ਬਣਾਇਆ ਗਿਆ ਨੈਕਸਟ ਜਨਰੇਸ਼ਨ ਤੇ ਕੰਮ ਕਰਨ ਵਾਲਾ ਰੇਡੀਓ ਪਲੇਟਫਾਰਮ

05/22/2018 6:53:38 PM

ਜਲੰਧਰ : 21 ਤੋਂ 23 ਮਈ ਤੱਕ ਲੰਦਨ 'ਚ ਆਯੋਜਿਤ ਹੋ ਰਹੇ ਸਮਾਲ ਸੈਲ ਵਰਲਡ ਸਮਿਟ ਦੇ ਦੌਰਾਨ ਅਮਰੀਕੀ ਮੋਬਾਇਲ ਚਿੱਪ ਨਿਰਮਾਤਾ ਕੰਪਨੀ ਕੁਆਲਕਾਮ ਨੇ 5G ਤਕਨੀਕ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪਹਿਲਾਂ ਰੇਡੀਓ ਪਲੇਟਫਾਰਮ ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਇਸ ਰੇਡੀਓ ਪਲੇਟਫਾਰਮ ਨੂੰ FSM100xx  ਨਾਂ ਦਿੱਤਾ ਹੈ ਜੋ Mbps (ਮੈਗਾਬਾਈਟ ਪ੍ਰਤੀ ਸੈਕਿੰਡ) ਦੀ ਜਗ੍ਹਾ 7bps ( ਗੀਗਾਬਾਈਟ ਪ੍ਰਤੀ ਸੈਕਿੰਡ) ਦੀ ਸਪੀਡ ਤੋਂ ਕੰਮ ਕਰੇਗਾ। ਇਸ ਤੋਂ ਇਲਾਵਾ ਕੰਪਨੀ ਨੇ ਦੱਸਿਆ ਹੈ ਕਿ ਹਾਈ ਫਰੀਕੁਵੇਂਸੀ ਹੋਣ ਦੇ ਕਾਰਨ 5G ਤਕਨੀਕ ਘਰ ਦੇ ਅੰਦਰ ਅਤੇ ਬਾਹਰ ਇਕ ਹੀ ਸਪੀਡ 'ਤੇ ਕੰਮ ਕਰੇਗੀ, ਜਿਸਦੇ ਨਾਲ ਹਾਈ ਸਪੀਡ ਇੰਟਰਨੈਟ ਚਲਾਉਣ 'ਚ ਅਸਾਨੀ ਹੋਵੇਗੀ। 4G ਦੇ ਆਉਣ ਤੋਂ ਬਾਅਦ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ 5G ਤਕਨੀਕ 'ਤੇ ਟਿੱਕੀਆਂ ਹੋਈਆਂ ਹਨ। ਯੂਜ਼ਰਸ ਜਾਨਣਾ ਚਾਹੁੰਦੇ ਹਨ ਕਿ ਹੁਣ ਇਸ ਤੋਂ ਬਾਅਦ ਨਵੀਂ ਤਕਨੀਕ 'ਚ ਹੋਰ ਕੀ-ਕੀ ਨਵਾਂ ਮਿਲ ਸਕਦਾ ਹੈ।



5G ਤੋਂ ਜੁੜੀ ਮਿਲੀ ਨਵੀਂ ਜਾਣਕਾਰੀ 
- 5G ਮੌਜੂਦਾ 4G ਤਕਨੀਕ ਤੋਂ ਕਾਫ਼ੀ ਅੱਗੇ ਹੋਵੇਗੀ।  
-  ਇਸ 'ਚ ਤੁਹਾਨੂੰ ਕਈ ਨਵੀਆਂ ਸਰਵੀਸਿਜ਼ ਦੇਖਣ ਨੂੰ ਮਿਲੇਗੀ। 
-  5G ਡਿਵਾਇਸਿਸ ਦੇ ਜ਼ਰੀਏ ਇੰਡਸਟਰੀਜ਼ ਨੂੰ ਆਪਸ 'ਚ ਕੁਨੈੱਕਟ ਕੀਤਾ ਜਾ ਸਕੇਗਾ।
-  ਘਰ, ਵ੍ਹੀਕਲਸ ਅਤੇ ਰੋਬੋਟ ਇੰਡਸਟਰੀਜ਼ ਨੂੰ 5G ਤਕਨੀਕ ਆਪਸ 'ਚ ਕੁਨੈੱਕਟ ਕਰ ਦੇਵੇਗੀ। 
-  ਹਾਈ ਸਕਿਓਰਿਟੀ ਮਿਲਣ ਦੀ ਵੀ ਜਾਣਕਾਰੀ ਕੁਆਲਕਾਮ ਨੇ ਇਕ ਵੀਡੀਓ ਦੇ ਰਾਹੀਂ ਦਿੱਤੀ।