4 ਜੁਲਾਈ ਤਕ ਕਰ ਸਕੋਗੇ PUBG Lite ਲਈ ਰਜਿਸਟ੍ਰੇਸ਼ਨ, ਇਹ ਹੈ ਤਰੀਕਾ

06/24/2019 2:08:52 AM

ਗੈਜੇਟ ਡੈਸਕ—ਭਾਰਤ 'ਚ PUBG ਗੇਮ ਦਾ Lite ਐਡੀਸ਼ਨ ਆਉਣ ਵਾਲਾ ਹੈ। ਇਸ ਨੂੰ ਖਾਸ ਤੌਰ 'ਤੇ ਲੋਅ-ਐਂਡ ਭਾਵ ਘੱਟ ਰੈਮ ਅਤੇ ਪੁਰਾਣੇ ਪ੍ਰੋਸੈਸਰ ਵਾਲੇ ਕੰਪਿਊਟਰਸ 'ਤੇ PUBG  ਗੇਮ ਖੇਡਣ ਲਈ ਲਿਆਇਆ ਜਾ ਰਿਹਾ ਹੈ। 4 ਜੁਲਾਈ ਨੂੰ ਭਾਰਤ 'ਚ ਪਬਜੀ ਲਾਈਟ (PUBG Lite) ਰੀਲੀਜ਼ ਹੋਵੇਗਾ। PUBG ਲਾਈਟ ਦੇ ਬੀਟਾ ਵਰਜ਼ਨ ਨੂੰ ਇਸ ਸਾਲ ਜਨਵਰੀ 'ਚ ਬਣਾਇਆ ਗਿਆ ਸੀ ਜਿਸ ਨੂੰ ਹੁਣ ਤਕ 15 ਦੇਸ਼ਾਂ 'ਚ ਲਾਂਚ ਕੀਤਾ ਜਾ ਚੁੱਕਿਆ ਹੈ, ਜਿਸ 'ਚੋਂ ਜ਼ਿਆਦਾਤਰ ਏਸ਼ੀਆਈ ਦੇਸ਼ ਹੈ।

ਭਾਰਤ 'ਚ ਕਾਫੀ ਲੋਕਪ੍ਰਸਿੱਧ ਹੈ PUBG  ਗੇਮ
ਭਾਰਤ 'ਚ PUBG ਗੇਮ ਦੀ ਲੋਕਪ੍ਰਸਿੱਧਤਾ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਹਾਰਡਵੇਅਰ ਲਿਮੀਟੇਸ਼ਨਸ ਕਾਰਨ ਹੀ ਲੋਕ ਹੁਣ ਤਕ ਪੀ.ਸੀ. 'ਤੇ ਇਹ ਗੇਮ ਨਹੀਂ ਖੇਡ ਪਾ ਰਹੇ ਸਨ ਪਰ PUBG Lite ਐਡੀਸ਼ਨ ਨੂੰ ਡਾਊਨਲੋਡ ਕਰ ਗੇਮ ਖੇਡਣ 'ਚ ਕਾਫੀ ਆਸਾਨੀ ਹੋਵੇਗੀ।

ਰਜਿਸਟ੍ਰੇਸ਼ਨ ਸ਼ੁਰੂ
ਪਬਜੀ ਲਾਈਟ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਜੋ ਕਿ 3 ਜੁਲਾਈ 2019 ਤਕ ਕੀਤੇ ਜਾਣਗੇ। ਰਜਿਸਟ੍ਰੇਸ਼ਨ ਕਰਨ ਲਈ ਯੂਜ਼ਰ ਨੂੰ ਕੰਪਨੀ ਦੀ ਆਫੀਸ਼ਅਲ ਵੈੱਬਸਾਈਟ 'ਤੇ ਲਾਗ ਇਨ ਕਰਨਾ ਹੋਵੇਗਾ। ਜੇਕਰ ਤੁਸੀਂ ਗੇਮ 'ਚ ਨਵੇਂ ਹੋ ਤਾਂ ਰਜਿਸਟ੍ਰੇਸ਼ਨ ਨਾਲ ਫ੍ਰੀ ਸਕਿਨ ਅਤੇ ਕਈ ਹੋਰ ਰਿਵਾਡਰਸ ਮਿਲਣਗੇ।


ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ
ਪਬਜੀ ਲਾਈਟ ਪ੍ਰੀ-ਰਜਿਸਟ੍ਰੇਸ਼ਨ ਲਿੰਕ (https://lite.pubg.com/) ਨੂੰ ਓਪਨ ਕਰੋ।
ਪਾਰਟੀਸਿਪੇਟ ਇਵੈਂਟ ਬਟਨ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਵਿੰਡੋ ਓਪਨ ਹੋਵੇਗੀ ਇਸ 'ਚ ਰਜਿਸਟ੍ਰੇਸ਼ਨ ਲਈ ਪੁੱਛਿਆ ਜਾਵੇਗਾ।
ਜਿਸ ਤੋਂ ਬਾਅਦ ਤੁਹਾਨੂੰ 'ਲਿੰਕ ਓਰ ਫੇਸਬੁੱਕ ਅਕਾਊਂਟ' ਵਿਕਲਪ ਦੀ ਚੋਣ ਕਰਨੀ ਹੋਵੇਗੀ।
ਇਸ ਤੋਂ ਬਾਅਦ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ ਜਿਸ ਤੋਂ ਬਾਅਦ ਰਜਿਸਟਰਡ ਈਮੇਲ ਆਈ.ਡੀ. 'ਤੇ 11 ਜੁਲਾਈ ਨੂੰ ਈਵੈਂਟ ਕੋਡ ਆਵੇਗਾ।
ਇਸ ਦੀ ਮਦਦ ਨਾਲ ਤੁਸੀਂ ਸਕਿਨਸ ਅਤੇ ਅਵਾਰਡਸ ਨੂੰ ਰਿਡੀਮ ਕਰ ਸਕੋਗੇ।

ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ PUBG ਗੇਮ ਨੂੰ ਖੇਡਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਇਸ ਗੇਮ ਨੂੰ ਖਰੀਦਣਾ ਪੈਂਦਾ ਹੈ ਪਰ ਪਬਜੀ ਲਾਈਟ ਗੇਮ ਸਾਰਿਆਂ ਲਈ ਫ੍ਰੀ ਹੋਵੇਗੀ। ਇਸ ਨੂੰ ਖੇਡਣ ਲਈ ਪਲੇਅਰ ਨੂੰ ਪਹਿਲੇ ਇਕ ਆਫੀਸ਼ਲ ਲਾਂਚਰ ਨੂੰ ਡਾਊਨਲੋਡ ਕਰਨਾ ਹੋਵੇਗਾ ਜਿਸ ਤੋਂ ਬਾਅਦ ਗੇਮ ਫਾਈਲਸ ਨੂੰ ਡਾਊਨਲੋਡ ਅਤੇ ਇੰਸਟਾਲ ਕੀਤਾ ਜਾ ਸਕੇਗਾ। ਇਸ ਗੇਮ ਨੂੰ ਲਿਆਉਣ ਦਾ ਸਭ ਤੋਂ ਵੱਡਾ ਮਕੱਸਦ ਹੈ ਉਨ੍ਹਾਂ ਲੋਕਾਂ ਨੂੰ PUBG ਗੇਮ ਦਾ ਐਕਸਪੀਰੀਅੰਸ ਦਿਵਾਉਣਾ ਜਿਨ੍ਹਾਂ ਕੋਲ ਗੇਮ ਖੇਡਣ ਲਈ ਬਿਹਤਰੀਨ ਹਾਰਡਵੇਅਰ ਵਾਲਾ ਪੀ.ਸੀ. ਨਹੀਂ ਹੈ। ਇਸ ਦੇ ਰਾਹੀਂ ਆਉਣ ਵਾਲੇ ਸਮੇਂ 'ਚ ਪੁਰਾਣੇ ਹਾਰਡਵੇਅਰ ਵਾਲੇ ਪੀ.ਸੀ. 'ਤੇ ਇਸ ਗੇਮ ਨੂੰ ਡਾਊਨਲੋਡ ਕਰ ਖੇਡਿਆ ਜਾ ਸਕੇਗਾ।

Karan Kumar

This news is Content Editor Karan Kumar