰ 2018 'ਚ ਐਨੁਅਲ ਟੈੱਕ ਸਮਿਟ 'ਚ ਲਾਂਚ ਕਰ ਸਕਦੀ ਹੈ। ਸਨੈਪਡ੍ਰੈਗਨ 855 ਜਿਥੇ ਸਮਾਰਟਫੋਨ ਲਈ ਆਏਗਾ ਉਥੇ ਹੀ ਸਨੈਪਡ੍ਰੈਗਨ 1000 ਵਿੰਡੋ ਲੈਪਟਾਪ ਅਤੇ ਟੈਬਲੇਟ 'ਚ ਇਸਤੇਮਾਲ ਹੋਵੇਗਾ।