iOS 11 ''ਚ ਆ ਰਹੀ ਹੈ ਸਮੱਸਿਆ ਤਾਂ ਇਸ ਤਰ੍ਹਾਂ ਕਰੋ iOS 11 ਦੇ ਪੁਰਾਣੇ ਵਰਜ਼ਨ ''ਚ ਡਾਊਨਗ੍ਰੇਡ

Friday, Oct 20, 2017 - 02:08 PM (IST)

iOS 11 ''ਚ ਆ ਰਹੀ ਹੈ ਸਮੱਸਿਆ ਤਾਂ ਇਸ ਤਰ੍ਹਾਂ ਕਰੋ iOS 11 ਦੇ ਪੁਰਾਣੇ ਵਰਜ਼ਨ ''ਚ ਡਾਊਨਗ੍ਰੇਡ

ਜਲੰਧਰ- ਐਪਲ ਵੱਲੋਂ ਹਾਲ ਹੀ 'ਚ ਜ਼ਾਰੀ ਕੀਤੇ ਗਏ ਲੇਟੈਸਟ ਆਪਰੇਟਿੰਗ ਸਿਸਟਮ ਆਈ. ਓ. ਐੱਸ. 11 'ਚ ਕਈ ਖਾਸ ਫੀਚਰਸ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਬਾਵਜੂਦ ਆਈ. ਓ. ਐੱਸ. 11 ਨੂੰ ਆਪਣੇ ਫੋਨ 'ਚ ਇੰਸਟਾਲ ਕਰਨ ਤੋਂ ਬਾਅਦ ਆਈਫੋਨ ਅਤੇ ਆਈਪੈਡ ਯੂਜ਼ਰਸ ਨੂੰ ਕਈ ਸਮੱਸਿਆ ਬੈਟਰੀ ਲਾਈਫ, ਵਾਈ-ਫਾਈ, ਬਲੂਟੁੱਥ ਆਦਿ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਚੱਲਦੇ ਯੂਜ਼ਰਸ ਆਪਣੇ ਆਈਫੋਨ 'ਚ ਫਿਰ ਤੋਂ ਪੁਰਾਣੇ ਵਰਜ਼ਨ ਆਈ. ਓ. ਐੱਸ. 10.3.3 ਨੂੰ ਇੰਸਟਾਲ ਕਰਨਾ ਚਾਹੁੰਦੇ ਹੋ। ਅਸੀਂ ਆਪਣੀ ਇਸ ਖਬਰ 'ਚ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਆਈਫੋਨ 'ਚ ਆਈ. ਓ. ਐੱਸ. 11 ਦੇ ਪੁਰਾਣੇ ਵਰਜ਼ਨ ਆਈ. ਓ. ਐੱਸ. 10.3.3 'ਚ ਵਾਪਸ ਜਾ ਸਕਦੇ ਹਨ। ਇਸ ਲਈ ਤੁਹਾਨੂੰ 40-45 ਮਿੰਟ ਦਾ ਸਮਾਂ ਲੱਗੇਗਾ।

ਆਪਣੇ ਕੰਪਿਊਟਰ 'ਚ iTunes ਦੇ ਲੇਟੈਸਟ ਵਰਜ਼ਨ ਨੂੰ ਕਰੋ ਡਾਊਨਲੋਡ -
ਆਈ. ਓ. ਐੱਸ. 11 ਨੂੰ ਆਈ. ਓ. ਐੱਸ. 10 ਨਾਲ ਡਾਊਨਗ੍ਰੇਡ ਰਨ ਲਈ ਤੁਹਾਡੇ ਕੋਲ iTunes ਦਾ ਅਪਡੇਟ ਵਰਜ਼ਨ ਹੋਣਾ ਚਾਹੀਦਾ। ਹੁਣ i“unes ਨੂੰ ਓਪਨ ਕਰੋ ਅਤੇ ਅਕਾਊਂਟ 'ਤੇ ਕਲਿੱਕ ਕਰੋ। ਤੁਹਾਡੇ ਇਕ ਡ੍ਰਾਪ ਡਾਊਨ ਮੈਨਿਊ ਦਿਖਾਈ ਦੇਵੇਗਾ। ਮੈਨਿਊ 'ਚ ਦਿੱਤੇ ਗਏ ਆਪਸ਼ਨ 'Check for Available Downloads' ਨੂੰ ਚੁਣੋ। ਜੇਕਰ ਤੁਹਾਡੇ ਕੰਪਿਊਟਰ 'ਚ i“unes ਨਹੀਂ ਹੈ ਤਾਂ ਵਿੰਡੋਜ਼ ਜਾਂ ਮੈਕ ਲਈ ਇਸ ਦੇ ਲੇਟੈਸਟ ਵਰਜ਼ਨ ਨੂੰ ਡਾਊਨਲੋਡ ਕਰੋ। 

 

 

ਆਪਣੇ ਡਿਵਾਈਸ ਦੇ ਸਹੀ IPSW ਫਾਈਲ ਨੂੰ ਲੱਭੋ -
i“unes ਨੂੰ ਤਿਆਰ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਡਿਵਾਈਸ ਲਈ ਸਹੀ IPSW ਫਾਈਲ ਨੂੰ ਲੱਭਣਾ ਹੋਵੇਗਾ। ਆਪਣੇ ਡੇਸਕਟਾਪ ਕਰ ਕੇ ਸਹੀ ਫਾਈਲ ਨੂੰ ਡਾਊਨਲੋਡ ਕਰੋ ਤਾਂ ਕਿ ਤੁਸੀਂ ਡਾਊਨਗ੍ਰੇਡ ਪ੍ਰਕਿਰਿਆ ਨੂੰ ਆਸਾਨੀ ਨਾਲ ਪੂਰਾ ਕਰ ਸਕੇ।

 

 

iOS 11 ਨੂੰ ਡਾਊਨਗ੍ਰੇਡ ਕਰਨ ਲਈ ਆਪਣੇ ਡਿਵਾਈਸ ਨੂੰ ਕਰੋ ਤਿਆਰ -
ਹੁਣ ਡਿਵਾਈਸ 'ਚ 'Find my iPhone' ਨੂੰ ਡਿਸੇਬਲ ਕਰਨ ਲਈ ਸੈਟਿੰਗ 'ਚ ਜਾਓ। ਹੁਣ ਸੈਟਿੰਗ 'ਚ 'Your Name' 'ਤੇ ਜਾਓ, 'iCloud' ਅਤੇ 'Find My iPhone' 'ਤੇ ਟੈਪ ਕਰੇ ਅਤੇ 'Find My iPhone' 'ਤੇ ਜਾਓ। ਹੁਣ ਇਸ ਨੂੰ ਸਾਫ ਕਰਨ ਲਈ 'Find My iPhone' ਸਵਿੱਚ ਟਾਗਲ ਕਰੋ।

ਕੰਪਿਊਟਰ ਨੂੰ ਕਨੈਕਟ ਕਰੋ -
ਹੁਣ USB ਡ੍ਰਾਈਵ ਦਾ ਇਸਤੇਮਾਲ ਕਰਨ ਲਈ ਆਪਣੇ ਆਈਫੋਨ ਨੂੰ ਆਪਣੇ ਡੇਸਕਟਾਪ ਨਾਲ ਕਨੈਕਟ ਕਰੋ।

DFU ਮੋਡ 'ਚ ਕਰੋ ਐਂਟਰ -
ਆਪਣੇ ਆਈਫੋਨ ਦੀ ਰੀਟੈਸਿੰਗ ਲਈ DFU ਮੋਡ 'ਚ ਜਾਣਾ ਹੋਵੇਗਾ। ਅਸਲ ਆਈਫੋਨ ਦੇ ਪੁਰਾਣੇ ਮਾਡਲ ਜਿਵੇਂ ਕਿ ਆਈਫੋਨ 6 'ਚ ਤੁਹਾਨੂੰ ਪਾਵਰ ਬਟਨ ਅਤੇ ਹੋਮ ਬਟਨ ਨੂੰ ਹੋਲਡ ਕਰਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਤੱਕ ਕਿ ਤੁਹਾਡਾ ਡਿਵਾਈਸ ਰਿਕਵਰੀ ਮੋਡ 'ਚ ਜਾਣ ਲਈ ਤੁਹਾਨੂੰ ਨੋਟੀਫਿਕੇਸ਼ਨ ਨਾ ਭੇਜੇ। ਅਸੀਂ ਸਾਰੇ ਜਾਣਦੇ ਹਾਂ ਕਿ ਐਪਲ ਨੇ ਆਪਣੇ ਆਈਫੋਨ 7 ਅਤੇ ਮਾਡਲ 'ਚੋਂ ਹੋਮ ਬਟਨ ਨੂੰ ਹਟਾ ਦਿੱਤਾ ਹੈ। ਇਸ ਲਈ ਤੁਹਾਨੂੰ ਵਾਲਿਊਮ ਡਾਊਨ ਬਟਨ ਨੂੰ ਲੰਬੇ ਸਮੇਂ ਤੱਕ ਪ੍ਰੈੱਸ ਕਰਨਾ ਹੋਵੇਗਾ।

iOS 11 ਨੂੰ ਪੁਰਾਣੇ ਵਰਜ਼ਨ ਨਾਲ ਕਰੋ ਡਾਊਨਗ੍ਰੇਡ -
ਆਪਣੇ ਡਿਵਾਈਸ 'ਚ ਸ਼ਿਫਟ ਬਟਨ ਨੂੰ ਦਬਾਓ, ਜਦਕਿ ਮੈਕ ਯੂਜ਼ਰਸ ਆਪਣੇ ਡਿਵਾਈਸ 'ਚ ਸ਼ਿਫਟ ਦੀ ਜਗ੍ਹਾ Option ਬਟਨ ਦਾ ਇਸਤੇਮਾਲ ਕਰੋ। ਹੁਣ iTunes 'ਚ 'Restore iPhone' ਨੂੰ ਕਲਿੱਕ ਕਰੋ। ਇਸ ਤੋਂ ਬਾਅਦ ਪ੍ਰੋਗਰਾਮ ਤੁਹਾਨੂੰ ਫਾਈਲ ਬ੍ਰਾਊਜ਼ ਕਰਨ ਲਈ ਕਹਿੰਦਾ ਹੈ, ਹੁਣ ਆਪਣੇ ਡਿਵਾਈਸ ਦੇ ਮਾਡਲ ਦੇ ਮੁਤਾਬਕ IPSW ਫਾਈਲ ਨੂੰ ਚੁਣੇ।


Related News