PUBG Mobile ਦੀ ਨਵੀਂ ਅਪਡੇਟ ’ਚ ਨਵੇਂ ਵ੍ਹੀਕਲ ਨਾਲ ਮਿਲੇਗੀ ਫਲੇਅਰ ਗਨ

02/26/2019 5:09:59 PM

ਗੈਜੇਟ ਡੈਸਕ– PUBG Mobile ਲਈ ਹਾਲ ਹੀ ’ਚ Survive Till Dawn Zombie ਲਾਂਚ ਕੀਤਾ ਗਿਆ ਹੈ। ਇਸ ਮੋਡ ਨੂੰ ਆਏ ਅਜੇ ਕੁਝ ਹੀ ਦਿਨ ਹੋਏ ਸਨ ਕਿ PUBG Mobile ਨੇ ਇਸ ਲਈ ਇਕ ਨਵੀਂ ਅਪਡੇਟ ਦਾ ਐਲਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਵੀਂ ਅਪਡੇਟ ’ਚ ਕਈ ਨਵੇਂ ਫੀਚਰ ਦਿੱਤੇ ਜਾਣਗੇ ਜਿਨ੍ਹਾਂ ’ਚ ਫਲੇਅਰ ਗਨ ਦੇ ਨਾਲ ਹੀ ਵਿਕੈਂਦੀ ਮੈਪ ਲਈ ਨਵੇਂ ਵ੍ਹੀਕਲ ਵੀ ਸ਼ਾਮਲ ਹਨ। 

PUBG Corp. ਨੇ ਦੱਸਿਆ ਕਿ ਵਿਕੈਂਦੀ ’ਚ UAZ ਨੂੰ Zima ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਅਪਡੇਟ ’ਚ ਮਿਲਣ ਵਾਲੇ ਇਸ ਨਵੇਂ ਵ੍ਹੀਕਲ ਨੂੰ ਵੈਨ ਅਤੇ ਜੀਪ ਦਾ ਕ੍ਰਾਸ ਕਿਹਾ ਜਾ ਰਿਹਾ ਹੈ। ਇਸ ਵ੍ਹੀਕਲ ਦੀ ਖਾਸ ਗੱਲ ਹੋਵੇਗੀ ਕਿ ਇਹ ਕਿਸੇ ਵੀ ਮੈਪ ’ਤੇ ਆਸਾਨੀ ਨਾਲ ਚੱਲ ਸਕੇਗੀ ਅਤੇ ਇਸ ਨੂੰ ਜਲਦੀ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਇਸ ਤੋਂ ਇਲਾਵਾ ਅਪਡੇਟ ’ਚ ਪਲੇਅਰਜ਼ ਲਈ ਸਨੋਬਾਈਕ ਦਿੱਤੀ ਗਈ ਹੈ ਜਿਸ ਨਾਲ ਉਹ ਸਨੋ ਕਵਰਡ ਮੈਪ ’ਤੇ ਤੇਜ਼ ਰਫਤਾਰ ਨਾਲ ਚੱਲ ਸਕਣਗੇ। ਅਪਡੇਟ ਦੇ ਲਾਈਵ ਹੋਣ ਤੋਂ ਬਾਅਦ ਪਲੇਅਰਾਂ ਨੂੰ ਕਈ ਹੋਰ ਨਵੇਂ ਵ੍ਹੀਕਲਜ਼ ਦੇਖਣ ਨੂੰ ਮਿਲਣਗੇ।

ਵ੍ਹੀਕਲਜ਼ ਤੋਂ ਇਲਾਵਾ ਇਸ ਅਪਡੇਟ ’ਚ ਫਲੇਅਰ ਗਨ ਨੂੰ ਹਮੇਸ਼ਾ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਗਨ ਦਾ ਇਸਤੇਮਾਲ ਪਲੇਅਰ ਸਪੈਸ਼ਲ ਏਅਰ ਡ੍ਰੋਪ ਅਤੇ ਜੀਪ ਨੂੰ ਬੁਲਾਉਣ ਲਈ ਕਰ ਸਕਣਗੇ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਪਹਿਲਾਂ ਪਲੇਅਰ ਫਲੇਅਰ ਗਨ ਦਾ ਗਲਤ ਫਾਇਦਾ ਚੁੱਕਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਨਵੀਂ ਅਪਡੇਟ ’ਚ ਫਲੇਅਰ ਏਅਰ ਡ੍ਰੋਪ ਸਪਲਾਈ ਦਾ ਇਸਤੇਮਾਲ ਪਲੇਅਰ ਤਾਂ ਹੀ ਕਰ ਸਕਣਗੇ ਜਦੋਂ ਉਨ੍ਹਾਂ ਨੂੰ ਫਰਸਟ ਬਲਿਊ ਜ਼ੋਨ ਫੇਜ਼ ਪਾ ਕਰ ਲਿਆ ਹੋਵੇਗਾ। ਇਸ ਤੋਂ ਇਲਾਵਾ ਇਸ ਅਪਡੇਟ ’ਚ ਹੋਰ ਵੀ ਕਈ ਨਵੇਂ ਐਡ-ਆਨ ਕੀਤੇ ਗਏ ਹਨ ਜਿਸ ਵਿਚ ਯੂ.ਆਈ. ਅਪਡੇਟ, ਬਗ ਫਿਕਸ, ਸਟੀਮ ਅਤੇ ਡਿਸਕਾਰਡ ਲਈ ਰਿਚ ਪ੍ਰੈਜੇਂਸ ਸਪੋਰਟ ਸ਼ਾਮਲ ਹੈ। 


Related News