PUBG Mobile ’ਚ ਆਈ ਨਵੀਂ ਅਪਡੇਟ, ਸ਼ਾਮਲ ਹੋਏ ਇਹ ਨਵੇਂ ਫੀਚਰ

06/13/2019 2:00:18 PM

ਗੈਜੇਟ ਡੈਸਕ– ਨੌਜਵਾਨਾਂ ਅਤੇ ਬੱਚਿਆਂ ’ਚ ਬੇਹੱਦ ਲੋਕਪ੍ਰਿਅ ਗੇਮ PUBG Mobile ਨੇ ਖਾਸ ਤੌਰ ’ਤੇ ਭਾਰਤ ਦੇ ਯੂਜ਼ਰਜ਼ ਲਈ ਨਵੀਂ ਅਪਡੇਟ ਦਿੱਤੀ ਹੈ। ਇਹ 0.13.0 ਅਪਡੇਟ ਭਾਰਤੀ ਯੂਜ਼ਰਜ਼ ਲਈ ਹੌਲੀ-ਹੌਲੀ ਰੋਲ ਆਊਟ ਕੀਤਾ ਜਾ ਰਿਹਾ ਹੈ। ਨਵੀਂ ਅਪਡੇਟ ’ਚ ਕੁਝ ਨਵੇਂ ਫੀਚਰ ਜੋੜੇ ਗਏ ਹਨ, ਜਿਨ੍ਹਾਂ ’ਚ Team Deathmatch ਮੋਡ ਤੋਂ EvoGround, MVP ਸਿਸਟਮ ਸਮੇਤ ਕਈ ਹੋਰ ਫੀਚਰ ਸ਼ਾਮਲ ਹਨ। 

 

ਪਬਜੀ ਮੋਬਾਇਲ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਖੁਲਾਸਾ ਕੀਤਾਹੈ ਕਿਸਰਵਰ ਮੈਂਟੇਨੈਂਸ ਦੇ ਚੱਲਦੇ ਅੱਜ ਤੋਂ ਨਵੀਂ ਅਪਡੇਟ ਭੇਜਣੀ ਸ਼ੁਰੂ ਕੀਤੀ ਜਾਵੇਗੀ। ਨਵੀਂ ਅਪਡੇਟ ’ਚ ਖਾਸ ਫੀਚਰ Team Deathmatch ਮੋਡ ਨਾਲ EvoGround ਹੋਵੇਗਾ। ਨਵੇਂ ਮੋਡ ’ਚ ਯੂਜ਼ਰ FPP ਅਤੇ TPP ਮੋਡ ’ਚ ਯੂਜ਼ਰਜ਼ ਇਕ-ਦੂਜੇ ਦੇ ਖਿਲਾਫ 4vs4 ਮੈਚ ਖੇਡ ਸਕਣਗੇ। ਇਸ ਤੋਂ ਇਲਾਵਾ ਯੂਜ਼ਰ ਨਵੇਂ ਰੂਮਸ ਅਤੇ ਰੂਮਸ ਕਾਰਡਸ ਬਣਾ ਸਕਣਗੇ। 

 

ਉਥੇ ਹੀ ਮੈਚ ਦੇ ਅੰਤ ’ਚ MVP ਸ਼ੋਅਕੇਸ ਸਿਸਟਮ ਨੂੰ ਜੋੜਿਆ ਗਿਆ ਹੈ। ਇਸ ਰਾਹੀਂ ਯੂਜ਼ਰਜ਼ ਨੂੰ ਡਿਫਾਲਟ ਐੱਸ.ਵੀ.ਪੀ. ਪੋਜ ਮਿਲੇਗਾ। ਉਥੇ ਹੀ Vikendi map ’ਚ ਖਿਡਾਰੀ ਬਰਫ ’ਤੇ ਫੁਟਪ੍ਰਿੰਟਸ, ਟ੍ਰੇਲਸ ਅਤੇ ਟ੍ਰੈਕਸ ਦੇਖਣ ਸਕਣਗੇ। ਉਥੇ ਹੀ ਅਪਡੇਟ ’ਚ ਸੈਟਿੰਗਸ ’ਚ ਕਲਾਇੰਬਿੰਗ ਲਈ ਡੈਡੀਕੇਟਿਡ ਬਟਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਿਫਟ ਅਤੇ ਰੈਂਕਿੰਗ ਰਿਵਾਰਡਸ ਦੇ ਤੌਰ ’ਤੇ ਗਾਡਜ਼ਿਲਾ ਥੀਮ ਮਿਲੇਗੀ। ਅਪਡੇਟ ’ਚ ਨਵਾਂ Charisma Ranking system ਵੀ ਦਿੱਤਾ ਗਿਆ ਹੈ।