PUBG Lite: ਹੁਣ 2GB ਤੋਂ ਘੱਟ ਰੈਮ ਵਾਲੇ ਫੋਨ ’ਚ ਵੀ ਖੇਡ ਸਕੋਗੇ PUBG ਗੇਮ

07/27/2019 1:37:52 PM

ਗੈਜੇਟ ਡੈਸਕ– ਮਸ਼ਹੂਰ ਬੈਟਲ ਰਾਇਲ ਗੇਮ ਪਬਜੀ ਦਾ ਲਾਈਟ ਵਰਜਨ PUBG Mobile Lite ਭਾਰਤ ’ਚ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਗੇਮ ਦਾ ਬੀਟਾ ਵਰਜਨ ਭਾਰਤ ’ਚ ਉਪਲੱਬਧ ਸੀ। ਇਸ ਲਾਈਟ ਵਰਜਨ ਨੂੰ ਸਸਤੇ ਸਮਾਰਟਫੋਨ ’ਚ ਆਸਾਨੀ ਨਾਲ ਖੇਡਿਆ ਜਾ ਸਕਦਾ ਹੈ। ਪਬਜੀ ਮੋਬਾਇਲ ਲਾਈਟ 2 ਜੀ.ਬੀ. ਰੈਮ ਤੋਂ ਘੱਟ ਵਾਲੇ ਸਮਾਰਟਫੋਨ ’ਤੇ ਵੀ ਆਸਾਨੀ ਨਾਲ ਚੱਲ ਸਕੇਗੀ। 

400 MB ਹੈ ਸਾਈਜ਼
ਇਸ ਲਾਈਟ ਵਰਜਨ ਦੇ ਲਾਂਚ ਹੋਣ ਨਾਲ ਗੇਮ ਨੂੰ ਨਵੇਂ ਯੂਜ਼ਰਜ਼ ਮਿਲਣਗੇ। ਖਾਸਤੌਰ ’ਤੇ ਲੋਅ ਐਂਡ ਸਮਾਰਟਫੋਨਜ਼ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਲਈ ਇਹ ਵਰਜਨ ਲਾਂਚ ਕੀਤਾ ਹੈ। ਕੰਪਨੀ ਮੁਤਾਬਕ, ਇਸ ਗੇਮ ਦੇ ਲਾਈਟ ਵਰਜਨ ਦਾ ਸਾਈਜ਼ 400 ਐੱਮ.ਬੀ. ਹੈ। ਭਾਰਤ ’ਚ ਵੱਡੀ ਗਿਣਤੀ ’ਚ ਯੂਜ਼ਰਜ਼ ਕੁਨੈਕਟੀਵਿਟੀ ਲਈ ਮੋਬਾਇਲ ਡਾਟਾ ਦੇ ਨਿਰਭਰ ਹਨ। ਫਿਲਹਾਲ Tencent ਦੇ ਇਸ ਕਦਮ ਨੂੰ ਭਾਰਤ ’ਚ ਕਾਫੀ ਪਸੰਦ ਕੀਤਾ ਜਾ ਸਕਦਾ ਹੈ। ਹੁਣ ਇਹ ਲਾਈਟ ਵਰਜਨ ਗੂਗਲ ਪਲੇਅ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 

PunjabKesari

ਛੋਟਾ ਮੈਪ
ਇਸ ਲਾਈਟ ਵਰਜਨ ’ਚ ਛੋਟਾ ਮੈਪ ਦਿੱਤਾ ਗਿਆ ਹੈ। ਇਹ ਮੈਪ 60 ਪਲੇਅਰਾਂ ਲਈ ਹੈ। ਗੇਮ ਬਸ 10 ਮਿੰਟ ਤਕ ਚੱਲ ਸਕੇਗੀ। ਨਵੇਂ ਪਲੇਅਰ ਜੋ ਜਵਾਈਨਿੰਗ ’ਤੇ ਹਨ, ਨਵੇਂ ਗਿਅਰ ਅਤੇ ਵ੍ਹੀਕਲ ਵਰਗੇ ਰਿਵਾਰਡਸ ਮਿਲਣਗੇ। 

ਏਮ ਅਸਿਸਟੈਂਟ
ਪਬਜੀ ਮੋਬਾਇਲ ਲਾਈਟ ਨਵੇਂ ਆਕਜੀਲੀਅਰੀ ਏਮ ਅਸਿਸਟੈਂਟ ਦੇ ਨਾਲ ਆਉਂਦਾ ਹੈ। ਜਿਸ ਨਾਲ ਏਮ ਕਰਨਾ ਜ਼ਿਆਦਾ ਸਾਧਾਰਣ ਅਤੇ ਆਸਾਨ ਹੋ ਜਾਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕਮਜ਼ੋਰ ਨੈੱਟਵਰਕ ਦੌਰਾਨ ਇਹ ਫੀਚਰ ਕੰਮ ਆਉਂਦਾ ਹੈ। 

ਵਿਨਰ ਪਾਸ ਅਪਗ੍ਰੇਡ
ਇਸ ਵਰਜਨ ’ਚ ਵਿਨਰ ਪਾਸ ਦੀ ਥਾਂ ਰੋਇਲ ਪਾਸ ਮਿਲੇਗਾ। ਇਸ ਨਾਲ ਯੂਜ਼ਰਜ਼ ਆਪਣੇ ਅਚੀਵਮੈਂਟਸ ਨੂੰ ਜ਼ਿਆਦਾ ਤੇਜ਼ੀ ਨਾਲ ਅਨਲੌਕ ਕਰ ਸਕਣਗੇ। 

ਬੁਲੇਟ ਟੇਲ ਅਡਜਸਟਮੈਂਟ
ਗੇਮ ’ਚ ਪਹਿਲਾਂ ਨਾਲੋਂ ਜ਼ਿਆਦਾ ਬੁਲੇਟ ਸਪੀਡ ਮਿਲੇਗੀ ਜਿਸ ਨਾਲ ਯੂਜ਼ਰ ਕਮਜ਼ੋਰ ਨੈੱਟਵਰਕ ਕੁਨੈਕਟੀਵਿਟੀ ’ਚ ਵੀ ਬਿਹਤਰ ਨਿਸ਼ਾਨਾ ਲਗਾ ਸਕਣਗੇ। 

PunjabKesari

ਲੋਕੇਸ਼ਨ ਡਿਸਪਲੇਅ
ਇਸ ਰਾਹੀਂ ਮੈਪ ਦੇ ਰੇਂਜ ’ਚ ਸ਼ੂਟਰ ਨੂੰ ਐਕਸਪੋਜ਼ ਕੀਤਾ ਜਾ ਸਕੇਗਾ। ਇਸ ਨਾਲ ਯੂਜ਼ਰ ਨੂੰ ਗੇਮਿੰਗ ਦੌਰਾਨ ਬਿਹਤਰ ਬੈਟਲ ਇਨਫਾਰਮੇਸ਼ਨ ਮਿਲ ਸਕੇਗੀ।

ਮੈਪ ਕੁਆਲਿਟੀ ਆਪਟੀਮਾਈਜੇਸ਼ਨ
ਇਸ ਲਾਈਟ ਵਰਜਨ ’ਚ ਆਪਟੀਮਾਈਜ਼ ਮੈਪ ਕੁਆਲਿਟੀ ਫੀਚਰ ਵੀ ਮਿਲਦਾ ਹੈ। ਇਸ ਤੋਂ ਇਲਾਵਾ ਪੈਰਾਸ਼ੂਟ ਲੋਡਿੰਗ ਸਕਰੀਨ ਵੀ ਇਸ ਵਰਜਨ ’ਚ ਯੂਜ਼ਰਜ਼ ਲਈ ਉਪਲੱਬਧ ਹੋਵੇਗੀ। 


Related News