PUBG ਮੋਬਾਈਲ ਨੂੰ ਮਿਲੀ ਨਵੀਂ ਮਾਂਸਟਰ ਅਪਡੇਟ

Wednesday, Jan 09, 2019 - 11:03 AM (IST)

ਗੈਜੇਟ ਡੈਸਕ- ਬੈਟਲ ਗੇਮ ਲਵਰਸ ਲਈ ਦੋ ਆਪਸ਼ਨ ਹਨ PUBG MOBILE ਤੇ Fortnite। ਇਨ੍ਹਾਂ ਦੋਨ੍ਹਾਂ 'ਚ ਪੱਬ.ਜੀ ਮੋਬਾਈਲ ਗੇਮ ਜ਼ਿਆਦਾ ਮਸ਼ਹੂਰ ਹੈ ਜਿਸ ਦਾ ਇਕ ਕਾਰਨ ਇਹ ਵੀ ਹੈ ਕਿ ਇਹ ਗੇਮ ਜ਼ਿਆਦਾ ਲੋਕ ਅਸਾਨੀ ਨਾਲ ਐਕਸੇਸ ਕਰ ਪਾਉਂਦੇ ਹਨ। ਚਾਈਨੀਜ਼ ਨਿਊ ਈਅਰ ਦੇ ਮੌਕੇ 'ਤੇ ਪਬ.ਜੀ. ਨੇ ਗੇਮ ਦੇ ਚਾਇਨੀਜ਼ ਵਰਜਨ ਲਈ ਨਵਾਂ ਅਪਡੇਟ ਰੋਲ ਆਉਟ ਕੀਤਾ ਹੈ। ਇਸ ਨਵੇਂ ਅਪਡੇਟ 'ਚ ਗੇਮ 'ਚ ਯੂਜ਼ਰ ਨੂੰ ਮਾਂਸਟਰਸ ਦੀ ਐਂਟਰੀ ਦੇਖਣ ਨੂੰ ਮਿਲੇਗੀ।

ਇਸ ਅਪਡੇਟ 'ਚ ਪਲੇਅਰ ਨੂੰ ਮਾਂਸਟਰਸ ਨੂੰ ਮਾਰਨਾ ਹੋਵੇਗਾ। ਮਾਂਸਟਰਸ ਦੇ ਮਾਰਨ ਤੋਂ ਬਾਅਦ ਪਲੇਅਰ ਨੂੰ ਲੁੱਟ ਦਾ ਸਾਮਾਨ ਇਕਠਾ ਕਰਨ ਦਾ ਮੌਕਾ ਮਿਲੇਗਾ। ਮਾਂਸਟਰ ਅਪਡੇਟ ਫਿਲਹਾਲ ਸਿਰਫ ਚੀਨ ਤੱਕ ਸੀਮਿਤ ਹੈ। ਦੁਨੀਆ ਦੇ ਬਾਕੀ ਬਾਜ਼ਾਰਾਂ 'ਚ ਇਸ ਅਪਡੇਟ ਨੂੰ ਰੋਲ ਆਊਟ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ 'ਚ ਕੋਈ ਬਿਆਨ ਪੱਬ. ਜੀ ਦੇ ਵਲੋਂ ਨਹੀਂ ਆਇਆ ਹੈ।PunjabKesari
ਗੂਗਲ ਨੇ ਦਿੱਤਾ ਸੀ ਬੈਸਟ ਗੇਮ ਆਫ ਦ ਈਅਰ ਅਵਾਰਡ 
ਤੁਹਾਨੂੰ ਦੱਸ ਦੇਈਏ ਕਿ ਗੁਜ਼ਰੇ ਸਾਲ PUBG ਮੋਬਾਈਲ ਨੂੰ ਗੂਗਲ ਨੇ ਬੈਸਟ ਗੇਮ ਆਫ ਦ ਈਅਰ ਦਾ ਅਵਾਰਡ ਦਿੱਤਾ ਸੀ। PUBG ਗੇਮ ਇਨ ਦਿੰਨੀਂ ਮੋਬਾਈਲ ਯੂਜ਼ਰਸ 'ਚ ਬੇਹੱਦ ਮਸ਼ਹੂਰ ਹੈ। ਗੂਗਲ ਪਲੇਅ 'ਤੇ ਹੁਣ ਤੱਕ 200 ਮਿਲੀਅਨ ਤੋਂ ਜ਼ਿਆਦਾ (20 ਕਰੋੜ ਤੋਂ ਜ਼ਿਆਦਾ) ਡਾਊਨਲੋਡ ਹੋ ਚੁੱਕਿਆ ਹੈ। ਇਸ ਦੇ ਗੇਮ ਦੇ ਡੈਲੀ ਯੂਜ਼ਰਸ ਦੀ ਗਿਣਤੀ 30 ਮਿਲੀਅਨ ਪਹੁੰਚ ਗਈ ਹੈ।


Related News