ਘੱਟ ਕੀਮਤ ’ਚ ਬਲੂਟੁੱਥ ਕਾਲਿੰਗ ਨਾਲ ਆਉਂਦੀ ਹੈ ਇਹ ਸਮਾਰਟਵਾਚ

09/03/2022 6:23:14 PM

ਗੈਜੇਟ ਡੈਸਕ– ਘਰੇਲੂ ਕੰਪਨੀ pTron ਨੇ ਆਪਣੀ ਨਵੀਂ ਸਮਾਰਟਵਾਚ pTron Force X10 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। pTron Force X10 ਦੇ ਨਾਲ ਬਲੂਟੁੱਥ ਕਾਲਿੰਗ ਕੁਨੈਕਟੀਵਿਟੀ ਮਿਲਦੀ ਹੈ। ਇਸਦੀ ਬਾਡੀ ਅਲੌਏ ਮੈਟਲ ਦੀ ਹੈ। ਵਾਚ ’ਚ 24x7 ਹਾਰਟ ਰੇਟ ਮਾਨੀਟਰ ਦੇ ਨਾਲ ਬਲੱਡ ਆਕਸੀਜਨ ਦੀ ਸੁਵਿਧਾ ਵੀ ਮਿਲਦੀ ਹੈ। 

pTron Force X10 ਦੀ ਕੀਮਤ
pTron Force X10 ਸਮਾਰਟਵਾਚ ਨੂੰ ਚਾਰ ਰੰਗਾਂ- ਗਲੈਮ ਬਲੈਕ, ਪਿਓਰ ਬਲੈਕ, ਸਪੇਸ ਬਲਿਊ ਅਤੇ Suede ਪਿੰਕ ’ਚ ਪੇਸ਼ ਕੀਤਾ ਗਿਆ ਹੈ। ਇਸ ਵਾਚ ਦੀ ਕੀਮਤ 1499 ਰੁਪਏ ਰੱਖੀ ਗਈ ਹੈ। ਵਾਚ ਨੂੰ 4 ਸਤੰਬਰ ਤੋਂ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। 

pTron Force X10 ਦੀਆਂ ਖੂਬੀਆਂ
pTron Force X10 ’ਚ 1.7 ਇੰਚ ਦੀ ਐੱਚ.ਡੀ. ਡਿਸਪਲੇਅ ਅਤੇ ਮੈਟਲ ਬਾਡੀ ਮਿਲਦੀ ਹੈ। ਵਾਚ ’ਚ ਡਿਸਪਲੇਅ ’ਤੇ 2.5ਡੀ ਸਕਰੀਨ ਗਲਾਸ ਦਾ ਪ੍ਰੋਟੈਕਸ਼ਨ ਵੀ ਹੈ। ਵਾਚ ਦੇ ਨਾਲ ਬਲੂਟੁੱਥ ਕਾਲਿੰਗ ਫੀਚਰਜ਼ ਲਈ ਇਨਬਿਲਟ ਮਾਈਕ ਅਤੇ ਸਪੀਕਰ ਵੀ ਦਿੱਤਾ ਗਿਆਹੈ। ਵਾਚ ’ਚ ਹਾਰਟ ਰੇਟ ਮਾਨੀਟਰ, ਬਲੱਡ ਆਕਸੀਜਨ ਟਰੈਕਿੰਗ ਲਈ SpO2 ਸਟ੍ਰੈੱਸ, ਸਲੀਪ ਮਾਨੀਟਰ ਅਤੇ ਫੀਮੇਲ ਸਾਈਕਲ ਟ੍ਰੈਕਿੰਗ ਵਰਗੇ ਹੈਲਥ ਟ੍ਰੈਕਿੰਗ ਫੀਚਰਜ਼ ਵੀ ਮਿਲਦੇ ਹਨ। ਵਾਚ ’ਚ ਵਾਟਰ ਰੈਸਿਸਟੈਂਟ ਲਈ IP68 ਰੇਟਿੰਗ ਮਿਲਦੀ ਹੈ। 

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ pTron Force X10 ਵਾਚ ’ਚ ਫਾਇੰਡ ਮਾਈ ਡਿਵਾਈਸ, ਕੈਮਰਾ ਅਤੇ ਮਿਊਜ਼ਿਕ ਕੰਟਰੋਲ, ਕੈਲਕੁਲੇਟਰ, ਫਲੈਸ਼ ਲਾਈਟ ਅਤੇ ਵੈਦਰ ਫੋਰਕਾਸਟ ਵਰਗੇ ਫੀਚਰਜ਼ ਮਿਲਦੇ ਹਨ। ਕੁਨੈਕਟੀਵਿਟੀ ਲਈ ਵਾਚ ’ਚ ਬਲੂਟੁੱਥ v5.0 ਮਿਲਦਾ ਹੈ। ਨਾਲ ਹੀ ਵਾਚ ’ਚ ਰਨਿੰਗ, ਵਾਕਿੰਗ ਵਰਗੇ 8 ਐਕਟੀਵਿਟੀ ਸਪੋਰਟਸ ਮੋਡ ਅਤੇ ਮਲਟੀਪਲ ਵਾਚ ਫੇਸਿਜ਼ ਦਾ ਸਪੋਰਟ ਦਿੱਤਾ ਗਿਆ ਹੈ। 

Rakesh

This news is Content Editor Rakesh