64MP ਕੈਮੇਰਾ ਨਾਲ POCO X2 ਭਾਰਤ 'ਚ ਲਾਂਚ, ਸਿਰਫ ਇੰਨੀ ਹੀ ਹੈ ਕੀਮਤ

02/04/2020 1:27:48 PM

ਨਵੀਂ ਦਿੱਲੀ— ਮੰਗਲਵਾਰ ਪੋਕੋ ਨੇ ਭਾਰਤ 'ਚ ਦੂਜਾ ਸਮਾਰਟ ਫੋਨ Poco X2 ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ ਘੱਟੋ-ਘੱਟ 15,999 ਰੁਪਏ ਤੋਂ ਸ਼ੁਰੂ ਹੈ। ਸ਼ਾਨਦਾਰ ਫੀਚਰ ਹੋਣ ਦੇ ਨਾਲ-ਨਾਲ ਇਹ ਤੁਹਾਡੀ ਜੇਬ ਲਈ ਸਸਤਾ ਸਮਾਰਟ ਫੋਨ ਹੋ ਸਕਦਾ ਹੈ।

 

ਇਸ ਤੋਂ ਤਕਰੀਬਨ 18 ਮਹੀਨੇ ਪਹਿਲਾਂ ਕੰਪਨੀ ਨੇ Poco F1 ਲਾਂਚ ਕੀਤਾ ਸੀ। ਚੀਨੀ ਸਮਾਰਟ ਫੋਨ ਨਿਰਮਾਤਾ ਇਸ ਸਾਲ ਮਲਟੀਪਲ ਫੋਨ ਰਿਲੀਜ਼ ਕਰੇਗਾ ਅਤੇ X ਸੀਰੀਜ਼ ਤਹਿਤ ਲਾਂਚ ਸਮਾਰਟ ਫੋਨ ਸਸਤੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। Poco X2 'ਚ ਕੰਪਨੀ ਨੇ 64MP ਕੈਮੇਰਾ ਦਿੱਤਾ ਹੈ।

ਪੋਕੋ ਨੇ Poco X2 ਦੇ ਤਿੰਨ ਮਾਡਲ ਲਾਂਚ ਕੀਤੇ ਹਨ। 6-ਜੀਬੀ ਰੈਮ ਤੇ 64-ਜੀਬੀ ਸਟੋਰੇਜ ਵਾਲੇ Poco X2 ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ 6-ਜੀਬੀ ਰੈਮ ਤੇ 128-ਜੀਬੀ ਸਟੋਰੇਜ ਵਾਲਾ Poco X2 ਸਮਾਰਟ ਫੋਨ 16,999 ਰੁਪਏ 'ਚ ਖਰੀਦ ਸਕੋਗੇ। ਉੱਥੇ ਹੀ, 8-ਜੀਬੀ ਰੈਮ ਤੇ 256-ਜੀਬੀ ਸਟੋਰਜ ਵਾਲੇ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਇਹ ਸਮਾਰਟ ਫੋਨ ਤਿੰਨ ਰੰਗਾਂ- ਐਟਲਾਂਟਿਸ ਬਲਿਊ, ਮੈਟ੍ਰਿਕਸ ਪਰਪਲ ਅਤੇ ਫੋਨਿਕਸ ਰੈੱਡ 'ਚ ਉਪਲੱਬਧ ਹੋਵੇਗਾ। ਇਹ ਫੋਨ 11 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਫਲਿੱਪਕਾਰਟ 'ਤੇ ਖਰੀਦ ਸਕੋਗੇ। ਇਸ ਤੋਂ ਇਲਾਵਾ ਕੰਪਨੀ ਆਈ. ਸੀ. ਆਈ. ਸੀ. ਆਈ. ਕਾਰਡ ਹੋਲਡਰਾਂ ਨੂੰ 1,000 ਰੁਪਏ ਦਾ ਡਿਸਕਾਊਂਟ ਵੀ ਦੇਣ ਜਾ ਰਹੀ ਹੈ, ਯਾਨੀ 15,999 ਰੁਪਏ ਦਾ ਫੋਨ 14,999 ਰੁਪਏ 'ਚ ਖਰੀਦ ਸਕਦੇ ਹੋ। ਉੱਥੇ ਹੀ, ਫੋਨ 'ਚ ਬੈਟਰੀ ਦੇ ਗੱਲ ਕਰੀਏ ਤਾਂ ਇਹ 4500mAh ਦੀ ਹੈ। ਕੰਪਨੀ ਨੇ ਇਸ 'ਚ IR ਬਲਾਸਟਰ ਵੀ ਦਿੱਤਾ ਹੈ, ਯਾਨੀ ਤੁਸੀਂ ਇਸ ਫੋਨ ਨੂੰ ਇਲੈਕਟ੍ਰਾਨਿਕ ਡਿਵਾਈਸਜ਼ ਤੇ ਟੀ. ਵੀ. ਨੂੰ ਕੰਟਰੋਲ ਕਰਨ ਲਈ ਯੂਨੀਵਰਸਲ ਰਿਪੋਰਟ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕਦੇ ਹੋ।


Related News