ਜੇਕਰ ਤੁਸੀਂ ਵੀ ਹੋ PUBG mobile ਖੇਡਣ ਦੇ ਸ਼ੌਕੀਨ ਤਾਂ ਜਰੂਰ ਪੜ੍ਹੋ ਇਹ ਖਬਰ

11/17/2018 12:35:10 PM

ਗੈਜੇਟ ਡੈਸਕ- ਹਾਲ ਹੀ 'ਚ PUBG ਨੇ ਕੁਝ ਬਿਹਤਰੀਨ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਸੀ ਤੇ ਆਉਣ ਵਾਲੇ ਸਮੇਂ 'ਚ ਕਈ ਟੂਰਨਾਮੈਂਟ ਆਯੋਜਿਤ ਕੀਤੇ ਜਾਣਗੇ। ਹਾਲਾਂਕਿ ਇਹ ਜਰੂਰੀ ਨਹੀਂ ਹੈ ਕਿ ਤੁਹਾਨੂੰ ਇਨਾਮ ਜਿੱਤਣ ਲਈ ਸਿਰਫ ਵੱਡੇ ਟੂਰਨਾਮੈਂਟ 'ਚ ਹੀ ਪਾਰਟੀਸਿਪੇਟ ਕਰਨਾ ਹੋਵੇ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ Tencent Games ਨੇ ਨਵਾਂ PUBG Mobile ਚੈਲੇਂਜ ਸ਼ੁਰੂ ਕੀਤਾ ਹੈ,  ਜਿਸ 'ਚ ਤੁਸੀਂ ਜਬਰਦਸਤ ਇਨਾਮ ਜਿੱਤ ਸਕਦੇ ਹੋ। PUBG ਚੈਲੇਂਜ ਜਿੱਤਣ ਵਾਲੇ ਪਲੇਅਰ ਨੂੰ PUBG ਲੈਵਲ 3 ਹੈਲਮੇਟ ਦੇ ਨਾਲ Dog tags, ਕਰਾਸਡ AKM ਤੇ ਬੁਲੇਟ ਹੋਲ ਡਿਜ਼ਾਈਨ ਵਾਲੀ AWM ਸਨਾਈਪਰ ਰਾਈਫਲ ਦੇ ਰਹੀ ਹੈ। ਇਹ ਚੈਲੇਂਜ ਕਾਫ਼ੀ ਸਿੰਪਲ ਹੈ। ਚੈਲੇਂਜ 'ਚ ਪਲੇਅਰ ਨੂੰ ਗੇਮ 'ਚ ਸ਼ੁਰੂ ਤੋਂ ਅਖੀਰ ਤੱਕ ਕੇਵਲ AWM ਸਨਾਈਪਰ ਰਾਈਫਲ ਨਾਲ ਖੇਡਣਾ ਹੋਵੇਗਾ। ਇਹ ਚੈਲੇਂਜ ਸਿਰਫ ਨਾਰਮਲ ਜਾਂ ਕਲਾਸਿਕ ਮੋਡ 'ਚ ਖੇਡਣਾ ਹੈ।  ਚੈਲੇਂਜ ਆਰਕੇਡ ਮੋੜ ਲਈ ਨਹੀਂ ਹੈ। ਚੈਲੇਂਜ ਲਈ ਕੁਆਲਿਫਾਈ ਕਰਨ ਲਈ ਪਲੇਅਰ ਨੂੰ Erangel, Miramar ਜਾਂ Shanhok 'ਚੋਂ ਕਿਸੇ ਵੀ ਮੈਚ 'ਚ ਕਲਾਸਿਕ ਮੋਡ 'ਚ ਖੇਡਣਾ ਹੈ ।ਉਸ ਤੋਂ ਬਾਅਦ ਗੇਮ ਸ਼ੁਰੂ ਹੋਣ ਤੋਂ ਬਾਅਦ ਪਲੇਅਰ ਨੂੰ ਏਅਰਡਰਾਪ ਨੂੰ ਲੂਟਦੇ ਜਾਣਾ ਹੈ ਜਦ ਤੱਕ ਉਸ ਨੂੰ AWM ਸਨਾਈਪਰ ਰਾਈਫਲ ਨਹੀਂ ਮਿਲ ਜਾਂਦੀ ਹੈ। ਰਾਈਫਲ ਮਿਲਣ ਤੋਂ ਬਾਅਦ ਪਲੇਅਰ ਨੂੰ ਅਖੀਰ ਤੱਕ ਸਰਵਾਇਵ ਕਰਨਾ ਹੈ ਤੇ ਮੈਚ ਨੂੰ ਜਿੱਤਣਾ ਹੈ। ਇਹ ਗੇਮ Solo, Duo ਜਾਂ Squad ਕਿਸੇ ਵੀ ਮੋਡ 'ਚ ਖੇਡਿਆ ਜਾ ਸਕਦਾ ਹੈ। ਜਿਵੇਂ ਹੀ ਤੁਹਾਡੀ ਟੀਮ ਜਿਤ ਜਾਂਦੀ ਹੈ, ਤੁਹਾਨੂੰ ਬਸ ਇਕ ਗੱਲ ਦਾ ਖਿਆਲ ਰੱਖਣਾ ਹੈ ਕਿ ਤੁਹਾਡੇ ਹੱਥ 'ਚ AWM ਹੋਣੀ ਚਾਹੀਦੀ ਹੈ ਤੇ ਤੁਹਾਨੂੰ ਉਸ ਦਾ ਸਕ੍ਰੀਨਸ਼ਾਟ ਲੈਣਾ ਹੋਵੇਗਾ। ਇਸ ਸਕ੍ਰੀਨਸ਼ਾਟ ਨੂੰ ਤੁਹਾਨੂੰ #pubgmobileawm ਤੇ #pubgmobilechallenge ਹੈਸ਼ਟੈਗ ਦੇ ਨਾਲ ਟਵਿੱਟਰ 'ਤੇ ਪੋਸਟ ਕਰਨਾ ਹੋਵੇਗਾ। ਇਹ ਚੈਲੇਂਜ 22 ਨਵੰਬਰ ਤੱਕ ਚੱਲੇਗਾ, ਤਾਂ ਤੁਹਾਨੂੰ ਸਕ੍ਰੀਨਸ਼ਾਟ ਨੂੰ ਇਸ ਤਾਰੀਕ ਤੋਂ ਪਹਿਲਾਂ ਪੋਸਟ ਕਰਨਾ ਹੋਵੇਗਾ। ਨੂੰ ਇਸ ਤਾਰੀਕ ਤੋਂ ਪਹਲਾਂ ਪੋਸਟ ਕਰਨਾ ਹੋਵੇਗਾ।