ਪੂਰੀ ਦੁਨੀਆ ’ਚ ਬੰਦ ਹੋਣ ਜਾ ਰਹੀ ਹੈ PUBG Mobile Lite

04/01/2021 6:23:26 PM

ਗੈਜੇਟ ਡੈਸਕ– ਪਬਜੀ ਮੋਬਾਇਲ ਅਤੇ ਪਬਜੀ ਲਾਈ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਬੰਦ ਕਰ ਦਿੱਤਾ ਸੀ। ਪਬਜੀ ਲਾਈਟ ਘੱਟ ਰੈਮ ਅਤੇ ਸਟੋਰੇਜ ਵਾਲੇ ਫੋਨ ਲਈ ਖ਼ਾਸਤੌਰ ’ਤੇ ਡਿਜ਼ਾਇਨ ਕੀਤਾ ਗਿਆ ਸੀ। ਹੁਣ ਕੰਪਨੀ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਪਬਜੀ ਲਾਈਟ ਦੀਆਂ ਸੇਵਾਵਾਂ 29 ਅਪ੍ਰੈਲ ਤੋਂ ਬੰਦ ਕੀਤੀ ਜਾ ਰਹੀਆਂ ਹਨ। ਪਲੇਅਰ ਸਪੋਰਟ ਪੇਜ ਨੂੰ 29 ਮਈ ਨੂੰ ਬੰਦ ਕਰ ਦਿੱਤਾ ਜਾਵੇਗਾ। 

ਪਬਜੀ ਲਾਈਟ ਨੂੰ ਬੰਦ ਕਰਨ ਨੂੰ ਲੈ ਕੇ ਕੰਪਨੀ ਨੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ’ਚ ਕੰਪਨੀ ਨੇ ਕਿਹਾ ਹੈ ਕਿ ਅਸੀਂ ਬਹੁਤ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸੇਵਾ ਬੰਦ ਕਰਨ ਦਾ ਸਖ਼ਤ ਫੈਸਲਾ ਲਿਆ ਹੈ। ਉਂਝ ਕੰਪਨੀ ਨੇ ਪਬਜੀ ਗੇਮ ਦੇ ਲਾਈਟ ਵਰਜ਼ਨ ਨੂੰ ਬੰਦ ਕਰਨ ਦੇ ਪਿੱਛੇ ਦਾ ਕਾਰਨ ਨਹੀਂ ਦੱਸਿਆ। 

ਕੰਪਨੀ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਹੀ lite.pubg.com ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਅਜਿਹੇ ’ਚ ਜਿਨ੍ਹਾਂ ਲੋਕਾਂ ਦੇ ਫੋਨ ’ਚ ਪਬਜੀ ਲਾਈਟ ਪਹਿਲਾਂ ਤੋਂ ਇੰਸਟਾਲ ਹੈ ਉਹ ਕੁਝ ਦਿਨਾਂ ਤਕ ਗੇਮ ਖੇਡ ਸਕਣਗੇ। ਉਥੇ ਹੀ ਹੁਣ ਨਵੇਂ ਯੂਜ਼ਰਸ ਗੇਮ ਨੂੰ ਡਾਊਨਲੋਡ ਨਹੀਂ ਕਰ ਸਕਣਗੇ। 

ਦੱਸ ਦੇਈਏ ਕਿ ਭਾਰਤ ’ਚ ਪਬਜੀ ਗੇਮ ’ਤੇ ਬੈਨ ਲੱਗਾ ਹੋਇਆ ਹੈ ਅਤੇ ਕੰਪਨੀ ਵਾਪਸੀ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ’ਚ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਪਬਜੀ ਮੋਬਾਇਲ ਦੀ ਭਾਰਤ ’ਚ ਜਲਦ ਹੀ ਵਾਪਸੀ ਹੋਣ ਵਾਲੀ ਹੈ। ਇਸ ਲਈ ਸਰਕਾਰ ਵੱਲੋਂ ਹਰੀ ਝੰਡੀ ਮਿਲ ਗਈ ਹੈ, ਹਾਲਾਂਕਿ, ਕੰਪਨੀ ਨੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ। ਇਸ ਤੋਂ ਪਹਿਲਾਂ ਕਈ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪਿਛਲੇ ਸਾਲ ਦੀਵਾਲੀ ਮੌਕੇ ਪਬਜੀ ਦੀ ਭਾਰਤ ’ਚ ਵਾਪਸੀ ਹੋਵੇਗੀ ਪਰ ਅਜਿਹਾ ਨਹੀਂ ਹੋਇਆ। 

Rakesh

This news is Content Editor Rakesh