PUBG Mobile ’ਚ 19 ਫਰਵਰੀ ਨੂੰ ਆਏਗਾ Zombie ਮੋਡ!

02/15/2019 2:00:13 PM

ਗੈਜੇਟ ਡੈਸਕ– ਹਾਲ ਹੀ ’ਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਪਬਜੀ ਆਪਣੀ ਅਗਲੀ ਅਪਡੇਟ ਦੇਣ ’ਚ ਥੋੜ੍ਹੀ ਹੋਰ ਦੇਰ ਕਰ ਸਕਦਾ ਹੈ। ਇਹ ਲੇਟੈਸਟ ਅਪਡੇਟ ਵਰਜਨ 0.110 ਪਹਿਲਾਂ 10 ਫਰਵਰੀ ਨੂੰ ਰੋਲ-ਆਊਟ ਹੋਣੀ ਸੀ ਪਰ ਬਾਅਦ ’ਚ ਕੁਝ ਰਿਪੋਰਟਾਂ ਆਈਆਂ ਸਨ ਜਿਨ੍ਹਾਂ ’ਚ ਦੱਸਿਆ ਗਿਆ ਸੀ ਕਿ ਕੁਝ ਆਪਟੀਮਾਈਜੇਸ਼ਨ ਦੇ ਚੱਲਦੇ ਡਿਵੈਲਪਰਜ਼ ਇਸ ਅਪਡੇਟ ਨੂੰ ਰੋਲ-ਆਊਟ ਕਰਨ ’ਚ ਥੋੜ੍ਹੀ ਦੇਰ ਲੱਗਾ ਸਕਦੇ ਹਨ। 

ਹੁਣ ਅਜਿਹਾ ਲੱਗ ਰਿਹਾ ਹੈ ਕਿ ਯੂਜ਼ਰਜ਼ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਨਵੀਂ ਰਿਪੋਰਟ ਮੁਤਾਬਕ, ਇਹ ਅਪਡੇਟ 19 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਮਤਲਬ ਹੈ ਕਿ 19 ਫਰਵਰੀ ਨੂੰ ਸਾਰੇ ਪਬਜੀ ਪਲੇਅਰਜ਼ ਜ਼ੋਂਬੀ ਮੋਡ ਖੇਡ ਸਕਦੇ ਹਨ। ਦੱਸ ਦੇਈਏ ਕਿ ਅਪਡੇਟ ਦੇ ਰੋਲ-ਆਊਟ ਤੋਂ 24 ਘੰਟੇ ਪਹਿਲਾਂ ਯਾਨੀ 18 ਫਰਵਰੀ ਤੋਂਸਰਵਰ ਮੈਂਟੇਨੈਂਸ ’ਤੇ ਚਲੇ ਜਾਣਗੇ। 

ਇਹ ਜਾਣਕਾਰੀ ਇਕ ਯੂਟਿਊਬਰ ਦੁਆਰਾ ਦਿੱਤੀ ਗਈ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਬੀ.ਸੀ. ਤੋਂ ਯੂ.ਸੀ. ’ਚ ਕਨਵਰਜ਼ਨ ਵਾਲਾ ਫੀਚਰ ਦੇ ਨਾਲ ਵੀ ਹੋ ਸਕਦਾ ਹੈ। 

ਇਸ ਤੋਂ ਇਲਾਵਾ ਪਬਜੀ ਪੀ.ਸੀ. ਦੇ ਵਿਕੈਂਦੀ ਮੈਪ ’ਚ ਸ਼ਾਮਲ G36C ਅਸਾਲਟ ਰਾਈਫਲ ਵੀ ਇਸ ਅਪਡੇਟ ’ਚ ਸ਼ਾਮਲ ਨਹੀਂ ਕੀਤੀ ਜਾਵੇਗੀ ਪਰ ਅਜਿਹਾ ਹੋ ਸਕਦਾ ਹੈ ਕਿ ਇਹ Bot ਮੈਚ ਲਈ ਉਪਲੱਬਧ ਹੋਵੇ। ਇਨ੍ਹਾਂ ਸਭ ਫੀਚਰਜ਼ ਦੇ ਗੇਮ ’ਚ ਫਿਲਹਾਲ ਸ਼ਾਮਲ ਨਾ ਕਰਨ ਦਾ ਮਤਲਬ ਹੈ ਕਿ ਕੰਪਨੀ ਫਿਲਹਾਲ ਸਿਰਫ ਜ਼ੋਂਬੀ ਮੋਡ ’ਤੇ ਹੀ ਫੋਕਸ ਕਰਨਾ ਚਾਹੁੰਦੀ ਹੈ।