ਬਗ ਦਾ ਸ਼ਿਕਾਰ ਹੋਈ PUBG MOBILE ਗੇਮ
04/23/2019 12:56:06 AM
ਗੈਜੇਟ ਡੈਸਕ—PUBG (ਪਲੇਅਰ ਅਨਨੋਨ ਬੈਟਲਗ੍ਰਾਊਂਡ) ਗੇਮ ਨੂੰ ਅੱਜ ਦੇ ਦੌਰ 'ਚ ਕੋਣ ਨਹੀਂ ਜਾਣਦਾ। ਕਈ ਜਗ੍ਹਾ 'ਤੇ ਇਸ ਗੇਮ ਨੂੰ ਬੈਨ ਕਰ ਦੇਣ ਦੇ ਬਾਵਜੂਦ ਗੇਮ ਦੀ ਲੋਕਪ੍ਰਸਿੱਧਤਾ 'ਚ ਕੋਈ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਹਾਲ ਹੀ ਗੇਮ ਨੇ ਨਵੀਂ ਅਪਡੇਟ ਨੂੰ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਯੂਜ਼ਰਸ ਨੇ ਟਵੀਟਰ 'ਤੇ ਸ਼ਿਕਾਇਤਾਂ ਦੀ ਝੜੀ ਲੱਗਾ ਦਿੱਤੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ PUBG ਮੋਬਾਇਲ ਗੇਮ ਨੂੰ ਅਪਡੇਟ ਕਰਨ ਤੋਂ ਬਾਅਦ ਇਹ ਇਕ ਅਜਿਹੇ ਬਗ ਨਾਲ ਪ੍ਰਭਾਵਿਤ ਹੋ ਗਈ ਹੈ ਜੋ ਗੇਮ ਦੇ ਸ਼ੁਰੂ ਹੁੰਦੇ ਹੀ ਪਲੇਨ ਨੂੰ ਗਾਇਬ ਕਰ ਦਿੰਦਾ ਹੈ। ਟੈਕਨਾਲੋਜੀ ਨਿਊਜ਼ ਵੈੱਬਸਾਈਟ ਫਰਸਟ ਪੋਸਟ ਦੀ ਰਿਪੋਰਟ ਮੁਤਾਬਕ PUBG Mobile ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਗੇਮ 'ਚ ਦਿੱਤੇ ਗਏ ਮੈਪ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਜਹਾਜ਼ ਗਾਇਬ ਹੋ ਰਿਹਾ ਹੈ। ਉੱਥੇ ਕੁਝ ਉਪਭੋਗਤਾਵਾਂ ਨੇ ਗੇਮ ਦੇ ਰੂਕ-ਰੂਕ ਦੇ ਚੱਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਪਰਦਾ ਚੁੱਕਿਆ ਹੈ।
ਕੰਪਨੀ ਨੇ ਦਿੱਤਾ ਬਿਆਨ
ਯੂਜ਼ਰਸ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੇ ਟਵੀਟ ਰਾਹੀਂ ਦੱਸਿਆ ਹੈ ਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਗੇਮ ਦੇ ਸ਼ੁਰੂ ਹੁੰਦੇ ਹੀ ਜਹਾਜ਼ ਗਾਇਬ ਹੋ ਰਿਹਾ ਹੈ ਉੱਥੇ ਗੇਮ 'ਚ ਪੈਰਾਸ਼ੂਟ ਦੇ ਨਾ ਖੁਲਣ ਨੂੰ ਲੈ ਕੇ ਵੀ ਕੁਝ ਯੂਜ਼ਰਸ ਨੇ ਰਿਪੋਰਟ ਕੀਤੀ ਹੈ। ਕੰਪਨੀ ਇਸ ਸਮੱਸਿਆ ਦੀ ਜਾਂਚ ਕਰ ਰਹੀ ਹੈ ਅਤੇ ਇਸ ਨੂੰ ਜਲਦ ਠੀਕ ਕੀਤਾ ਜਾਵੇਗਾ। ਸਾਨੂੰ ਯੂਜ਼ਰਸ ਨੂੰ ਹੋਈਆਂ ਅਸੁਵਿਧਾਵਾਂ ਲਈ ਸਾਨੂੰ ਖੇਦ ਹੈ।
ਰੀਸੈਂਟ ਅਪਡੇਟ ਨਾਲ ਤਾਂ ਨਹੀਂ ਆਈ ਗੇਮ 'ਚ ਸਮੱਸਿਆ?
ਤੁਹਾਨੂੰ ਦੱਸ ਦੇਈਏ ਕਿ PUBG ਮੋਬਾਇਲ ਗੇਮ ਨੂੰ ਲੈ ਕੇ ਹਾਲ ਹੀ 'ਚ ਇਕ ਰੀਸੈਂਟ ਅਪਡੇਟ ਕੀਤਾ ਗਿਆ ਸੀ। ਜਿਸ 'ਚ 'ਡਾਰਕੇਸਟ ਨਾਈਟ' ਮੋਡ, ਟਿਲ ਡਾਊਨ 2.0, ਸਪ੍ਰਿੰਗ ਥੀਮ ਅਤੇ ਹੋਰ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਅਪਡੇਟ ਰਾਹੀਂ ਗੇਮ 'ਚ ਮੌਜੂਦ ਈਵੈਂਟ ਮੋਡ ਨੂੰ ਵੀ ਰਿਪਲੇਸ ਕੀਤਾ ਗਿਆ ਸੀ। ਅਜਿਹੇ 'ਚ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਹੋ ਸਕਦਾ ਹੈ ਕਿ ਇਸ ਅਪਡੇਟ 'ਚ ਕੁਝ ਸਮੱਸਿਆ ਰਹਿ ਗਈ ਹੈ ਜਿਸ ਨਾਲ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਕੰਪਨੀ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਪਡੇਟ ਰਾਹੀਂ ਇਸ ਸਮੱਸਿਆ ਨੂੰ ਠੀਕ ਕੀਤਾ ਜਾਵੇਗਾ।
We are aware of the plane disappearing and parachuting issue. The cause is being investigated and it will be fixed as soon as possible. We are very sorry for the inconvenience caused and would like to thank you for your continued support.
— PUBG MOBILE (@PUBGMOBILE) April 19, 2019