PUBG ਦਾ ਨਵਾਂ ਵਰਜ਼ਨ ਭਾਰਤ 'ਚ ਹੋਇਆ ਸ਼ੁਰੂ

06/22/2019 12:48:31 AM

ਨਵੀਂ ਦਿੱਲੀ— PUBG Lite ਦਾ ਰਜਿਸਟ੍ਰੇਸ਼ਨ ਭਾਰਤ 'ਚ ਸ਼ੁਰੂ ਹੋ ਗਿਆ ਹੈ। ਪਬਜੀ ਯਾਨੀ ਕਿ Unknown’s Battle Grounds ਦੇ ਮੋਬਾਈਲ ਵਰਜ਼ਨ ਨੂੰ ਦੁਨੀਆ ਭਰ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੇਮ ਦਾ ਪੀਸੀ ਵਰਜਨ ਯਾਨੀ ਕਿ PUBG Lite ਲਈ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਪਬਜੀ ਲਾਈਟ ਨੂੰ ਖੇਡਣ ਲਈ ਪੀਸੀ 'ਚ ਹਾਈ ਐਂਡ ਗ੍ਰਾਫਿਰਸ ਦੀ ਵੀ ਲੋੜ ਨਹੀਂ ਹੈ।

ਸਾਰੇ SAARC ਦੇਸ਼ਾਂ ਲਈ ਸ਼ੁਰੂ ਹੋਇਆ ਰਜਿਸਟ੍ਰੇਸ਼ਨ
ਇਸ ਦੇ ਲਈ ਰਜਿਸਟ੍ਰੇਸ਼ਨ ਸਾਰੇ SAARC ਦੇਸ਼ਾਂ ਲਈ ਇਕੱਠੇ ਸ਼ੁਰੂ ਕੀਤਾ ਗਿਆ ਹੈ। SAARC 'ਚ ਸ਼ਾਮਲ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਭੂਟਾਨ, ਨੇਪਾਲ ਤੇ ਮਾਲਦੀਵ ਦੇ ਯੂਜ਼ਰਸ ਇਸ ਦੇ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਪਬਜੀ ਦਾ ਅਕਾਊਂਟ ਹੈ ਤਾਂ ਤੁਹਾਨੂੰ ਸਿਰਫ ਲਾਗ-ਈਨ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਲਾਗ-ਈਨ ਕਰਦੇ ਹਨ ਤੁਹਾਨੂੰ ਈਵੈਂਟ ਲਈ ਪਾਰਟੀਸਿਪੇਸ਼ਨ ਦਾ ਬਟਨ ਦਿਖਾਈ ਦੇਵੇਗਾ। ਇਸ ਤੋਂ ਬਾਅਦ ਵੈੱਬਸਾਈਟ 'ਤੇ ਦਿੱਤੇ ਗਏ ਸਟੈਪਸ ਨੂੰ ਫਾਅਲੋ ਕਰਨਾ ਹੁੰਦਾ ਹੈ।

ਇਥੇ ਕਰ ਸਕਦੇ ਹੋ ਰਜਿਸਟ੍ਰੇਸ਼ਨ
ਪਬਜੀ ਲਾਈਟ ਲਈ ਰਜਿਸਟ੍ਰੇਸ਼ਨ ਅਧਿਕਾਰਕ ਵੈੱਬਸਾਈਟ 'ਤੇ ਕੀਤੀ ਜਾ ਰਹੀ ਹੈ। ਰਜਿਸਟ੍ਰੇਸ਼ਨ ਕਰਦੇ ਸਮੇਂ ਤੁਹਾਡੇ ਤੋਂ ਗੇਮ ਖੇਡਣ ਲਈ ਇਸਤੇਮਾਲ ਕੀਤੇ ਦਾਣ ਵਾਲੇ ਪਲੇਟਫਾਰਮ (Steam, Xbox ਤੇ PS4) ਬਾਰੇ ਪੁੱਛਿਆ ਜਾਂਦਾ ਹੈ। ਤੁਸੀਂ  ਪਬਜੀ ਲਾਈਟ ਦੇ ਬੀਟਾ ਅਕਸੈਸ ਲਈ ਰਜਿਸਟ੍ਰੇਸ਼ਨ 3 ਜੁਲਾਈ ਤਕ ਕਰਵਾ ਸਕਦੇ ਹੋ।


Inder Prajapati

Content Editor

Related News