PUBG ਨੂੰ ਮਿਲਿਆ ਨਵਾਂ ‘ਲਾਈਟ ਮੋਡ’, ਹੁਣ ਸਸਤੇ PC ’ਚ ਵੀ ਖੇਡ ਸਕੋਗੇ ਗੇਮ

01/25/2019 2:38:09 PM

ਗੈਜੇਟ ਡੈਸਕ– PUBG ਇਸ ਸਮੇਂ ਗੇਮਿੰਗ ਦੀ ਦੁਨੀਆ ’ਚ ਸਭ ਤੋਂ ਪ੍ਰਸਿੱਧ ਗੇਮਾਂ ’ਚੋਂ ਇਕ ਹੈ। ਗੇਮ PC ਤੋਂ ਇਲਾਵਾ ਮੋਬਾਇਲ ਅਤੇ ਕੰਸੋਲ ਪਲੈਟਫਾਰਮ ’ਚ ਵੀ ਉਪਲੱਬਧ ਹੈ। ਗੇਮ ਦਾ ਪਲੇਅਰ ਬੇਸ ਬਹੁਤ ਵੱਡਾ ਹੈ ਪਰ ਅਜੇ ਵੀ ਕਈ ਪਲੇਅਰਜ਼ ਹਨ, ਜੋ ਇਸ ਗੇਮ ਨੂੰ ਖੇਡਣਾ ਚਾਹੁੰਦੇ ਹਨ ਪਰ ਖੇਡ ਨਹੀਂ ਪਾਉਂਦੇ। ਇਸ ਦਾ ਇਕ ਕਾਰਨ ਗੇਮ ਦਾ ਹਾਈ-ਗ੍ਰਾਫਿਕ ਡਿਮਾਂਡਿੰਗ ਨੇਚਰ ਹੈ।

PunjabKesari

ਮੋਬਾਇਲ ਹੋਵੇ ਜਾਂ ਪੀ.ਸੀ., ਸਾਰੇ ਪਲੈਟਫਾਰਮਜ਼ ’ਤੇ ਗੇਮ ਕਾਫੀ ਜ਼ਿਆਦਾ ਗ੍ਰਾਫਿਕਸ ਸਪੋਰਟ ਕਰਨ ਵਾਲੇ ਹਾਰਡਵੇਅਰ ਦੀ ਮੰਗ ਕਰਦਾ ਹੈ। ਪਰ ਹੁਣ ਕਈ ਪਲੇਅਰਾਂ ਲਈ ਕੰਪਨੀ ਅਤੇ ਗੇਮ ਡਿਵੈਲਪਰਜ਼ ਖੁਸ਼ਖਬਰੀ ਲੈ ਕੇ ਆ ਰਹੇ ਹਨ। Tencent Games ਨੇ PUBG PC ਲਈ ਵੀ ਲਾਈਟ ਵਰਜਨ ਰਿਲੀਜ਼ ਕਰ ਦਿੱਤਾ ਹੈ। ਗੇਮ ਦੇ ਮੋਬਾਇਲ ਵਰਜਨ ਦਾ ਲਾਈਟ ਵਰਜਨ ਪਹਿਲਾਂ ਤੋਂ ਮੌਜੂਦ ਹੈ ਅਤੇ ਹੁਣ ਕੰਪਨੀ ਨੇ ਇਸ ਲਾਈਟ ਵਰਜਨ ਨੂੰ ਪੀ.ਸੀ. ’ਤੇ ਖੇਡਣ ਵਾਲੇ ਪਲੇਅਰਾਂ ਲਈ ਵੀ ਰਿਲੀਜ਼ ਕਰ ਦਿੱਤਾ ਹੈ। ਇਹ ਵਰਜਨ ਫਿਲਹਾਲ ਓਪਨ ਬੀਟਾ ’ਚ ਉਪਲੱਬਧ ਹੈ। ਗੇਮ ਡਿਵੈਲਪਰਾਂ ਨੇ ਇਕ ਬਲਾਗ ਪੋਸਟ ’ਚ ਗੇਮ ਖੇਡਣ ਲਈ ਘੱਟ ਤੋਂ ਘੱਟ ਹਾਰਡਵੇਅਰ ਰਿਕਵਾਰਮੈਂਟ ਵੀ ਦੱਸੀ ਹੈ। 

 

ਗੇਮ ਦੇ ਲਾਈਟ ਬੀਟਾ ਵਰਜਨ ਨੂੰ ਖੇਡਣ ਲਈ ਪਲੇਅਰ ਦੇ ਪੀ.ਸੀ. ’ਚ ਵਿੰਡੋਜ਼ 7,8 ਜਾਂ 10 ਹੋਣੀ ਚਾਹੀਦੀ ਹੈ ਅਤੇ ਇਹ ਖਾਸਤੌਰ ’ਤੇ 64 ਬਿਟ ਵਰਜਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘੱਟੋ-ਘੱਟ ਇੰਟੈਲ i3 2.4 GHz ਪ੍ਰੋਸੈਸਰ ਹੋਣਾ ਚਾਹੀਦਾ ਹੈ ਅਤੇ 4 ਜੀ.ਬੀ. ਜਾਂ ਉਸ ਤੋਂ ਜ਼ਿਆਦਾ ਰੈਮ ਹੋਣੀ ਚਾਹੀਦੀ ਹੈ। ਪੀ.ਸੀ. ’ਚ ਘੱਟੋ-ਘੱਟ ਇੰਟੈਲ ਐੱਚ.ਡੀ. ਗ੍ਰਾਫਿਕਸ 4000 ਹੋਣਾ ਚਾਹੀਦਾ ਹੈ ਅਤੇ ਨਾਲ ਹੀ 4 ਜੀ.ਬੀ. HDD ਸਪੇਸ ਹੋਣੀ ਚਾਹੀਦੀ ਹੈ। 

PunjabKesari

ਇਸ ਤੋਂ ਇਲਾਵਾ ਇਸ ਨੂੰ ਹੋਰ ਬਿਹਤਰ ਢੰਗ ਨਾਲ ਖੇਡਣ ਲਈ ਰਿਕਮਾਂਡਿਡ ਹਾਰਡਵੇਅਰ ’ਚ ਇੰਟੈਲ ਕੋਰ i5 2.8GHz  ਪ੍ਰੋਸੈਸਰ, 8 ਜੀ.ਬੀ. ਰੈਮ, Nvidia GEForce GTX 660 ਜਾਂ AMD Radeon HD 7870 GPU ਅਤੇ 4 ਜੀ.ਬੀ. HDD ਸਪੇਸ ਹੋਣੀ ਚਾਹੀਦੀ ਹੈ। ਇਸ ਵਰਜਨ ’ਚ ਸਿਰਫ Erangle ਮੈਪ ਸ਼ਾਮਲ ਹੋਵੇਗਾ ਅਤੇ ਪਲੇਅਰਾਂ ਨੂੰ ਸਿਰਫ ਥਰਡ ਪਰਸਨ ਮੋਡ ’ਚ ਹੀ ਖੇਡਣ ਨੂੰ ਮਿਲੇਗਾ। ਇਸ ਕਦਮ ਨਾਲ ਕੰਪਨੀ ਨੂੰ ਹੋਰ ਵੱਡਾ ਪਲੇਅਰ ਬੇਸ ਮਿਲੇਗਾ। ਵੱਡੀ ਗਿਣਤੀ ’ਚ ਪਲੇਅਰ ਇਸ ਗੇਮ ਨੂੰ ਹਾਈ-ਗ੍ਰਾਫਿਕਸ ਡਿਮਾਂਡ ਕਾਰਨ ਖੇਡ ਨਹੀਂ ਪਾਉਂਦੇ ਸਨ। ਇਸ ਵਰਜਨ ਕਾਰਨ ਗੇਮ ਨਾਲ ਪਲੇਅਰ ਹੋਰ ਵੱਡੀ ਗਿਣਤੀ ’ਚ ਜੁੜਣਗੇ। 


Related News