ਭਾਰਤ ''ਚ ਅੱਜ ਤੋਂ ਸ਼ੁਰੂ ਹੋਵੇਗੀ iphone 11 ਸੀਰੀਜ਼ ਦੀ ਪ੍ਰੀ-ਬੁਕਿੰਗ

09/20/2019 2:15:02 AM

ਗੈਜੇਟ ਡੈਸਕ—ਹਾਲ ਹੀ 'ਚ ਲਾਂਚ ਹੋਈ ਆਈਫੋਨ 11 ਲਾਈਨ-ਅਪ ਦੀ ਕੱਲ ਤੋਂ ਭਾਰਤ 'ਚ ਪ੍ਰੀ-ਬੁਕਿੰਗ ਸ਼ੁਰੂ ਹੋ ਰਹੀ ਹੈ। ਐਪਲ ਨੇ 10 ਸਤੰਬਰ ਨੂੰ ਆਈਫੋਨਸ ਦੀ ਰੇਂਜ ਲਾਂਚ ਕੀਤੀ ਸੀ। ਇਸ ਦੌਰਾਨ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਲਾਂਚ ਕੀਤੇ ਗਏ ਸਨ। ਭਾਰਤ 'ਚ ਇਨ੍ਹਾਂ ਫੋਨਸ ਦੀ ਸੇਲ 27 ਸਤੰਬਰ ਤੋਂ ਚਾਲੂ ਹੋਵੇਗੀ। ਨਵੇਂ ਆਈਫੋਨ ਐਮਾਜ਼ੋਨ ਅਤੇ ਫਲਿੱਪਕਾਰਟ ਦੋਵਾਂ 'ਤੇ ਹੀ ਵੈੱਬਸਾਈਟ 'ਤੇ ਬੁੱਕ ਕੀਤੇ ਜਾ ਸਕਣਗੇ।

ਭਾਰਤ 'ਚ ਆਈਫੋਨ 11 ਦੀ ਕੀਮਤ
ਭਾਰਤ 'ਚ ਆਈਫੋਨ 11 ਦੀ ਸ਼ੁਰੂਆਤੀ ਕੀਮਤ 64,900 ਰੁਪਏ ਹੋਵੇਗੀ। ਇਹ ਕੀਮਤ 64ਜੀ.ਬੀ. ਸਟੋਰੇਜ਼ ਵਾਲੇ ਵੇਰੀਐਂਟ ਦੀ ਹੋਵੇਗੀ। ਆਈਫੋਨ 11 ਦਾ 128 ਜੀ.ਬੀ. ਅਤੇ 256 ਜੀ.ਬੀ. ਸਟੋਰੇਜ਼ ਵੇਰੀਐਂਟ ਵੀ ਮਿਲੇਗਾ। ਉੱਥੇ ਆਈਫੋਨ ਪ੍ਰੋ ਦੀ ਸ਼ੁਰੂਆਤੀ ਕੀਮਤ 99,990 ਰੁਪਏ ਹੋਵੇਗੀ। ਜਦਕਿ ਆਈਫੋਨ 11 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1,09,900 ਰੁਪਏ ਹੋਵੇਗੀ। ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਇਹ ਕੀਮਤ 64 ਜੀ.ਬੀ. ਸਟੋਰੇਜ਼ ਵਾਲੇ ਵੇਰੀਐਂਟ ਦੀ ਹੈ। ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਸਮਾਰਟਫੋਨ 256ਜੀ.ਬੀ. ਅਤੇ 512 ਜੀ.ਬੀ. ਸਟੋਰੇਜ਼ ਆਪਸ਼ਨ 'ਚ ਵੀ ਮਿਲੇਗੀ। ਸਾਰੇ ਨਵੇਂ ਆਈਫੋਨ 27 ਸਤੰਬਰ ਤੋਂ ਭਾਰਤ 'ਚ ਉਪਲੱਬਧ ਹੋਣਗੇ।

ਆਈਫੋਨ 11 ਪ੍ਰੋ ਅਤੇ ਆਈਫੋਨ ਪ੍ਰੋ ਮੈਕਸ ਦੇ ਸਪੈਸੀਫਿਕੇਸ਼ਨਸ
ਦੋਵੇਂ ਹੀ ਸਮਾਰਟਫੋਨ ਸਰਜਿਕਲ ਗ੍ਰੇਡ ਸਟੇਨਲੈੱਸ ਸਟੀਲ ਨਾਲ ਬਣੇ ਹੋਏ ਹਨ। ਆਈਫੋਨ 11 ਪ੍ਰੋ ਅਤੇ ਆਈਫੋਨ ਪ੍ਰੋ ਮੈਕਸ 'ਚ ਸੁਪਰ ਰੇਟੀਨਾ XDR ਡਿਸਪਲੇਅ ਦਿੱਤੀ ਗਈ ਹੈ। ਆਈਫੋਨ 11 ਪ੍ਰੋ 'ਚ 5.8 ਇੰਚ ਅਤੇ ਆਈਫੋਨ 11 ਪ੍ਰੋ ਮੈਕਸ 'ਚ 6.1  ਇੰਚ ਦੀ  OLED ਡਿਸਪਲੇਅ ਦਿੱਤੀ ਗਈ ਹੈ। ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਮਿਡਨਾਈਟ ਗ੍ਰੀਨ, ਸਪੇਸ ਗ੍ਰੇ, ਸਿਲਵਰ/ਵ੍ਹਾਈਟ ਅਤੇ ਗੋਲਡ ਕਲਰ 'ਚ ਮਿਲੇਗਾ। ਇਨ੍ਹਾਂ ਸਮਾਰਟਫੋਨਸ ਦੇ ਰੀਅਰ 'ਚ ਟ੍ਰਿਪਲ ਕੈਮਰਾ ਸੈਟਅਪ ਹੋਵੇਗਾ।

ਫੋਨ ਦੇ ਬੈਕ 'ਚ 12-12 ਮੈਗਾਪਿਕਸਲ ਦੇ 3 ਕੈਮਰੇ ਹੋਣਗੇ। ਫੋਨ ਦੇ ਬੈਕ 'ਚ 12 ਮੈਗਾਪਿਕਸਲ ਦਾ ਵਾਈਡ ਕੈਮਰਾ, 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਫੋਟੋਗ੍ਰਾਫੀ ਲੈਂਸ ਹੋਵੇਗਾ। ਇਹ ਦੋਵੇਂ ਸਮਾਰਟਫੋਨ ਨਵੇਂ ਏ13 ਬਾਈਨੋਕਿ ਚਿਪਸੈੱਟ ਨਾਲ ਪਾਵਰਡ ਹਨ। ਆਈਫੋਨ 11 ਪ੍ਰੋ 'ਚ ਆਈਫੋਨ ਐਕਸ.ਐੱਸ. ਦੇ ਮੁਕਾਬਲੇ 4 ਘੰਟੇ ਦੀ ਐਕਸਟਰਾ ਬੈਟਰੀ ਲਾਈਫ ਹੋਵੇਗੀ। ਉੱਥੇ iPhone 11 Pro Max 'ਚ iPhone XS Max ਦੇ ਮੁਕਾਬਲੇ 5 ਘੰਟੇ ਜ਼ਿਆਦਾ ਬੈਟਰੀ ਲਾਈਫ ਹੋਵੇਗੀ।

Karan Kumar

This news is Content Editor Karan Kumar