ਭਾਰਤ ’ਚ 5ਜੀ ’ਤੇ ਦਾਅ ਲਗਾਉਣ ਲਈ ਤਿਆਰ ਕੁਆਲਕਾਮ

01/03/2020 3:51:58 PM

ਗੈਜੇਟ ਡੈਸਕ– ਚਿਪਸੈੱਟ ਨਿਰਮਾਤਾ ਕੰਪਨੀ ਕੁਆਲਕਾਮ ਅਗਲੀਆਂ ਦੋ ਤਿਮਾਹੀਆਂ ’ਚ ਭਾਰਤੀ ਬਾਜ਼ਾਰ ’ਚ 5ਜੀ ਆਧਾਰਿਤ ਫੋਨ ਦੀ ਪੇਸ਼ਕਸ਼ ਦੀ ਸੰਭਾਵਨਾ ਦੇਖ ਰਹੀ ਹੈ। 5ਜੀ ਫੋਨ ’ਚ ਇਸਤੇਮਾਲ ਹੋਣ ਵਾਲੇ ਚਿਪਸੈੱਟ ਦੀ ਨਿਰਮਾਤਾ ਦੂਰਸੰਚਾਰ ਆਪਰੇਟਰਾਂ ਦੁਆਰਾ ਸਹਾਇਕ ਨੈੱਟਵਰਕ ਪੇਸ਼ ਕੀਤੇ ਜਾਣ ਤੋਂ ਪਹਿਲਾਂ ਡਿਜੀਟਲ ਉਪਭੋਗਤਾਵਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਕੁਆਲਕਾਮ ਇੰਡੀਆ ਅਤੇ ਸਾਰਕ ਦੇ ਉਪ-ਪ੍ਰਧਾਨ ਅਤੇ ਪ੍ਰਧਾਨ ਰਾਜਨ ਵਾਗਡੀਆ ਦਾ ਕਹਿਣਾ ਹੈ ਕਿ ਚਿਪ ਨਿਰਮਾਤਾ ਦੇਸ਼ ’ਚ ਸਾਥੀ ਈਕੋਸਿਸਟਮ ਦੇ ਨਾਲ 5ਜੀ ਪੇਸ਼ਕਸ਼ ’ਚ ਤੇਜ਼ੀ ਨੂੰ ਲੈ ਕੇ ਭਰੋਸੇਮੰਦ ਹੈ। 

ਵਾਗਡੀਆ ਨੇ ਕਿਹਾ ਕਿ ਅਸੀਂ ਇਸ ਤਿਮਾਹੀ ਦੇ ਸ਼ੁਰੂ ’ਚ ਜਾਂ ਅਗਲੀ ਤਿਮਾਹੀ ’ਚ ਭਾਰਤ ’ਚ ਕਿਫਾਇਤੀ 5ਜੀ ਫੋਨ ਦੀ ਪੇਸ਼ਕਸ਼ ਦੀ ਉਮੀਦ ਕਰ ਰਹੇ ਹਾਂ। ਲੋਕ ਹੁਣ ਸਮਾਰਟਫੋਨ ’ਚ ਲੰਬੇ ਸਮੇਂ ਦੀ ਨਿਵੇਸ਼ ਸੰਭਾਵਨਾ ਦੀ ਭਾਲ ਰਹੇ ਹਨ ਅਤੇ ਇਸ ਦੀ ਪੇਸ਼ਕਸ਼ ਤੋਂ ਬਾਅਦ ਉਹ ਇਨ੍ਹਾਂ ਦਾ ਇਸਤੇਮਾਲ ਕਰਨਗੇ। ਜਿਥੇ 4ਜੀ ਬਰਕਰਾਰ ਰਹੇਗੀ, ਉਥੇ ਹੀ 5ਜੀ ਵੀ ਇਸ ਦੇ ਨਾਲ ਪੇਸ਼ ਹੋਵੇਗੀ। 

ਕੁਆਲਕਾਮ ਨੇ 5ਜੀ ਅਤੇ 4ਜੀ ਲਈ ਵੀ ਤਿਆਰ ਚਿਪਸੈੱਟ ਦੀ ਸੀਰੀਜ਼ ਤਿਆਰ ਕੀਤੀ ਹੈ। ਉਪਕਰਣ ਪ੍ਰਦਾਤਾਵਾਂ ਦਾ ਕਹਿਣਾ ਹੈ ਕਿ ਦੂਰਸੰਚਾਰ ਆਪਰੇਟਰ ਆਖਿਰਕਾਰ 5ਜੀ ਦੀ ਰਾਹ ’ਚ ਸ਼ਾਮਲ ਹੋਣਗੇ ਕਿਉਂਕਿ ਇਹ 4ਜੀ ਸੇਵਾਵਾਂ ਮੁਹੱਈਆ ਕਰਾਉਣ ਦੀ ਤੁਲਨਾ ’ਚ ਸਸਤੀ ਹੋਵੇਗੀ। ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੇ ਹਾਲਾਂਕਿ ਮੌਜੂਦਾ ਸਮੇਂ ’ਚ 5ਜੀ ਸੇਵਾਵਾਂ ਲਈ ਸਿਰਫ 3.3-3.6 ਗੀਗਾਹਰਟਜ਼ ਰੇਂਜ ’ਚ ਮਿਡ-ਬੈਂਡ ਸਪੈਕਟ੍ਰਮ ਤੈਅ ਕੀਤਾ ਹੈ। 


Related News