PUBG Mobile ’ਚ ਜਲਦ ਆਏਗਾ Erangel 2.0, ਹੋਰ ਵੀ ਮਜ਼ੇਦਾਰ ਹੋਵੇਗੀ ਗੇਮ

01/29/2020 12:43:15 PM

ਗੈਜੇਟ ਡੈਸਕ– ਦੁਨੀਆ ਭਰ ’ਚ ਲੋਕਪ੍ਰਿਅ ਗੇਮ ਪਬਜੀ ਮੋਬਾਇਲ ’ਚ ਪਿਛਲੇ ਦਿਨੀਂ ਕੁਝ ਅਪਡੇਟਸ ਅਤੇ ਨਵੇਂ ਫੀਚਰਜ਼ ਦੀ ਸੁਵਿਧਾ ਐਡ ਕੀਤੀ ਗਈ। ਉਥੇ ਹੀ ਕਾਫੀ ਸਮੇਂ ਤੋਂ ਚਰਚਾ ਹੈ ਕਿ ਜਲਦ ਹੀ ਪਲੇਅਰ ਗੇ ਗੇਮਿੰਗ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਪਬਜੀ ਮੋਬਾਇਲ ਹੁਣ ਅਰੈਂਗਲ 2.0 ਲੈ ਕੇ ਆਉਣ ਵਾਲੀ ਹੈ, ਜਿਸ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਟੀਜ਼ਰ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ Karakin ਨੂੰ ਵੀ ਰਿਲੀਜ਼ ਕਰ ਸਕਦੀ ਹੈ। 

ਅਰੈਂਗਲ 2.0 ਦਾ ਇੰਤਜ਼ਾਰ ਕਰ ਰਹੇ ਪਲੇਅਰਾਂ ਲਈ ਖੁਸ਼ਖਬਰੀ ਹੈ ਕਿ ਇਹ ਜਲਦ ਹੀ ਉਪਲੱਬਧ ਹੋਣ ਵਾਲਾ ਹੈ। ਉਂਝ ਕੰਪਨੀ ਨੇ ਅਧਿਕਾਰਤ ਤੌਰ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ Mr Ghost ਦੇ ਇਕ ਵੀਡੀਓ ’ਚ ਨਵਾਂ ਮੈਪ ਦਿਖਾਇਆ ਗਿਆ ਹੈ ਅਤੇ ਇਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅਰੈਂਗਲ 2.0 ਹੋ ਸਕਦਾ ਹੈ। Mr Ghost ਦੀ ਵੀਡੀਓ ’ਚ ਇਕ ਟੀਵੀ ਦੇ ਆਕਾਰ ’ਚ ਫੀਚਰ ਦਿਖਾਈ ਦੇ ਰਹੇ ਹਨ ਜੋ ਕਿ Karakin ਮੈਪ ਹੋ ਸਕਦਾ ਹੈ। ਯਾਨੀ ਹੁਣ ਪਲੇਅਰਾਂ ਨੂੰ ਪਬਜੀ ਮੋਬਾਇਲ ਖੇਡਦੇ ਸਮੇਂ ਅਰੈਂਗਲ 2.0 ਅਤੇ Karakin ਮੈਪ ਦੀ ਸੁਵਿਧਾ ਮਿਲੇਗੀ ਜੋ ਕਿ ਗੇਮਿੰਗ ਐਕਸਪੀਰੀਅੰਸ ਨੂੰ ਸ਼ਾਨਦਾਰ ਬਣਾਏਗੀ। 

ਦੱਸ ਦੇਈਏ ਕਿ ਪਿਛਲੇ ਦਿਨੀਂ ਪਬਜੀ ਮੋਬਾਇਲ ਨੇ ਆਪਣੀ ਨਵੀਂ ਅਪਡੇਟ 0.16.5 ਰੋਲ ਆਊਟ ਕੀਤੀ ਹੈ। ਇਸ ਅਪਡੇਟ ’ਚ ਪਲੇਅਰਾਂ ਨੂੰ ਰੋਇਲ ਪਾਸ ਸੀਜ਼ਨ 11 ਸਮੇਤ ਡੋਮੀਨੇਸ਼ਨ ਗੇਮ ਮੋਡ, ਨਵਾਂ ਐਰੀਨਾ ਮੈਪ ਅਤੇ ਇਕ ਨਵਾਂ ਵ੍ਹੀਕਲ ਵੀ ਪ੍ਰਾਪਤ ਹੋਇਆ ਹੈ ਜੋ ਗੇਮਿੰਗ ਦਾ ਮਜ਼ਾ ਦੁੱਗਣਾ ਕਰਦਾ ਹੈ। ਐਂਡਰਾਇਡ ’ਚ ਇਸ ਅਪਡੇਟ ਦਾ ਸਾਈਜ਼ 0.14 ਜੀ.ਬੀ. ਹੈ ਜਦਕਿ ਆਈ.ਓ.ਐੱਸ. ’ਚ ਇਸ ਦਾ ਸਾਈਜ਼ 0.17 ਜੀ.ਬੀ. ਹੈ। 

ਉਥੇ ਹੀ ਖਾਸ ਗੱਲ ਹੈ ਕਿ ਇਸ ਅਪਡੇਟ ’ਚ ਦਿੱਤੇ ਗਏ ਡੋਮੀਨੇਸ਼ਨ ਮੋਡ ਦੀ ਮਦਦ ਨਾਲ ਪਲੇਅਰ ਐਰੀਨਾ ਮੈਪ ’ਚ ਜਾ ਸਕਦੇ ਹਨ। ਇਥੇ 4v4 ਬੈਟਲ ਲਈ ਉਨ੍ਹਾਂ ਨੂੰ ਜਾਂ ਤਾਂ ਬਲਿਊ ਜਾਂ ਰੈੱਡ ਟੀਮ ’ਚ ਅਸਾਈਨ ਕੀਤਾ ਜਾਵੇਗਾ। ਸ਼ੁਰੂਆਤ ’ਚ ਪਲੇਅਰਾਂ ਲਈ ਰੈਂਡਮ ਬੇਸ ਐਕਟਿਵੇਟ ਕੀਤਾ ਜਾਵੇਗਾ। ਜਦੋਂ ਗੇਮ ਐਕਟਿਵੇਟ ਹੋ ਜਾਵੇਗੀ ਅਤੇ ਕੋਈ ਟੀਮ ਪਹਿਲੇ ਬੇਸ ਨੂੰ ਖਤਮ ਕਰ ਲਵੇਗੀ ਤਾਂ ਅਗਲਾ ਬੇਸ ਐਕਟਿਵੇਟ ਕੀਤਾ ਜਾਵੇਗਾ।


Related News