ਤੁਹਾਡੇ ਲੈਪਟਾਪ ਦੀ ਲਾਈਫ ਲਾਈਨ ਬਣ ਸਕਦੇ ਹਨ ਇਹ ਦਮਦਾਰ Power banks

06/02/2018 11:56:28 AM

ਜਲੰਧਰ- ਪਿਛਲੇ ਕੁਝ ਸਾਲਾਂ 'ਚ ਲੈਪਟਾਪਸ ਦੇ ਮਾਡਲਸ ਤੋਂ ਲੈ ਕੇ ਉਨ੍ਹਾਂ ਦੀ ਕੀਮਤ ਅਤੇ ਫੀਚਰਸ ਤੱਕ ਕਈ ਬਦਲਾਅ ਵੇਖਣ ਨੂੰ ਮਿਲੇ ਹਨ। ਇਨ੍ਹਾਂ 'ਚੋਂ ਇਕ ਵੱਡਾ ਬਦਲਾਅ ਹੈ ਲੈਪਟਾਪ ਦੀ ਪਾਵਰਫੁੱਲ ਬੈਟਰੀ। ਪਰ ਕਈ ਵਾਰ ਇਸਦੀ ਜ਼ਿਆਦਾ ਵਰਤੋਂ ਕਰਨ ਨਾਲ ਬੈਟਰੀ ਬੈਕਅਪ ਜਲਦੀ ਖਤਮ ਹੋ ਜਾਂਦਾ ਹੈ ਜਿਸ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ 'ਚ ਯੂਜ਼ਰਸ ਕੋਲ ਇਕ ਪਾਵਰ ਬੈਂਕ ਹੋਣਾ ਚਾਹੀਦਾ ਹੈ। ਕਿਉਂਕਿ ਪਾਵਰ ਬੈਂਕ ਲੈਪਟਾਪ ਲਈ ਇਕ ਲਾਈਫ ਲਾਈਨ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਘੱਟ ਕੀਮਤ 'ਚ ਇਕ ਚੰਗਾ ਪਾਵਰ ਬੈਂਕ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਅਜਿਹੇ ਪਾਵਰ ਬੈਂਕਸ ਦੇ ਬਾਰੇ ਦੱਸਾਂਗੇ ਜੋ 20,000 ਐੱਮ. ਏ. ਐੱਚ ਤੱਕ ਦੀ ਬੈਕਅਪ ਬੈਟਰੀ ਨਾਲ ਹਨ।

Dell Power Companion PW7015L
ਕਪੈਸਿਟੀ : 18,000 ਐੱਮ. ਏ. ਐੈੱਚ
ਆਉਟਪੁੱਟ : 2xਯੂ. ਐੱਸ. ਬੀ ਟਾਈਪ-ਏ, ਡੀ. ਸੀ-ਆਊਟ
ਜੇਕਰ ਤੁਸੀਂ ਡੈੱਲ ਦੇ ਨਵੇਂ ਲੈਪਟਾਪ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਡਿਵਾਇਸ ਇਕ ਬਿਹਤਰ ਆਪਸ਼ਨ ਸਾਬਤ ਹੋ ਸਕਦੀ ਹੈ। ਡਿਵਾਇਸ 'ਚ ਤੁਹਾਨੂੰ ਐਕਸਟਰਾ ਪੋਰਟਸ ਵੀ ਮਿਲਦੇ ਹਨ। ਡਿਵਾਇਸ ਦਾ ਇਸਤੇਮਾਲ ਸਿਰਫ ਡੈੱਲ ਦੇ ਲੈਪਟਾਪ ਲਈ ਹੋ ਸਕਦਾ ਹੈ।

Mophie Powerstation AC
ਕਪੈਸਿਟੀ : 22,000 ਐੱਮ. ਏ. ਐੱਚ
ਆਉਟਪੱਟ : 1x ਏ. ਸੀ, 1xਯੂ. ਐੈੱਸ. ਬੀ-ਏ,  1xਯੂ. ਐੈੱਸ. ਬੀ-ਸੀ, 110 ਵਾਟ ਆਉਟਪੁੱਟ
ਜ਼ਿਆਦਾ ਆਉਟਪੁੱਟ ਲਈ ਇਹ ਡਿਵਾਇਸ ਇਕ ਬਿਹਤਰ ਆਪਸ਼ਨ ਸਾਬਤ ਹੋ ਸਕਦੀ ਹੈ। ਪਾਵਰ ਬੈਂਕ ਦੀ ਮਦਦ ਨਾਲ ਤੁਸੀਂ ਆਪਣੇ ਡਿਵਾਇਸ ਨੂੰ ਤੇਜ਼ੀ ਨਾਲ ਚਾਰਜ ਕਰ ਸਕਦੇ ਹਨ। ਇਸ ਦੇ 100 ਵਾਟ ਏ. ਸੀ. ਜੈੱਕ ਦੀ ਮਦਦ ਨਾਲ ਯੂਜ਼ਰਸ ਆਪਣੇ 15 ਇੰਚ ਦੇ ਮੈਕਬੁੱਕ ਪ੍ਰੋ ਨੂੰ ਚਾਰਜ ਕਰ ਸਕਦੇ ਹੋ। ਪਾਵਰ ਬੈਂਕ ਦੀ ਮਦਦ ਨਾਲ ਤੁਸੀਂ ਆਈਫੋਨ ਐਕਸ ਅਤੇ ਆਈਫੋਨ 8 ਸਮਾਰਟਫੋਨ ਨੂੰ ਵੀ ਚਾਰਜ ਕਰ ਸਕਦੇ ਹੋ।

Omni 20 USB-C
ਕਪੈਸਿਟੀ : 20,100 ਐੱਮ. ਏ. ਐੈੱਚ
ਆਉਟਪੱਟ : 2xਯੂ. ਐੈੱਸ. ਬੀ-ਏ, 2x ਯੂ. ਐੈੱਸ. ਬੀ-ਸੀ
ਜੇਕਰ ਤੁਸੀਂ ਨਵਾਂ ਲੈਪਟਾਪ ਖਰੀਦਿਆ ਹੈ ਤਾਂ ਇਹ ਪਾਵਰ ਬੈਂਕ ਤੁਹਾਡੇ ਲਈ ਇਕ ਚੰਗੀ ਪਸੰਦ ਹੋ ਸਕਦੀ ਹੈ। ਇਹ ਨਹੀਂ ਸਿਰਫ ਜ਼ਿਆਦਾ ਸਮਰੱਥਾ ਵਾਲੀ ਡਿਵਾਇਸ ਹੈ ਸਗੋਂ ਇਸ 'ਚ ਕਈ ਸਾਰੇ ਪੋਰਟਸ ਦਿੱਤੇ ਗਏ ਹਨ। ਡਿਵਾਇਸ ਦੀ ਮਦਦ ਨਾਲ ਤੁਸੀਂ ਆਪਣਾ ਲੈਪਟਾਪ ਅਤੇ ਮੋਬਾਇਲ ਵੀ ਚਾਰਜ ਕਰ ਸਕਦੇ ਹੋ।

Poweradd Pilot Pro2
ਕਪੈਸਿਟੀ : 23 ਐੱਮ. ਏ. ਐੱਚ
ਆਉਟਪੁੱਟ : 2x ਡੀ. ਸੀ, 2x ਯੂ. ਐੈੱਸ. ਬੀ
ਪਾਵਰ ਬੈਂਕ 'ਤੇ ਤੁਹਾਨੂੰ 2 ਸਾਲ ਦੀ ਵਾਰੰਟੀ ਮਿਲਦੀ ਹੈ। ਡਿਵਾਇਸ 10 ਕੁਨੈੱਕਟਰ ਦੇ ਨਾਲ ਆਉਂਦਾ ਹੈ। ਪਾਵਰ ਬੈਂਕ 90ਵਾਟ (20 ਵੋਲਟ, 4.5 ਐਂਪਿਅਰ) ਦਾ ਮੈਕਸਿਮਮ ਆਉਟਪੁੱਟ ਦਿੰਦਾ ਹੈ। ਡਿਵਾਇਸ ਦਾ ਭਾਰ 560 ਗਰਾਮ ਹੈ, ਜਿਸ ਦੇ ਨਾਲ ਇਸ ਨੂੰ ਕੈਰੀ ਕਰਨਾ ਕਾਫ਼ੀ ਆਸਾਨ ਹੈ।

RAVPower RP-PB058
ਕਪੈਸਿਟੀ : 26.8 ਏ. ਐੈੱਚ
ਆਉਟਪੁਟ : 2x ਟਾਈਪ-ਏ, 1x ਟਾਈਪ ਸੀ
ਪਾਵਰ ਬੈਂਕ ਨੂੰ ਨਵੇਂ ਡਿਵਾਇਸ ਨੂੰ ਵੇਖਦੇ ਹੋਏ ਬਣਾਇਆ ਗਿਆ ਹੈ। ਡਿਵਾਇਸ 'ਚ ਯੂ. ਐੈੱਸ. ਬੀ-ਸੀ ਆਉਟਪੁੱਟ ਦਿੱਤੀ ਗਈ ਹੈ। ਪਾਵਰ ਬੈਂਕ HP Elite x2 1012 71 , Apple MacBook, the Huawei MateBook or Dell ਦੇ XPS 13 ਫੈਮਿਲੀ ਨੂੰ ਸਪੋਰਟ ਕਰਦਾ ਹੈ।