PUBG Lite ’ਚ ਮਿਲਣਗੇ ਨਵੇਂ ਹਥਿਆਰ, ਬਿਹਤਰ ਹੋਵੇਗਾ ਗੇਮਿੰਗ ਐਕਸਪੀਰੀਅੰਸ

03/12/2019 4:08:46 PM

ਗੈਜੇਟ ਡੈਸਕ– ਮੋਬਾਇਲ ਹੋਵੇ ਜਾਂ ਪੀਸੀ, ਸਾਰੇ ਪਲੇਟਫਾਰਮਾਂ ’ਤੇ ਗੇਮ ਕਾਫੀ ਜ਼ਿਆਦਾ ਗ੍ਰਾਫਿਕਸ ਸਪੋਰਟ ਕਰਨ ਵਾਲ ਹਾਰਡਵੇਅਰ ਦੀ ਮੰਗ ਕਰਦਾ ਹੈ, ਇਸ ਲਈ ਹਾਲ ਹੀ ’ਚ Tencent Games ਨੇ PUBG PC ਲਈ ਵੀ ਲਾਈਟ ਵਰਜਨ ਰਿਲੀਜ਼ ਕੀਤਾ ਸੀ। ਇਹ ਵਰਜਨ ਫਿਲਹਾਲ ਓਪਨ ਬੀਟਾ ’ਚ ਉਪਲੱਬਧ ਹੈ। ਇਸ ਨੂੰ ਲਾਂਚ ਹੋਏ ਅਜੇ ਇਕ ਮਹੀਨਾ ਵੀ ਨਹੀਂ ਹੋਇਆ ਕਿ ਡਿਵੈਲਪਰਾਂ ਨੇ ਇਸ ਵਿਚ ਕੁਝ ਨਵੇਂ ਹਥਿਆਰ ਅਤੇ ਆਈਟਮ ਜੋੜਨ ਦਾ ਫੈਸਲਾ ਕੀਤਾ ਹੈ।  

ਇਹ ਨਵੀਂ ਅਪਡੇਟ ਗੇਮ ’ਚ ਹੋਰ ਪਲੇਟਫਾਰਮ ਸਰਵਿਸ ਦੇ ਫੀਚਰਜ਼ ਅਤੇ ਫੰਕਸ਼ਨੈਲਿਟੀ ਲੈ ਕੇ ਆਏਗੀ। Tencent Games ਇਸ ਅਪਡੇਟ ’ਚ ਤਿੰਨ ਨਵੀਆਂ ਬੰਦੂਕਾਂ ਜੋੜੇਗੀ, ਜਿਨ੍ਹਾਂ ’ਚ  Beryl M762, MK47 Mutant ਅਤੇ SLR ਸ਼ਾਮਲ ਹੋਵੇਗੀ। ਤਿੰਨੇ ਹੀ ਬੰਦੂਕਾਂ 7.62mm ਜੀਆਂ ਗੋਲੀਆਂ ਇਸਤੇਮਾਲ ਕਰਦੀਆਂ ਹਨ। 

PunjabKesari

ਇਸ ਤੋਂ ਇਲਾਵਾ ਡਿਵੈਲਪਰ ਇਸ ਵਿਚ 3X Scope ਅਤੇ 6X Scope ਅਟੈਚਮੈਂਟ ਵੀ ਜੋੜੇਗੀ। ਇੰਨਾ ਹੀ ਨਹੀਂ ਡਿਵੈਲਪਰ ਗੇਮ ’ਚ Zoom In, Zoom Out ਫੀਚਰ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿਚ ਪਲੇਅਰ ਸਕੋਪ ਨੂੰ 6X ਜਾਂ ਉਸ ਤੋਂ ਜ਼ਿਆਦਾ ਜ਼ੂਮ ਤਕ ਅਡਜਟਮੈਂਟ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਪਹਿਲਾਂ ਨਾਲੋਂ ਜ਼ਿਆਦਾ ਡਾਇਨਾਮਿਕ ਬੁਲਟ ਪੈਨੀਟ੍ਰੇਸ਼ਨ ਸਿਸਟਮ ਹੋਵੇਗਾ, ਜੋ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਗਨ ਪਲੇਅ ਐਕਸਪੀਰੀਅੰਸ ਦੇਵੇਗਾ। 

PunjabKesari

ਇਸ ਤੋਂ ਇਲਾਵਾ ਇਸ ਅਪਡੇਟ ’ਚ ਫਲੇਅਰ ਗਨ ਵੀ ਜੋੜੀ ਜਾਵੇਗੀ, ਜਿਸ ਨੂੰ ਫਾਇਰ ਕਰਨ ਨਾਲ ਪਲੇਅਰ ਨੂੰ PUBG ਅਤੇ PUBG Mobile ਦੀ ਤਰ੍ਹਾਂ ਹੀ Elite Tier ਦੀ ਲੂਟ ਅਤੇ ਆਰਮਰ UAZ ਗੱਡੀ ਮਿਲੇਗੀ। ਇਸ ਤੋਂ ਇਲਾਵਾ ਕੁਝ ਹੋਰ ਬਦਲਾਵਾਂ ’ਚ ਡਾਇਨਾਮਿਕ ਪੈਰਾਸ਼ੂਟਿੰਗ ਸਿਸਟਮ, ਪਹਿਲਾਂ ਨਾਲੋਂ ਬਿਹਤਰ ਰਿਵਾਰਡ ਸਿਸਟਮ ਅਤੇ ਪਹਿਲਾਂ ਨਾਲੋਂ ਮਜਬੂਤ ਐਂਟੀ ਚੀਟ ਸਿਸਟਮ ਸ਼ਾਮਲ ਹੈ। 


Related News