PUBG ਖੇਡਣ ਵਾਲੇ ਜਿਓ ਯੂਜ਼ਰਜ਼ ਲਈ ਖੁਸ਼ਖਬਰੀ, ਮਿਲ ਰਹੇ ਹਨ ਰਿਵਾਰਡ

07/11/2019 10:51:56 AM

ਗੈਜੇਟ ਡੈਸਕ– ਪਬਜੀ ਲਾਈਟ ਦੇ ਬੀਟਾ ਸਰਵਰ ਦੇ ਲਾਂਚ ਦੇ ਨਾਲ, ਪਬਜੀ ਕਾਰਪ ਨੇ ਨਵੇਂ ਵਰਜਨ ’ਤੇ ਐਕਸਕਲੂਜ਼ਿਵ ਤੌਰ ’ਤੇ ਭਾਰਤ ਦੇ ਯੂਜ਼ਰਜ਼ ਦੇ ਐਕਸਪੀਰੀਅੰਸ ਨੂੰ ਬਿਹਤਰ ਅਤੇ ਜ਼ਿਆਦਾ ਦਿਲਚਸਪ ਬਣਾਉਣ ਲਈ ਟੈਲੀਕਾਮ ਸਰਵਿਸ ਪ੍ਰੋਵਾਈਡਰ ਰਿਲਾਇੰਸ ਜਿਓ ਦੇ ਨਾਲ ਸਾਂਝੇਦਾਰੀ ਕੀਤੀ ਹੈ। 

ਇਸ ਸਾਂਝੇਦਾਰੀ ਤਹਿਤ ਪਬਜੀ ਲਾਈਟ ਲਈਰਜਿਸਟਰ ਕਰਨ ਵਾਲੇ ਜਿਓ ਯੂਜ਼ਰਜ਼ ਨੂੰ ਐਕਸਕਲੂਜ਼ਿਵ ਰਿਵਾਰਡਸ ਦਿੱਤੇ ਜਾਣਗੇ। ਇਸ ਰਿਵਾਰਡ ’ਚ ਯੂਜ਼ਰਜ਼ ਨੂੰ ਈਮੇਲ ਰਾਹੀਂ ਯੂਨੀਕ ਰਿਡੀਮਪਸ਼ਨ ਕੋਡ ਦਾ ਇਸਤੇਮਾਲ ਕਰਕੇ ਇਨ-ਗੇਮ ਮਰਚੇਂਡਾਈਜ਼ ਲਈ ਫ੍ਰੀ ਸਕਿਨ ਪਾਉਣ ਦਾ ਮੌਕਾ ਮਿਲੇਗਾ। ਸਟੈੱਪ-ਬਾਈ-ਸਟੈੱਪ ਜਾਣੋ ਇਸ ਨੂੰ ਪਾਉਣ ਦਾ ਪੂਰਾ ਪ੍ਰੋਸੈਸ-

1. ਫ੍ਰੀ ਜਿਓ ਗਿਫਟ ਲਈ ਕਿਵੇਂ ਕਰੋ ਐਨਰੋਲ
- ਸਭ ਤੋਂ ਪਹਿਲਾਂ ਆਪਣੇ ਪੀਸੀ ਜਾਂ ਫਿਰ ਮੋਬਾਇਲ ਡਿਵਾਈਸ ’ਤੇ https://gamesarena.jio.com ਓਪਨ ਕਰੋ।
- ਇਥੇ ਪੇਜ ਦੇ ਹੇਠਾਂ ਨਜ਼ਰ ਆ ਰਹੇ ‘ਰਜਿਸਟਰ ਨਾਓ’ ਬਟਨ ’ਤੇ ਕਲਿੱਕ ਕਰੋ। 
- ਆਪਣਾ ਨਾਂ, ਜਿਓ ਫੋਨ ਨੰਬਰ, ਡੇਟ ਆਫ ਬਰਥ ਵਰਗੀ ਡਿਟੇਲਸ ਭਰ ਕੇ ਰਿਜਸਟਰ ਬਟਨ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਯੂਜ਼ਰਜ਼ ਨੂੰ ਉਨ੍ਹਾਂ ਦੀ ਰਜਿਸਟਰ ਈਮੇਲ ਆਈ.ਡੀ. ’ਤੇ ਵੈਰੀਫਿਕੇਸ਼ਨ ਲਿੰਕ ਭੇਜਿਆ ਜਾਵੇਗਾ। 
- ਵੈਰੀਫਿਕੇਸ਼ਨ ਦਾ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਇਕ ਯੂਨੀਕ ਰਿਡੀਮਪਸ਼ਨ ਕੋਡ ਮਿਲੇਗਾ, ਜਿਸ ਰਾਹੀਂ ਯੂਜ਼ਰਜ਼ ਰਿਵਾਰਡ ਨੂੰ ਕਲੇਮ ਕਰ ਸਕਣਗੇ।

2. ਰਿਵਾਰਡ ਕਲੇਮ ਕਰਨ ਦਾ ਤਰੀਕਾ
- ਮੈਨਿਊ ਆਪਸ਼ਨ ’ਚ ਜਾ ਕੇ ਐਡ ਬੋਨਸ/ਗਿਫਟ ਕੋਡ ਬਟਨ ’ਤੇ ਕਲਿੱਕ ਕਰੋ। 
- ਬਲੈਂਕ ਸਪੇਸ ’ਚ ਰਿਡੀਮਪਸ਼ਨ ਕੋਡ ਐਂਟਰ ਕਰਕੇ ਰਿਡੀਮ ਕਰੋ।

ਦੱਸ ਦੇਈਏ ਕਿ ਹਾਲ ਹੀ ’ਚ ਪਬਜੀ ਕਾਰਪ ਨੇ ਪਬਜੀ ਲਾਈਟ ਦਾ ਬੀਟਾ ਵਰਜਨ ਲਾਂਚ ਕੀਤਾ ਹੈ ਜਿਸ ਨੂੰ ਤੁਸੀਂ ਗ੍ਰਾਫਿਕਸ ’ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕੀਤੇ ਬਿਨਾਂ ਲੋਅ-ਐਂਡ ਕੰਪਿਊਟਰਾਂ ’ਚ ਚਲਾ ਸਕਦੇ ਹੋ। 


Related News