ਹਵਾਈ ਆਵਾਜਾਈ ’ਚ ਕ੍ਰਾਂਤੀ ਲਿਆਏਗਾ ਏਅਰ ਮੋਬਿਲਿਟੀ ਵ੍ਹੀਕਲ

10/12/2019 11:38:44 AM

ਗੈਜੇਟ ਡੈਸਕ– ਸ਼ਹਿਰਾਂ ’ਚ ਪ੍ਰਦੂਸ਼ਣ ਅਤੇ ਆਵਾਜਾਈ ਲਗਾਤਾਰ ਵਧ ਰਹੀ ਹੈ, ਇਸ ਲਈ ਹੁਣ ਟੈਕਨਾਲੋਜੀ ਦੀ ਮਦਦ ਨਾਲ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਜਾਵੇਗਾ। ਅਮਰੀਕੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਅਤੇ ਜਰਮਨ ਦੀ ਕਾਰ ਨਿਰਮਾਤਾ ਕੰਪਨੀ ਫੋਰਸ਼ ਮਿਲ ਕੇ ਨਵੇਂ ਏਅਰ ਮੋਬਿਲਿਟੀ ਪ੍ਰੋਜੈਕਟ ’ਤੇ ਕੰਮ ਕਰਨਗੀਆਂ। ਇਸ ਤਹਿਤ ਇਕ ਪ੍ਰੀਮੀਅਮ ਅਰਬਨ ਏਅਰ ਮੋਬਿਲਿਟੀ ਵ੍ਹੀਕਲ ਤਿਆਰ ਕੀਤਾ ਜਾਵੇਗਾ, ਜੋ ਉੱਡਣ ਵਾਲੀ ਕਾਰ ਵਾਂਗ ਹੀ ਕੰਮ ਕਰੇਗਾ। 
- ਦੋਵਾਂ ਕੰਪਨੀਆਂ ਵਲੋਂ ਤਿਆਰ ਕੀਤਾ ਗਿਆ ਇਹ ਅਰਬਨ ਏਅਰ ਮੋਬਿਲਿਟੀ ਵ੍ਹੀਕਲ ਯਾਤਰੀਆਂ ਨੂੰ ਬਹੁਤ ਹੀ ਤੇਜ਼ੀ ਨਾਲ ਸਫਰ ਕਰਾਏਗਾ। ਇਸ ਨਾਲ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੋਵੇਗਾ ਅਤੇ ਇਲੈਕਟਰਿਕ ਹੋਣ ਕਾਰਨ ਇਹ ਹੋਰ ਵਾਹਨ ਪ੍ਰਣਾਲੀ ਨਾਲੋਂ ਕਾਫੀ ਸਸਤਾ ਵੀ ਹੋਵੇਗਾ। 

ਇਸ ਤੋਂ ਪਹਿਲਾਂ ਬੋਇੰਗ ਬਣਾ ਚੁੱਕੀ ਹੈ ਆਪਣਾ eVTOL ਏਅਰਕ੍ਰਾਫਟ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੋਇੰਗ ਆਪਣਾ eVTOL (ਇਲੈਕਟ੍ਰਿਕ ਵਰਟਿਕਲ ਟੇਕ ਆਫ ਅਤੇ ਲੈਂਡਿੰਗ) ਏਅਰਕ੍ਰਾਫਟ ਬਣਾ ਚੁੱਕੀ ਹੈ ਅਤੇ ਇਸ ਦੀ ਪਹਿਲੀ ਉਡਾਣ ਵੀ ਕੰਪਨੀ ਨੇ ਪੂਰੀ ਕਰ ਲਈ ਹੈ। 

PunjabKesari

ਤੇਜ਼ੀ ਨਾਲ ਵਧੇਗੀ ਅਰਬਨ ਏਅਰ ਮੋਬਿਲਿਟੀ ਮਾਰਕੀਟ
2018 ’ਚ ਪੋਰਸ਼ ਨੇ ਇਕ ਸਟੱਡੀ ਕੀਤੀ ਸੀ, ਜਿਸ ਮੁਤਾਬਕ ਅਨੁਮਾਮ ਲਾਇਆ ਗਿਆ ਸੀ ਕਿ ਸਾਲ 2025 ਤੋਂ ਬਾਅਦ ਅਰਬਨ ਏਅਰ ਮੋਬਿਲਿਟੀ ਮਾਰਕੀਟ ਕਾਫੀ ਗਤੀ ਪ੍ਰਾਪਤ ਕਰੇਗੀ। 

ਇਸ ਕਾਰਨ ਕੀਤੀ ਗਈ ਇਹ ਭਾਈਵਾਲੀ
ਅਰਬਨ ਏਅਰ ਮੋਬਿਲਿਟੀ ਦੇ ਵੱਖ-ਵੱਖ ਪਹਿਲੂਆਂ ਨੂੰ ਜਾਣਨ ਲਈ ਬੋਇੰਗ ਅਤੇ ਪੋਰਸ਼ ਨੇ ਭਾਈਵਾਲੀ ਕੀਤੀ ਹੈ। ਇਸ ਦੌਰਾਨ ਮਾਹਿਰਾਂ ਦੀ ਇਕ ਕੌਮਾਂਤਰੀ ਟੀਮ ਪਤਾ ਲਾਏਗੀ ਕਿ ਲੋਕ ਪ੍ਰੀਮੀਅਮ ਵ੍ਹੀਕਲਜ਼ ਨੂੰ ਖਰੀਦਣ ਨੂੰ ਲੈ ਕੇ ਕਿੰਨੇ ਸਮਰੱਥ ਹਨ। 


Related News