78 ਰੁਪਏ ’ਚ ਰੋਜ਼ 3GB ਡਾਟਾ ਨਾਲ ਮੁਫ਼ਤ ਕਾਲਿੰਗ ਦੇ ਰਹੀ ਇਹ ਕੰਪਨੀ

08/17/2020 2:18:09 PM

ਗੈਜੇਟ ਡੈਸਕ– ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਟੱਕਰ ਦੇਣ ਲਈ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਕਈ ਸ਼ਾਨਦਾਰ ਪਲਾਨਸ ਲੈ ਕੇ ਆਈ ਹੈ। ਇਨ੍ਹਾਂ ’ਚ ਕੰਪਨੀ ਜ਼ਿਆਦਾ ਡਾਟਾ ਅਤੇ ਮੁਫ਼ਤ ਕਾਲਿੰਗ ਦੀ ਸੁਵਿਧਾ ਦੇ ਰਹੀ ਹੈ। ਬੀ.ਐੱਸ.ਐੱਨ.ਐੱਲ. ਨੇ 78 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ ਰੋਜ਼ 3 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ’ਚ ਗਾਹਕਾਂ ਨੂੰ ਕਾਲਿੰਗ ਲਈ ਰੋਜ਼ਾਨਾ 250 ਐੱਫ.ਯੂ.ਪੀ. ਮਿੰਟ ਵੀ ਮਿਲਣਗੇ। 8 ਦਿਨਾਂ ਦੀ ਮਿਆਦ ਨਾਲ ਆਉਣ ਵਾਲੇ ਇਸ ਪਲਾਨ ’ਚ ਇਰਾਜ਼ ਨਾਓ ਦੀ ਵੀ ਮੁਫ਼ਤ ਸਬਸਕ੍ਰਿਪਸ਼ਨ ਮਿਲੇਗੀ। ਫਿਲਹਾਲ ਇਸ ਪਲਾਨ ਨੂੰ ਕੰਪਨੀ ਨੇ ਕੁਝ ਚੁਣੇ ਹੋਏ ਰਾਜਾਂ ’ਚ ਉਪਲੱਬਧ ਕੀਤਾ ਹੈ। 

BSNL ਦਾ 247 ਰੁਪਏ ਵਾਲਾ ਪਲਾਨ
ਇਸ ਸਪੈਸ਼ਲ ਟੈਰਿਫ ਵਾਊਚਰ ਨੂੰ 36 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ ਜਿਸ ਵਿਚ ਰੋਜ਼ਾਨਾਂ 3 ਜੀ.ਬੀ. ਡਾਟਾ ਦੇ ਨਾਲ 250 ਮਿੰਟਾਂ ਤਕ ਦੀ ਮੁਫ਼ਤ ਕਾਲਿੰਗ ਦਿੱਤੀ ਜਾ ਰਹੀ ਹੈ। ਪਲਾਨ ’ਚ ਮਿਲਣ ਵਾਲੀ ਡੇਲੀ ਲਿਮਟ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘੱਟ ਕੇ 80 Kbps ’ਤੇ ਆ ਜਾਂਦੀ ਹੈ। ਇਹ ਪਲਾਨ BSNL ਦੇ ਲਗਭਗ ਸਾਰੇ ਸਰਕਲਾਂ ’ਚ ਉਪਲੱਬਧ ਕੀਤਾ ਗਿਆ ਹੈ। 


Rakesh

Content Editor

Related News