ਭਾਰਤ ’ਚ ਲਾਂਚ ਹੋਈ Portronics ਦੀ ਨਵੀਂ Kronos Alpha fitness ਸਮਾਰਟਵਾਚ, ਜਾਣੋ ਕੀਮਤ

09/15/2020 8:35:38 PM

ਗੈਜੇਟ ਡੈਸਕ—ਟੈੱਕ ਕੰਪਨੀ Portronics ਨੇ ਆਪਣੀ Kronos Alpha fitness ਸਮਾਰਟਵਾਚ ਭਾਰਤ ’ਚ ਲਾਂਚ ਕਰ ਦਿੱਤੀ ਹੈ। ਇਸ ਵਾਚ ’ਚ 1.3 ਇੰਚ ਦੀ ਟੱਚ ਸਕਰੀਨ ਅਤੇ ਦਮਦਾਰ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਰਟਵਾਚ ਨੂੰ 12 ਸੋਪਰਟ ਮੋਡ ਦਾ ਸਪੋਰਟ ਮਿਲਿਆ ਹੈ ਜਿਸ ’ਚ ਰਨਿੰਗ, ਸਾਈਕਲਿੰਗ ਅਤੋ ਗੋ ਵਰਗੀ ਐਕਟੀਵਿਟੀ ਸ਼ਾਮਲ ਹੈ। ਇਸ ਖਬਰ ’ਚ ਅਸੀਂ ਤੁਹਾਨੂੰ Kronos Alpha fitness ਟ੍ਰੈਕਰ ਸਮਾਰਟਵਾਚ ਦੀ ਕੀਮਤ ਤੇ ਸਪੈਸੀਫਿਕੇਸ਼ਨ ਦੇ ਬਾਰੇ ’ਚ ਦੱਸਾਂਗੇ।

ਕੀਮਤ
Kronos Alpha fitness ਟ੍ਰੈਕਰ ਸਮਾਰਟਵਾਚ ਦੀ ਕੀਮਤ 3,999 ਰੁਪਏ ਹੈ। ਇਸ ਵਾਚ ਨੂੰ ਸਿਰਫ ਬਲੈਕ ਕਲਰ ਆਪਸ਼ਨ ’ਚ ਕੰਪਨੀ ਦੀ ਆਧਿਕਾਰਿਤ ਸਾਈਟ ਅਤੇ ਈ-ਕਾਮਰਸ ਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

ਸਪੈਸੀਫਿਕੇਸ਼ਨਸ
Portronics Kronos Alpha ਸਮਾਰਟਵਾਚ ’ਚ 1.3 ਇੰਚ ਦੀ ਐੱਚ.ਡੀ. ਡਿਸਪਲੇਅ ਹੈ। ਨਾਲ ਹੀ ਇਸ ਸਮਾਰਟਵਾਟ ’ਚ 12 ਸਪੋਰਟ ਮੋਡ ਨਾਲ 24 ਘੰਟੇ ਹਾਰਟ ਰੇਟ ਅਤੇ ਸਲੀਪ ਟ੍ਰੈਕ ਕਰਨ ਵਾਲਾ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਵਾਚ ’ਚ ਗੋਲ ਕੰਪਲੀਟ ਰਿਮਾਇੰਡਰ ਅਤੇ ਕਾਲ ਨੋਟੀਫਿਕੇਸ਼ਨ ਵਰਗੇ ਫੀਚਰਜ਼ ਮਿਲਣਗੇ। ਉੱਥੇ, ਵਾਚ ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ ’ਤੇ ਕੰਮ ਕਰਦੀ ਹੈ।

ਸਮਾਰਟਵਾਚ ਦੀ ਬੈਟਰੀ
ਕੰਪਨੀ ਨੇ Portronics Kronos Alpha ਸਮਾਰਟਵਾਚ ’ਚ 260mAh ਦੀ ਬੈਟਰੀ ਦਿੱਤੀ ਹੈ ਜੋ ਸਿੰਗਲ ਚਾਰਜ ’ਚ 14 ਦਿਨਾਂ ਦਾ ਬੈਟਰੀ ਬੈਕਅਪ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਵਾਚ ਨੂੰ 5ATM ਦੀ ਰੇਟਿੰਗ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਡਿਵਾਈਸ ਵਾਟਰ ਪਰੂਫ ਹੈ।

Karan Kumar

This news is Content Editor Karan Kumar